
ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਬੁੱਧਵਾਰ ਯਾਨੀ ਅੱਜ ਪੰਜਾਬ ਯੂਨੀਵਰਸਿਟੀ ਵਿਚ...
ਚੰਡੀਗੜ੍ਹ: ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਬੁੱਧਵਾਰ ਯਾਨੀ ਅੱਜ ਪੰਜਾਬ ਯੂਨੀਵਰਸਿਟੀ ਵਿਚ ਸ਼ਿਰਕਤ ਕਰਨਗੇ। ਉਹ ਪੀਯੂ ਵਿਚ ਛੱਤੀਸਗੜ੍ਹ ਦੇ ਸਾਬਕਾ ਰਾਜਪਾਲ ਬਲਰਾਮ ਟੰਡਨ ਦੀ ਯਾਦ ਵਿਚ ਸਥਾਪਿਤ ਕੀਤੀ ਗਈ ਬਲਰਾਮ ਦਾਸ ਟੰਡਨ ਮੈਮੋਰੀਅਲ ਚੇਅਰ ਲਈ ਲੈਕਚਰ ਸੀਰੀਜ ਸ਼ੁਰੂ ਕਰਨ ਲਈ ਪਹੁੰਚ ਰਹੇ ਹਨ। ਬਲਰਾਮ ਦਾਸ ਟੰਡਨ ਚੰਡੀਗੜ੍ਹ ਦੇ ਰਹਿਣ ਵਾਲੇ ਸਨ ਤੇ ਉਨ੍ਹਾਂ ਦੇ ਬੇਟੇ ਸੰਜੇ ਟੰਡਨ ਚੰਡੀਗੜ੍ਹ ਭਾਜਪਾ ਸੂਬਾ ਪ੍ਰਧਾਨ ਹਨ।
Venkaiah Naidu
ਇਸੇ ਸਾਲ ਬਲਰਾਮ ਟੰਡਨ ਮੈਮੋਰੀਅਰ ਚੇਅਰ ਦੀ ਸਥਾਪਨਾ ਕੀਤੀ ਹੈ। ਜਿਸ ਦੇ ਲਈ ਸੰਜੇ ਟੰਡਨ ਨੇ ਦਸ ਲੱਖ ਰੁਪਏ ਦੀ ਗ੍ਰਾਂਟ ਵੀ ਪੀਯੂ ਨੂੰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਕ ਸਾਲ ਅੰਦਰ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਦੂਜਾ ਦੌਰਾ ਹੈ। ਇਸ ਤੋਂ ਪਹਿਲਾਂ ਅਪ੍ਰਰੈਲ ਵਿਚ ਦੀਕਸ਼ਾ ਸਮਾਗਮ ਵਿਚ ਹਿੱਸਾ ਲੈਣ ਲਈ ਸ਼ਹਿਰ ਪਹੁੰਚੇ ਸਨ।
ਪੀਯੂ ਨੇ ਪੂਰੀਆਂ ਕੀਤੀਆਂ ਤਿਆਰੀਆਂ
Vice President Venkaiah Naidu
ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਸਵੇਰੇ 10 ਤੋਂ 11 ਵਜੇ ਤੱਕ ਪੀਯੂ ਦੇ ਲਾਅ ਆਡੀਟੋਰੀਅਮ 'ਚ ਰਹਿਣਗੇ। ਜਿਸ ਦੇ ਲਈ ਪੀਯੂ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਲਾਅ ਆਡੀਟੋਰੀਅਮ ਵਿਚ ਸਟੇਟ ਸੈਟਿੰਗ ਤੋਂ ਲੈ ਕੇ ਪੂਰੀ ਸੁਰੱਖਿਆ 'ਤੇ ਸਖ਼ਤ ਵਿਵਸਥਾ ਕੀਤੀ ਗਈ ਹੈ। ਮੰਗਲਵਾਰ ਨੂੰ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਖ਼ੁਦ ਵਾਈਸ ਚਾਂਸਲਰ ਪ੍ਰੋ.ਰਾਜਕੁਮਾਰ ਆਡੀਟੋਰੀਅਮ ਪਹੁੰਚੇ, ਜਿਥੇ ਉਨ੍ਹਾਂ ਨੇ ਵੱਖ-ਵੱਖ ਗੱਲਾਂ 'ਚ ਸੁਧਾਰ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ।