
ਚੀਫ਼ ਜਸਟਿਸ ਨੇ ਬਰਾਬਰ ਕਰਵਾਈਆਂ ਸਾਰੀਆਂ ਕੁਰਸੀਆਂ
ਨਵੀਂ ਦਿੱਲੀ: ਸੁਪ੍ਰੀਮ ਕੋਰਟ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬਰਤਾਨੀਆ ਗਏ ਸਨ। ਉਥੇ ਇਕ ਸਮਾਗਮ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ਨੂੰ ਪੁਛਿਆ ਕਿ ਸੁਪ੍ਰੀਮ ਕੋਰਟ ਵਿਚ ਜੱਜਾਂ ਦੀਆਂ ਕੁਰਸੀਆਂ ਇਕ ਬਰਾਬਰ ਕਿਉਂ ਨਹੀਂ ਹਨ? ਇਸ ਤੋਂ ਪਹਿਲਾਂ ਕਿਸੇ ਅਧਿਕਾਰੀ ਜਾਂ ਜੱਜ ਨੇ ਇਸ ਮਾਮਲੇ ਵੱਲ ਧਿਆਨ ਨਹੀਂ ਦਿਤਾ। ਇਹੀ ਕਾਰਨ ਹੈ ਕਿ ਜਦੋਂ ਸੀ.ਜੇ.ਆਈ. ਭਾਰਤ ਪਰਤੇ ਤਾਂ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਇਸ ਬਾਰੇ ਸੁਪ੍ਰੀਮ ਕੋਰਟ ਦੇ ਰੱਖ-ਰਖਾਅ ਦੀ ਦੇਖ-ਰੇਖ ਕਰ ਰਹੇ ਰਜਿਸਟਰੀ ਅਫ਼ਸਰ ਨੂੰ ਦਸਿਆ ਅਤੇ ਬਦਲਾਅ ਦੇ ਨਿਰਦੇਸ਼ ਦਿਤੇ।
ਇਹ ਵੀ ਪੜ੍ਹੋ: ਮੈਡੀਕਲ ਸਟੋਰ ਦੇ ਮਾਲਕ ਦਾ ਕਤਲ; ਦੁਕਾਨ ਅੰਦਰ ਦਾਖਲ ਹੋ ਕੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ
ਦਰਅਸਲ, ਸਵਾਲ ਪੁੱਛਣ ਵਾਲੇ ਵਿਅਕਤੀ ਨੇ ਕਈ ਮਾਮਲਿਆਂ ਦੀ ਆਨਲਾਈਨ ਸਟ੍ਰੀਮਿੰਗ ਦੇਖੀ ਸੀ, ਜਿਸ ਵਿਚ ਉਸ ਨੇ ਕੁਰਸੀਆਂ ਨੂੰ ਦੇਖਿਆ ਸੀ। ਜਦੋਂ ਸੀ.ਜੇ.ਆਈ. ਨੂੰ ਮਿਲਿਆ ਤਾਂ ਉਸ ਨੇ ਇਹ ਸਵਾਲ ਪੁੱਛ ਲਿਆ। ਇਕ ਰੀਪੋਰਟ ਅਨੁਸਾਰ, ਰਜਿਸਟਰੀ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਾਲਾਂ ਤੋਂ, ਜੱਜ ਅਦਾਲਤ ਵਿਚ ਅਪਣੀਆਂ ਕੁਰਸੀਆਂ ਨੂੰ ਅਪਣੀ ਲੋੜ ਅਤੇ ਆਰਾਮ ਦੇ ਅਨੁਸਾਰ ਐਡਜਸਟ ਕਰਵਾ ਰਹੇ ਹਨ। ਜੱਜਾਂ ਨੂੰ ਕਚਹਿਰੀ ਵਿਚ ਲੰਮਾ ਸਮਾਂ ਬੈਠਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪਿੱਠ ਦਰਦ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ।
ਇਹ ਵੀ ਪੜ੍ਹੋ: ਅਮਰੀਕਾ ਦੇ ਜੰਗਲਾਂ ਵਿਚ 100 ਸਾਲਾਂ ਦੀ ਸੱਭ ਤੋਂ ਭਿਆਨਕ ਅੱਗ; ਹੁਣ ਤਕ 93 ਮੌਤਾਂ
ਬੈਂਚਾਂ 'ਤੇ ਕੁਰਸੀਆਂ ਦੀ ਉਚਾਈ ਵੱਖਰੀ ਹੈ, ਜਿਸ ਬਾਰੇ ਕਿਸੇ ਅਧਿਕਾਰੀ ਨੇ ਕਦੇ ਵੀ ਧਿਆਨ ਨਹੀਂ ਦਿਤਾ ਸੀ। ਇਸ ਮਗਰੋਂ ਸੀ.ਜੇ.ਆਈ. ਨੇ ਨਿਰਦੇਸ਼ ਦਿਤਾ ਕਿ ਭਾਵੇਂ ਕੁਰਸੀ ਨੂੰ ਮੋਢੇ, ਗਰਦਨ ਅਤੇ ਪਿੱਠ ਦੇ ਅਨੁਕੂਲ ਬਣਾਇਆ ਜਾ ਸਕਦਾ ਹੈ ਪਰ ਇਸ ਦੀ ਉਚਾਈ ਇਕ ਸਮਾਨ ਰੱਖੀ ਜਾਵੇ।
ਇਹ ਵੀ ਪੜ੍ਹੋ: ਭਾਰਤ ਬਨਾਮ ਵੈਸਟ ਇੰਡੀਜ਼ ਟੀ-20 ਸੀਰੀਜ਼: 5 ਮੈਚਾਂ ਦੀ ਸੀਰੀਜ਼ 'ਚ ਪਹਿਲੀ ਵਾਰ ਭਾਰਤ ਨੂੰ ਮਿਲੀ ਹਾਰ
ਸੁਪ੍ਰੀਮ ਕੋਰਟ ਦੇ ਰਜਿਸਟਰੀ ਅਧਿਕਾਰੀਆਂ ਨੇ ਦਸਿਆ ਕਿ ਇਹ ਕੁਰਸੀਆਂ ਕੁੱਝ ਦਹਾਕੇ ਪੁਰਾਣੀਆਂ ਹਨ। ਉਨ੍ਹਾਂ ਕਿਹਾ- ਇਨ੍ਹਾਂ ਕੁਰਸੀਆਂ ਦਾ ਮੁੱਖ ਢਾਂਚਾ ਕਦੇ ਨਹੀਂ ਬਦਲਿਆ ਗਿਆ, ਕਿਉਂਕਿ ਅਦਾਲਤ ਰਵਾਇਤੀ ਡਿਜ਼ਾਈਨ ਨੂੰ ਬਰਕਰਾਰ ਰੱਖਣਾ ਚਾਹੁੰਦੀ ਸੀ। ਨਵੀਆਂ ਤਬਦੀਲੀਆਂ ਤੋਂ ਬਾਅਦ ਵੀ ਇਹ ਕੁਰਸੀਆਂ ਵਰਤਣ ਲਈ ਆਰਾਮਦਾਇਕ ਨਹੀਂ ਬਣ ਸਕੀਆਂ।