
ਸਿੱਖਿਆ ਮੰਤਰੀ ਸਮੇਤ ਸਰਕਾਰੀ ਸਕੂਲਾਂ ਦੇ 3000 ਬੱਚਿਆਂ ਨੇ ਦੌੜ 'ਚ ਹਿੱਸਾ ਲਿਆ
ਚੰਗੀਗੜ੍ਹ/ਪਟਿਆਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸਮਾਗਮਾਂ ਦੀ ਲੜੀ ਵਜੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪਟਿਆਲਾ ਵਿਖੇ ਪਾਣੀ ਸੰਭਾਲ ਜਾਗਰੂਕਤਾ ਮੈਰਾਥਨ ਕਰਵਾਈ ਗਈ। ਇਸ ਮੈਗਾ ਈਵੈਂਟ 'ਚ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਸਮੇਤ ਸਰਕਰੀ ਸਕੂਲਾਂ ਦੇ 3,000 ਵਿਦਿਆਰਥੀਆਂ ਦੇ ਨਾਲ ਨਾਲ ਸਿੱÎਖਿਆ ਵਿਭਾਗ ਦੇ ਅਧਿਕਾਰੀਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਸਕੱਤਰ, ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ, ਡੀ.ਪੀ.ਆਈ. ਸ੍ਰੀ ਇੰਦਰਜੀਤ ਸਿੰਘ ਅਤੇ ਪਟਿਆਲਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ, ਸੈਕੰਡਰੀ ਅਤੇ ਐਲੀਮੈਂਟਰੀ ਸ਼ਾਮਲ ਸਨ।
Water Conservation awareness Marathon held in Patiala
ਇਹ ਮੈਰਾਥਨ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ਼, ਪਟਿਆਲਾ ਤੋਂ ਤਕਰੀਬਨ ਸਵੇਰੇ 6:30 ਤੋਂ ਸ਼ੁਰੂ ਕੀਤੀ ਗਈ ਅਤੇ ਸ਼ਹਿਰ ਦੇ ਵਿਭਿੰਨ ਪ੍ਰਮੁੱਖ ਮਾਰਗਾਂ ਚੋਂ ਹੁੰਦੀ ਹੋਈ ਇਹ ਮੈਰਾਥਨ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਾ ਕੇ ਸਮਾਪਤ ਹੋਈ। ਮੈਰਾਥਨ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਿੱÎਖਿਆ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸੂਬਾ ਸਰਕਾਰ ਸਮਾਗਮਾਂ ਦੀ ਲੜੀ ਦਾ ਆਯੋਜਨ ਕਰ ਰਹੀ ਹੈ।
Water Conservation awareness Marathon held in Patiala
ਇਨ੍ਹਾਂ ਸਮਾਗਮਾਂ ਦੀ ਕੜੀ ਵਜੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 1 ਅਗਸਤ ਤੋਂ 14 ਅਗਸਤ ਤੱਕ ਪਾਣੀ ਸੰਭਾਲ ਪੰਦਰਵਾੜੇ ਦਾ ਆਯੋਜਨ ਕੀਤਾ ਜਿਸ ਦੇ ਆਖ਼ਰੀ ਦਿਨ ਮੈਰਾਥਨ ਕਰਵਾਈ ਗਈ। ਇਸ ਪੰਦਰਵਾੜੇ ਦੌਰਾਨ ਸੂਬੇ ਦੇ ਸਾਰੇ ਮਿਡਲ, ਸੈਕੰਡਰੀ ਅਤੇ ਹਾਈ ਸੈਕੰਡਰੀ ਸਕੂਲਾਂ ਵਿਚ ਪਾਣੀ ਸੰਭਾਲ ਸਬੰਧੀ ਲੇਖ ਲਿਖਣ, ਬੂਟੇ ਲਗਾਉਣ, ਕੁਇਜ਼ ਮੁਕਾਬਲੇ, ਵਨ ਐਕਟ ਪਲੇਅਜ਼, ਸਲੋਗਨ ਰਾਇਟਿੰਗ, ਗਰੁੱਪ ਵਿਚਾਰ-ਚਰਚਾ, ਚਾਰਟ ਬਣਾਉਣ ਅਤੇ ਆਬਜੈਕਟਿਵ ਸਵਾਲ-ਜਵਾਬ ਮੁਕਾਬਲੇ ਕਰਵਾਏ ਗਏ।
Water Conservation awareness Marathon held in Patiala
ਉਨ੍ਹਾਂ ਕਿਹਾ ਕਿ ਪਾਣੀ ਸੰਕਟ ਪੰਜਾਬ ਸਮੇਤ ਦੇਸ਼ ਲਈ ਗੰਭੀਰ ਸਮੱਸਿਆ ਹੈ। ਇਸ ਬਹੁਮੁੱਲੇ ਕੁਦਰਤੀ ਸੋਮੇ ਨੂੰ ਸਿਰਫ਼ ਤਾਂ ਹੀ ਬਚਾਇਆ ਜਾ ਸਕਦਾ ਹੈ ਜੇਕਰ ਸਾਡੇ ਵਿਦਿਆਰਥੀ ਜੋ ਵਾਤਾਵਰਣ ਦੇ ਵਾਰਸ ਹਨ, ਨੂੰ ਇਸਦਾ ਰਾਖਾ ਬਣਾਇਆ ਜਾਵੇ। ਵਿਦਿਆਰਥੀਆਂ ਨੂੰ ਇਸ ਬਹੁਮੁੱਲੇ ਸਰੋਤ ਦੀ ਸੰਭਾਲ ਲਈ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ ਜਾਵੇਗਾ। ਬਚਪਨ ਤੋਂ ਹੀ ਵਿਦਿਆਰਥੀਆਂ ਨੂੰ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ।
Water Conservation awareness Marathon held in Patiala
ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਕਿਹਾ। ਉਨ੍ਹਾਂ ਨੇ ਇਸ ਮੁੱਦੇ ਨੂੰ ਵਿਭਾਗ ਵਲੋਂ ਗੰਭੀਰਤਾ ਨਾਲ ਲੈਣ ਲਈ ਸ਼ਲਾਘਾ ਕੀਤੀ ਅਤੇ ਇਸ ਜਾਗਰੂਕਤਾ ਪੰਦਰਵਾੜੇ ਨੂੰ 31 ਅਗਸਤ ਤੱਕ ਵਧਾਉਣ ਦੀ ਹਦਾਇਤ ਕੀਤੀ ਜਿਸ ਨਾਲ ਵਿਦਿਆਰਥੀਆਂ ਦੇ ਨਾਲ ਨਾਲ ਹੁਣ ਉਹਨਾਂ ਦੇ ਮਾਪਿਆਂ ਨੂੰ ਵੀ ਇਸ ਜਾਗਰੂਕਤਾ ਮੁਹਿੰਮ ਵਿੱਚ ਸ਼ਾਮਿਲ ਕਰਕੇ ਇਸ ਨੂੰ ਜਾਗਰੂਕਤਾ ਮਹੀਨਾ ਬਣਾਇਆ ਜਾ ਸਕੇ।