
ਡੀਜੀਪੀ ਦਿਨਕਰ ਗੁਪਤਾ ਨੇ ਗ਼ਰੀਬ ਪ੍ਰਵਾਰਾਂ ਨੂੰ ਵੰਡੇ ਕੰਬਲ, ਭੋਜਨ ਅਤੇ ਹੋਰ ਵਸਤਾਂ ਵਾਲੇ ਪੈਕਟ
ਚੰਡੀਗੜ੍ਹ, 13 ਜਨਵਰੀ (ਭੁੱਲਰ): ਸਰਦੀ ਦੇ ਇਸ ਠੰਢੇ ਮੌਸਮ ਵਿਚ ਗ਼ਰੀਬ ਪ੍ਰਵਾਰਾਂ ਨੂੰ ਨਿੱਘ ਅਤੇ ਹੌਾਸਲਾ ਦੇਣ ਲਈ ਦਿਲ ਨੂੰ ਛੂਹ ਲੈਣ ਵਾਲੀ ਪਹਿਲਕਦਮੀ ਕਰਦਿਆਂ ਅੱਜ ਪੰਜਾਬ ਪੁਲਿਸ ਦੇ ਸਾਂਝ ਆਊਟਰੀਚ ਕਮਿਊਨਿਟੀ ਵਿੰਗ ਵਲੋਂ ਪ੍ਰਾਜੈਕਟ ਵਿੰਟਰ ਵਾਰਮਥ ਦੀ ਸ਼ੁਰੂਆਤ ਕੀਤੀ ਗਈ | ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਦਿਨਕਰ ਗੁਪਤਾ ਨੇ ਇਸ ਪ੍ਰਾਜੈਕਟ ਦਾ ਉਦਘਾਟਨ ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਪੁਲਿਸ ਹੈੱਡ ਕੁਆਰਟਰ ਵਿਖੇ ਆਯੋਜਤ ਇਕ ਸੰਖੇਪ ਪ੍ਰੋਗਰਾਮ ਦੌਰਾਨ ਗ਼ਰੀਬ ਪ੍ਰਵਾਰਾਂ ਨੂੰ Tਖ਼ੁਸ਼ਹਾਲੀ ਦੇ ਛੋਟੇ ਪੈਕਟU ਵੰਡ ਕੇ ਕੀਤਾ | ਇਨ੍ਹਾਂ ਪੈਕੇਟਾਂ ਵਿਚ ਸਰਦੀਆਂ ਲਈ ਜ਼ਰੂਰੀ ਵਸਤਾਂ ਜਿਵੇਂ ਕਿ ਕੰਬਲ, ਭੋਜਨ ਅਤੇ ਹੋਰ ਚੀਜ਼ਾਂ ਸ਼ਾਮਲ ਹਨ |
ਲੋਹੜੀ ਦੇ ਤਿਉਹਾਰ ਮੌਕੇ ਨਿੱਘੀ ਵਧਾਈ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ,''ਲੰਘਿਆ ਸਾਲ ਬਹੁਤ ਮੁਸ਼ਕਲਾਂ ਭਰਿਆ ਰਿਹਾ | ਪੰਜਾਬ ਪੁਲਿਸ ਦੇ ਬਹਾਦਰ ਅਫ਼ਸਰਾਂ ਨੇ ਸੂਬੇ ਦੇ ਨਾਗਰਿਕਾਂ ਦੀ ਸਹਾਇਤਾ ਲਈ ਪੁਰਜ਼ੋਰ ਯਤਨ ਕੀਤੇ | ਸਾਡੀ ਸਾਂਝ ਯੂਨਿਟ ਮਹਾਂਮਾਰੀ ਦੌਰਾਨ ਪ੍ਰਵਾਰਾਂ, ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਮਦਦ ਕਰਨ ਦੇ ਮਾਮਲੇ ਵਿਚ ਮੋਹਰੀ ਰਹੀ ਅਤੇ ਹੁਣ ਵਿੰਟਰ ਵਾਰਮਥ ਪ੍ਰਾਜੈਕਟ ਜ਼ਰੀਏ ਇਸ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ |'' ਸ਼ੁਰੂਆਤੀ ਵੰਡ ਸਮਾਰੋਹ ਚੰਡੀਗੜ੍ਹ ਵਿਖੇ ਆਯੋਜਤ ਕੀਤਾ ਗਿਆ ਜਦਕਿ ਸਾਂਝ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਵਲੋਂ ਲੁਧਿਆਣਾ, ਕਪੂਰਥਲਾ ਅਤੇ ਹੋਰ ਜ਼ਿਲਿ੍ਹਆਂ ਵਿਚ ਵੀ ਇਹ Tਖ਼ੁਸ਼ਹਾਲੀ ਦੇ ਛੋਟੇ ਪੈਕੇਟ'' ਵੰਡੇ ਜਾ ਰਹੇ ਹਨ | ਪਹਿਲੇ ਪੜਾਅ ਦੌਰਾਨ ਸੂਬੇ ਭਰ ਵਿਚ 11000 ਦੇ ਕਰੀਬ ਪੈਕਟ ਵੰਡੇ ਜਾਣਗੇ |
image