ਚੰਡੀਗੜ੍ਹ ਵਿਖੇ ਵਿਕਣ ਵਾਲੀ ਅੰਗ੍ਰੇਜ਼ੀ ਸ਼ਰਾਬ ਦੀਆਂ 180 ਬੋਤਲਾਂ ਸਮੇਤ ਇੱਕ ਕਾਰ ਚਾਲਕ ਕਾਬੂ
Published : Jun 12, 2018, 6:18 pm IST
Updated : Jun 12, 2018, 6:18 pm IST
SHARE ARTICLE
A car driver, including 180 bottles of English liquor, arrest in Chandigarh
A car driver, including 180 bottles of English liquor, arrest in Chandigarh

ਅੱਜ ਦੁਪਹਿਰ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਇੱਕ ਕਾਰ ਸਵਾਰ ਨੂੰ ਕਾਬੂ ਕਰਕੇ ਉਸ ਤੋਂ ਚੰਡੀਗੜ੍ਹ ਵਿਖੇ ਵਿਕਣ ਵਾਲੀ ਅੰਗ੍ਰੇਜ਼ੀ ਸ਼ਰਾਬ

ਸ੍ਰੀ ਕੀਰਤਪੁਰ ਸਾਹਿਬ, 12 ਜੂਨ (ਸੁਖਚੈਨ ਸਿੰਘ ਰਾਣਾ),  ਅੱਜ ਦੁਪਹਿਰ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਇੱਕ ਕਾਰ ਸਵਾਰ ਨੂੰ ਕਾਬੂ ਕਰਕੇ ਉਸ ਤੋਂ ਚੰਡੀਗੜ੍ਹ ਵਿਖੇ ਵਿਕਣ ਵਾਲੀ ਅੰਗ੍ਰੇਜ਼ੀ ਸ਼ਰਾਬ ਦੀਆਂ 180 ਬੋਤਲਾਂ ਬਰਾਮਦ ਕੀਤੀਆਂ ਹਨ। ਦੋਸ਼ੀ  ਨੇ ਇਹ ਸ਼ਰਾਬ  ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਝੁੰਗੀ ਝੌਂਪੜੀਆਂ ਵਾਲਿਆਂ ਨੂੰ ਵੇਚਣੀ ਸੀ।

Man Arrested Man Arrestedਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐਸ.ਐਚ.ਓ ਕੁਲਵੀਰ ਸਿੰਘ ਕੰਗ ਨੇ ਦੱਸਿਆ ਕਿ ਏ.ਐਸ.ਆਈ ਜੀਤ ਰਾਮ ਪੁਲਿਸ ਪਾਰਟੀ ਸਮੇਤ ਵਾਹਨਾਂ ਦੀ ਚੈਕਿੰਗ ਦੇ ਸਬੰਧ ਵਿਚ ਪਤਾਲਪੁਰੀ ਸਾਹਿਬ ਚੌਂਕ ਮੌਜੂਦ ਸੀ, ਇਸ ਦੌਰਾਨ ਬੁੰਗਾ ਸਾਹਿਬ ਦੀ ਸਾਈਡ ਤੋਂ ਆ ਰਹੀ ਆਈ 20 ਕਾਰ ਨੰਬਰ ਪੀ.ਬੀ.23 ਟੀ 1751 ਨੂੰ ਚੈੱਕ ਕਰਨ ਲਈ ਰੋਕਿਆ ਤਾਂ ਕਾਰ ਦੀ ਡਿੱਗੀ ਵਿਚੋਂ 180 ਬੋਤਲਾਂ ਸ਼ਰਾਬ ਕਿੰਗਜ਼ ਗੋਲਡ ਸਪੈਸ਼ਲ ਵਿਸਕੀ ਜੋ ਚੰਡੀਗੜ੍ਹ ਵਿਖੇ ਵਿੱਕਣਯੋਗ ਹੈ ਦੀਆਂ ਬਰਾਮਦ ਹੋਈਆਂ।

Illegal AlchohalIllegal Alchohal ਕਾਰ ਚਾਲਕ ਦੀ ਪਹਿਚਾਣ ਮੇਹਰਬਾਨ ਸਿੰਘ ਉਰਫ ਸ਼ਾਮਾ ਪੁੱਤਰ ਕੇਵਲ ਸਿੰਘ ਵਾਸੀ ਚਨੌਲੀ ਥਾਣਾ ਨੂਰਪੁਰਬੇਦੀ ਵਜੋਂ ਹੋਈ ਹੈ। ਜੋ ਕਿ ਸ਼ਰਾਬ ਦਾ ਕੋਈ ਲਾਇਸੰਸ ਜਾਂ ਪਰਮਿਟ ਮੌਕੇ ਤੇ ਪੇਸ਼ ਨਹੀਂ ਕਰ ਸਕਿਆ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕਰਕੇ ਉਸ ਨੂੰ ਸਰਾਬ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਦੋਸੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਸ ਕਿਸ ਨੂੰ ਸਰਾਬ ਵੇਚਦਾ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement