
ਸ਼ਾਹਕੋਟ ਜ਼ਿਮਨੀ ਚੋਣ ਵਿਚ ਆਪ ਦੀ ਕਰਾਰੀ ਹਾਰ ਦਾ ਕਾਰਨ ਨਿਕਲ ਕਿ ਸਾਹਮਣੇ ਆ ਗਿਆ ਹੈ।
ਸੰਗਰੂਰ, ਸ਼ਾਹਕੋਟ ਜ਼ਿਮਨੀ ਚੋਣ ਵਿਚ ਆਪ ਦੀ ਕਰਾਰੀ ਹਾਰ ਦਾ ਕਾਰਨ ਨਿਕਲ ਕਿ ਸਾਹਮਣੇ ਆ ਗਿਆ ਹੈ। ਸ਼ਾਹਕੋਟ ਜ਼ਿਮਨੀ ਚੋਣਾਂ ਵਿਚ ਕਾਂਗਰਸ ਨੇ 38801 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ। ਕਈ ਸਾਲਾਂ ਤੋਂ ਅਕਾਲੀਆਂ ਦਾ ਸ਼ਾਹਕੋਟ ਸੀਟ ਤੇ ਕਬਜ਼ਾ ਸੀ ਅਤੇ ਪੰਥਕ ਸੀਟ ਦੱਸੀ ਜਾਂਦੀ ਸ਼ਾਹਕੋਟ ਸੀਟ ਤੇ ਕਾਂਗਰਸ ਨੇ ਜਿੱਤ ਹਾਸਿਲ ਕਰ ਕਿ ਅਕਾਲੀਆਂ ਦਾ ਕਿਲ੍ਹਾ ਢਾਹ ਦਿੱਤਾ ਸੀ।
Laadi Sherowalia
ਹੁਣ ਇਸ ਹਾਰ ਦਾ ਕਾਰਨ ਸਾਹਮਣੇ ਆ ਗਿਆ ਹੈ ਅਤੇ ਇਸ ਕਾਰਨ ਦਾ ਖੁਲਾਸਾ ਕਿਸੇ ਹੋਰ ਨੇ ਨਹੀਂ ਬਲਕਿ 'ਆਪ' ਕਨਵੀਨਰ ਪੰਜਾਬ ਭਗਵੰਤ ਮਾਨ ਨੇ ਕੀਤਾ ਹੈ। ਅਪਣੀ ਪਾਰਟੀ ਦੀ ਹੋਈ ਵੱਡੀ ਹਾਰ ਦਾ ਕਾਰਨ ਭਗਵੰਤ ਮਾਨ ਨੇ ਪਾਰਟੀ 'ਚ ਆਪਸੀ ਤਾਲ-ਮੇਲ ਦੀ ਕਮੀ ਨੂੰ ਦੱਸਿਆ ਹੈ। ਦੱਸ ਦਈਏ ਕਿ ਭਗਵੰਤ ਮਾਨ ਸੰਗਰੂਰ ਦੌਰੇ 'ਤੇ ਆਏ ਸਨ।
ਸੰਗਰੂਰ ਦੌਰੇ 'ਤੇ ਪਹੁੰਚੇ 'ਆਪ' ਪੰਜਾਬ ਕਨਵੀਨਰ ਭਗਵੰਤ ਮਾਨ ਨੇ ਕਿਹਾ ਕਿ ਸ਼ਾਹਕੋਟ ਜ਼ਿਮਨੀ ਚੋਣਾਂ ਵਿਚ ਪਾਰਟੀ ਵਲੋਂ ਪ੍ਰਚਾਰ ਕਰਨ ਵਿਚ ਕੋਈ ਢਿੱਲ ਨਹੀਂ ਸੀ ਅਤੇ ਪਾਰਟੀ ਵੱਲੋਂ ਬਹੁਤ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਗਿਆ ਸੀ ਪਰ ਬਾਵਜੂਦ ਇਸਦੇ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਦਾ ਅਸਲ ਕਾਰਨ ਪਾਰਟੀ ਆਗੂਆਂ ਅਤੇ ਵਰਕਰਾਂ 'ਚ ਆਪਸੀ ਤਾਲਮੇਲ ਦੀ ਘਾਟ ਸੀ।
AAPਇਸਦੇ ਨਾਲ ਹੀ ਮਾਨ ਨੇ ਕਿਹਾ ਕਿ ਰਾਜਨੀਤੀ ਵਿਚ ਜਿੱਤ ਹਾਰ ਚਲਦੀ ਰਹਿੰਦੀ ਹੈ ਅਤੇ ਉਹ ਲੋਕਾਂ ਦੇ ਇਸ ਫੈਸਲੇ ਨੂੰ ਆਪਣੇ ਸਿਰ ਮੱਥੇ ਲੈਂਦੇ ਹਨ। ਮਾਨ ਨੇ ਭਵਿੱਖ ਵਿਚ ਪਾਰਟੀ ਦੇ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਵੀ ਪ੍ਰਗਟਾਈ। ਭਾਵੇਂ ਕਿ ਪਾਰਟੀ ਦੇ ਸੀਨੀਅਰ ਨੇਤਾ ਭਗਵੰਤ ਮਾਨ ਨੇ ਪਾਰਟੀ ਦੀ ਜ਼ਿਮਨੀ ਚੋਣ 'ਚ ਹੋਈ ਹਾਰ ਨੂੰ ਆਪਸੀ ਤਾਲਮੇਲ ਦੀ ਕਮੀ ਦੱਸਿਆ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ 2019 ਦੀਆਂ ਆਮ ਚੋਣਾਂ ਵਿਚ ਪਾਰਟੀ ਇਸ ਤਾਲਮੇਲ ਨੂੰ ਮਜ਼ਬੂਤ ਕਰ ਸਕੇਗੀ ਜਾਂ ਨਹੀਂ