
ਬੀਤੇ ਦਿਨੀਂ ਪਟਿਆਲਾ ਵਿਖੇ ਕੁਝ ਨਿਹੰਗਾਂ ਨੇ ਪੁਲਿਸ ਮੁਲਾਜ਼ਮਾਂ ਤੇ ਤਲਵਾਰਾਂ ਨਾਲ ਹਮਲਾ ਕੀਤਾ ਸੀ।
ਚੰਡੀਗੜ੍ਹ : ਬੀਤੇ ਦਿਨੀਂ ਪਟਿਆਲਾ ਵਿਖੇ ਕੁਝ ਨਿਹੰਗਾਂ ਨੇ ਪੁਲਿਸ ਮੁਲਾਜ਼ਮਾਂ ਤੇ ਤਲਵਾਰਾਂ ਨਾਲ ਹਮਲਾ ਕੀਤਾ ਸੀ। ਜਿਸ ਵਿਚ ਇਕ ਏ.ਐੱਸ.ਆਈ ਦਾ ਹੱਥ ਵੱਡਿਆ ਗਿਆ ਅਤੇ ਬਾਕੀ ਮੁਲਾਜ਼ਮ ਜ਼ਖਮੀ ਹੋ ਗਏ ਸਨ। ਜਿਸ ਤੋਂ ਬਾਅਦ ਵੱਖ-ਵੱਖ ਸਿੱਖ ਜੱਥੇਬੰਦੀਆਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਅਲੋਚਨਾ ਕੀਤੀ ਗਈ। ਉੱਥੇ ਹੀ ਬਾਬਾ ਬੁੱਢਾ ਦਲ ਦੇ ਮੁੱਖੀ ਬਲਬੀਰ ਸਿੰਘ ਨੇ ਕਿਹਾ ਕਿ ਅਜਿਹੇ ਲੋਕਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਅਤੇ ਇਹ ਲੋਕ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ ਆੜ ਵਿਚ ਬਾਣੇ ਦੀ ਬਦਨਾਮੀ ਕਰਨ ਲੱਗੇ ਹੋਏ ਹਨ ਅਤੇ ਨਾਲ ਹੀ ਉਨ੍ਹਾਂ ਅਜਿਹੇ ਲੋਕਾਂ ਤੇ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ।
File
ਉਧਰ ਬੁੱਢਾ ਦਲ ਦੇ ਮੁੱਖ ਪ੍ਰਚਾਰਕ ਸੁਖਜੀਤ ਸਿੰਘ ਘਨ੍ਹੱਈਆ ਜੀ ਨੇ ਸਪੋਕਸਮੈਨ ਟੀਵੀ ਨਾਲ ਗੱਲ ਕਰਦਿਆਂ ਇਸ ਘਟਨਾਂ ਦੀ ਨਖੇਧੀ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਕਦੇ ਵੀ ਨਿਹੱਥੇ ਤੇ ਵਾਰ ਨਹੀਂ ਕਰਦਾ। ਇਸ ਲਈ ਇਹ ਨਿਹੰਗ ਸਿੰਘਾਂ ਦੇ ਰੂਪ ਵਿਚ ਬਹਿਰੂਪੀਏ ਸਨ ਜਿਨ੍ਹਾਂ ਸਿੰਘਾਂ ਦੇ ਨਾਮ ਨੂੰ ਖਰਾਬ ਕੀਤਾ ਹੈ। ਕਿਉਂਕਿ ਨਿਹੰਗ ਹਮੇਸ਼ਾਂ ਹੀ ਮਜ਼ਲੂਮਾਂ ਅਤੇ ਜਰੂਰਤਮੰਦਾਂ ਦੀ ਰੱਖਿਆ ਅਤੇ ਮਦਦ ਲਈ ਉਨ੍ਹਾਂ ਨਾਲ ਖੜ੍ਹੇ ਹੁੰਦੇ ਹਨ ਅਤੇ ਜਿਹੜੇ ਲੋਕ ਆਪਣੀ ਮਸ਼ਹੂਰੀ ਦੇ ਲਈ ਇਨ੍ਹਾਂ ਢੌਂਗੀਆਂ ਦੀ ਸਪੋਟ ਕਰ ਰਹੇ ਹਨ।
Vaisakhi
ਉਨ੍ਹਾਂ ਨੂੰ ਵੀ ਭਾਈ ਜੀ ਨੇ ਕਿਹਾ ਕਿ ਉਹ ਇਨ੍ਹਾਂ ਨੂੰ ਅਜਿਹੇ ਗਲਤ ਬੰਦਿਆਂ ਨੂੰ ਸਪੋਟ ਨਹੀਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਘਨ੍ਹੱਈਆ ਜੀ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਲੋਕ ਜੋ ਬਾਣੇ ਅਤੇ ਸਿੱਖ ਕੌਮ ਦਾ ਨਾਂ ਖਰਾਬ ਕਰ ਰਹੇ ਹਨ। ਉਨ੍ਹਾਂ ਦੀ ਸਪੋਟ ਨਹੀਂ ਕਰਨੀ ਚਾਹੀਦੀ। ਬਲਕਿ ਇਸ ਲਈ ਇਨ੍ਹਾਂ ਨੂੰ ਬਣਦੀ ਸਜਾ ਮਿਲਣੀ ਚਾਹੀਦੀ ਹੈ।
police
ਇਸ ਤੋਂ ਇਲਾਵਾਂ ਭਾਈ ਸਾਹਿਬ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਬਾਣੇ ਵਿਚ ਅਜਿਹਾ ਭੇਖੀ ਨਜ਼ਰ ਆਉਂਦਾ ਹੈ ਤਾਂ ਉਸ ਦੀ ਤਰੰਤ ਸੂਚਨਾ ਪ੍ਰਸ਼ਾਸਨ ਨੂੰ ਦੇਣੀ ਚਾਹੀਦੀ ਹੈ। ਇਸੇ ਨਾਲ ਹੀ ਉਨ੍ਹਾਂ ਲੌਕਡਾਊਨ ਦੇ ਸਮੇਂ ਵਿਚ ਸੰਗਤ ਨੂੰ ਘਰਾਂ ਵਿਚ ਰਹਿ ਕੇ ਬਾਣੀ ਦਾ ਪਾਠ ਕਰਨ ਦੀ ਅਪੀਲ ਵੀ ਕੀਤੀ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।