
ਕੈਲੰਡਰਾਂ ਦੀ ਉਲਝਣ ਕਰ ਸਿੱਖ ਜਥੇ ਨੂੰ ਨਹੀਂ ਮਿਲੀ ਇਜਾਜ਼ਤ
ਅਟਾਰੀ: ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਸਿੱਖ ਸ਼ਰਧਾਲੂਆਂ ਦਾ ਜੱਥਾ ਅਟਾਰੀ ਸਟੇਸ਼ਨ 'ਤੇ ਫਸਿਆ ਹੋਇਆ ਹੈ ਤੇ ਭਾਰਤ ਸਰਕਾਰ ਤੋਂ ਨਾਰਾਜ਼ ਇਹ ਜੱਥਾ ਸਰਕਾਰ ਪ੍ਰਤੀ ਨਾਅਰੇਬਾਜ਼ੀ ਕਰ ਰੋਸ ਜ਼ਾਹਿਰ ਕਰ ਰਿਹਾ ਹੈ।
pakistan
ਦਰਅਸਲ 14 ਤੋਂ 23 ਜੂਨ ਤੱਕ ਸਿੱਖਾਂ ਦੇ ਜੱਥੇ ਨੂੰ ਪਾਕਿਸਤਾਨ ਦਾ ਵੀਜ਼ਾ ਮਿਲਿਆ ਸੀ ਤੇ ਇਕ ਵਿਸ਼ੇਸ਼ ਰੇਲ ਰਾਹੀਂ ਸਿੱਖ ਜੱਥੇ ਨੇ ਪਾਕਿਸਤਾਨ ਵਿਚ ਦਾਖਲ ਹੋਣਾ ਸੀ ਪਰ ਪ੍ਰਚਲਿਤ ਕੈਲੰਡਰਾਂ ਦੇ ਵਿਚ ਉਲਝਣ ਹੋਣ ਸਦਕਾ ਸਿੱਖ ਜੱਥਾ ਪਾਕਿਸਤਾਨ ਨਹੀਂ ਜਾ ਸਕਿਆ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਜਥੇ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਹੁਣ ਦੇਖਣਾ ਇਹ ਹੈ ਕਿ ਜੱਥਾ ਪਾਕਿਸਤਾਨ ਲਈ ਕਦੋਂ ਰਵਾਨਾ ਹੁੰਦਾ ਹੈ।