Amritsar News : ਪ੍ਰਤਾਪ ਸਿੰਘ ਬਾਜਵਾ ’ਤੇ ਮਾਮਲਾ ਦਰਜ ਹੋਣ ਸਬੰਧੀ ਬੋਲੇ ਰਾਜਾ ਵੜਿੰਗ 

By : BALJINDERK

Published : Apr 14, 2025, 1:36 pm IST
Updated : Apr 14, 2025, 1:36 pm IST
SHARE ARTICLE
ਰਾਜਾ ਵੜਿੰਗ 
ਰਾਜਾ ਵੜਿੰਗ 

Amritsar News : ਕਿਹਾ -ਬਾਜਵਾ ’ਤੇ ਕੀਤੀ ਜਾ ਰਹੀ ਕਾਰਵਾਈ ਨਿੰਦਣਯੋਗ, ਸਰਕਾਰ ਵਿਰੋਧੀਆਂ ਆਗੂਆਂ ਨੂੰ ਡਰਾ ਨਹੀਂ ਸਕਦੀ 

Amritsar News in Punjabi : ਅ੍ਰੰਮਿਤਸਰ ਸਮਾਗਮ ’ਤੇ ਪਹੁੰਚਣ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸੰਵਿਧਾਨ ਦੇ ਰਚਨਕਾਰ ਡਾ. ਬੀ.ਆਰ. ਅੰਬੇਦਕਰ ਜਯੰਤੀ ’ਤੇ ਸਭ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਬਾਬਾ ਸਾਹਿਬ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਰਾਜਾ ਵੜਿੰਗ ਨੇ ਪ੍ਰਤਾਪ ਸਿੰਘ ਬਾਜਵਾ ’ਤੇ ਮਾਮਲਾ ਦਰਜ ਹੋਣ ਸਬੰਧੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਾਜਵਾ ’ਤੇ ਕੀਤੀ ਜਾ ਰਹੀ ਕਾਰਵਾਈ ਨਿੰਦਣਯੋਗ ਹੈ। ਸਰਕਾਰ ਵਿਰੋਧੀਆਂ ਆਗੂਆਂ ਨੂੰ ਡਰਾ ਨਹੀਂ ਸਕਦੀ। ਅਗਲੀ ਰਣਨੀਤੀ ਲਈ ਸਮੁੱਚੀ ਕਾਂਗਰਸ ਕਰੇਗੀ ਵਿਚਾਰ ਵਟਾਂਦਰਾ ਕਰੇਗੀ।  ਰਾਜਾ ਵੜਿੰਗ ਨੇ ਕਿਹਾ ਕਿ ਬਾਜਵਾ ਦੇ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਹੈ ਕਿ ਕੱਲ੍ਹ ਤੁਸੀਂ ਪੇਸ਼ ਹੋਣਾ ਹੈ।  ਲੇਕਿਨ ਅੱਜ ਜ਼ਰੂਰੀ ਰਝੇਵੇ ਕਰਕੇ ਪੁਲਿਸ ਨੂੰ ਉਨ੍ਹਾਂ ਨੇ ਜ਼ਵਾਬ ਦਿੱਤਾ ਹੈ।  

ਰਾਜਾ ਵੜਿੰਗ ਨੇ ਕਿਹਾ ਕਿ ਪ੍ਰਤਾਪ ਬਾਜਵਾ ਅਗਲੇ 32 ਗ੍ਰਨੇਡਾਂ ਦੀ ਜਾਣਕਾਰੀ ਦੇਣ, ਬਜਾਵਾ ਨੇ ਦੱਸਿਆ ਕਿ ਮੇਰੇ ਕੋਲ ਜਾਣਕਾਰੀ ਹੈ, 18 ਬੰਬ ਚੱਲ ਚੁੱਕੇ ਹਨ ਅਤੇ 32 ਬਕਾਇਆ ਬਾਕੀ ਹੈ।  ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਇਹ ਜਾਣਕਾਰੀ ਸਾਨੂੰ ਕਿਉਂ ਨਹੀਂ ਦਿੱਤੀ ਗਈ । ਤੁਸੀਂ ਤਾਂ ਐਵੇ ਕਹਿ ਰਹੇ ਹੋ ਜਿਵੇਂ ਪ੍ਰਤਾਪ ਬਾਜਵਾ ਤੋਂ ਸਲਾਹ ਮੰਗ ਰਹੇ ਹੋਵੋ।  ਤੁਸੀਂ ਵਿਰੋਧੀ ਲੀਡਰ ਨੂੰ ਬੋਲਣ ਤਾਂ ਦਿੰਦੇ ਨਹੀਂ , ਵਿਧਾਨ ਸਭਾ ਵਿਚ ਵੀ ਜਿਸ ਪ੍ਰਕਾਰ ਦਾ ਰਵਈਆ ਹੈ ਉਹ ਸਾਰੀ ਦੁਨੀਆਂ ਜਾਣਦੀ ਹੈ। 

(For more news apart from  Raja Warring spoke about case being registered against Partap Singh Bajwa News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement