
ਦਾਦੇ ਨੇ ਜਵਾਈ ’ਤੇ ਲਗਾਏ ਗੰਭੀਰ ਇਲਜ਼ਾਮ
ਲੁਧਿਆਣਾ: ਲੁਧਿਆਣਾ 'ਚ ਦੇਰ ਰਾਤ ਗਿੱਲ ਨਹਿਰ 'ਚੋਂ 2 ਸਾਲਾ ਬੱਚੇ ਦੀ ਲਾਸ਼ ਮਿਲੀ ਹੈ। ਬੱਚੇ ਦੀ ਪਛਾਣ ਤਨਿਸ਼ਕ ਵਜੋਂ ਹੋਈ ਹੈ। ਤਨਿਸ਼ਕ ਅਤੇ ਉਸ ਦਾ ਪਿਤਾ ਗੌਰਵ ਇਕ ਦਿਨ ਤੋਂ ਲਾਪਤਾ ਸਨ। ਤਨਿਸ਼ਕ ਦੇ ਦਾਦਾ ਰਾਜਵੀਰ ਨੇ ਦੋਰਾਹਾ ਥਾਣੇ ਵਿਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਰਾਜਵੀਰ ਨੇ ਦਸਿਆ ਕਿ ਉਹ ਜਵੱਦੀ ਦਾ ਰਹਿਣ ਵਾਲਾ ਹੈ। ਜਦਕਿ ਉਸ ਦਾ ਲੜਕਾ ਹੈਬੋਵਾਲ ਇਲਾਕੇ ਵਿਚ ਉਸ ਤੋਂ ਵੱਖ ਰਹਿੰਦਾ ਸੀ। ਉਸ ਨੇ ਜਵਾਈ 'ਤੇ ਕਾਲਾ ਜਾਦੂ ਕਰਨ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ: ਸੁਪ੍ਰੀਮ ਕੋਰਟ ਵਿਚ ਜੱਜਾਂ ਦੀਆਂ ਕੁਰਸੀਆਂ ਨੂੰ ਲੈ ਕੇ ਸੀ.ਜੇ.ਆਈ. ਚੰਦਰਚੂੜ ਨੂੰ ਪੁਛਿਆ ਗਿਆ ਇਹ ਸਵਾਲ
ਰਾਜਵੀਰ ਨੇ ਦਸਿਆ ਕਿ ਇਕ ਦਿਨ ਪਹਿਲਾਂ ਬੇਟਾ ਗੌਰਵ ਅਤੇ ਪੋਤਾ ਤਨਿਸ਼ਕ ਅਚਾਨਕ ਲਾਪਤਾ ਹੋ ਗਏ ਸਨ। ਤਲਾਸ਼ੀ ਦੌਰਾਨ ਪੁੱਤਰ ਗੌਰਵ ਦਾ ਮੋਟਰਸਾਈਕਲ ਨਹਿਰ ਵਾਲੇ ਪਾਸੇ ਤੋਂ ਮਿਲਿਆ। ਜਾਂਚ ਕਰਨ 'ਤੇ ਪੋਤੇ ਦੀ ਲਾਸ਼ ਨਹਿਰ ਦੇ ਅੰਦਰ ਗਰਿੱਲ 'ਚ ਫਸੀ ਹੋਈ ਮਿਲੀ। ਇਸ ਦੇ ਨਾਲ ਹੀ ਗੌਰਵ ਬਾਰੇ ਕੁੱਝ ਵੀ ਪਤਾ ਨਹੀਂ ਲੱਗਿਆ ਹੈ।
ਇਹ ਵੀ ਪੜ੍ਹੋ: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਪਾਕਿਸਤਾਨੀ ਘੁਸਪੈਠੀਆ ਢੇਰ
ਰਾਜਵੀਰ ਨੇ ਦਸਿਆ ਕਿ ਉਸ ਦਾ ਜਵਾਈ ਰਮਨ ਨਾਲ ਝਗੜਾ ਚੱਲ ਰਿਹਾ ਹੈ। ਜਵਾਈ ਰਮਨ ਚੰਡੀਗੜ੍ਹ ਰਹਿੰਦਾ ਹੈ। ਉਹ ਅਕਸਰ ਉਨ੍ਹਾਂ ਦੀ ਧੀ ਨੂੰ ਕੁੱਟਦਾ ਰਹਿੰਦਾ ਸੀ। ਬੇਟਾ ਗੌਰਵ ਕੁੱਝ ਦਿਨ ਪਹਿਲਾਂ ਉਸ ਨੂੰ ਸਮਝਾਉਣ ਗਿਆ ਸੀ ਪਰ ਰਮਨ ਨੇ ਗੌਰਵ ਨੂੰ ਕਿਹਾ ਸੀ ਕਿ ਉਹ ਉਸ ਨੂੰ ਮ੍ਰਿਤਕਾਂ ਦੀ ਸੂਚੀ 'ਚ ਪਾ ਦੇਵੇਗਾ। ਰਾਜਵੀਰ ਦਾ ਇਲਜ਼ਾਮ ਹੈ ਕਿ ਰਮਨ ਇਕ ਤਾਂਤਰਿਕ ਕੋਲ ਜਾਂਦਾ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨਾਲ ਗੱਲਬਾਤ ਦੇ ਭਰੋਸੇ ਬਾਅਦ ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਕਾਮਿਆਂ ਨੇ ਹੜਤਾਲ ਵਾਪਸ ਲਈ
ਰਾਜਵੀਰ ਨੇ ਦਸਿਆ ਕਿ ਉਸ ਦੇ ਲੜਕੇ ਅਤੇ ਪੋਤੇ ਦੇ ਲਾਪਤਾ ਹੋਣ ਪਿੱਛੇ ਜਵਾਈ ਦੀ ਸਾਜ਼ਿਸ਼ ਹੈ। ਪੁੱਤਰ ਗੌਰਵ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਪੋਤੇ ਤਨਿਸ਼ਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਪੋਸਟ ਮਾਰਟਮ ਹਾਊਸ 'ਚ ਰਖਵਾਇਆ ਗਿਆ ਹੈ। ਇਸ ਸਬੰਧੀ ਥਾਣਾ ਦੋਰਾਹਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ।