
ਡੀਗੜ੍ਹ ਵਿਚ ਐਮਰਜੈਂਸੀ ਨੰਬਰ 112 ਛੇਤੀ ਹੀ ਸ਼ੁਰੂ ਹੋਣ ਵਾਲਾ ਹੈ। ਸੈਕਟਰ 9 ਸਥਿਤ ਪੁਲਿਸ ਹੈਡਕੁਆਟਰ ਦੇ ਪੁਲਿਸ ਕੰਟਰੋਲ ਰੂਮ ਵਿਚ ਇਸਦਾ ਸੈਟਅਪ....
ਚੰਡੀਗੜ੍ਹ : ਚੰਡੀਗੜ੍ਹ ਵਿਚ ਐਮਰਜੈਂਸੀ ਨੰਬਰ 112 ਛੇਤੀ ਹੀ ਸ਼ੁਰੂ ਹੋਣ ਵਾਲਾ ਹੈ। ਸੈਕਟਰ 9 ਸਥਿਤ ਪੁਲਿਸ ਹੈਡਕੁਆਟਰ ਦੇ ਪੁਲਿਸ ਕੰਟਰੋਲ ਰੂਮ ਵਿਚ ਇਸਦਾ ਸੈਟਅਪ ਤਿਆਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਰੈਨੋਵੇਸ਼ਨ ਆਦਿ ਦਾ ਕੰਮ ਸ਼ੁਰੂ ਹੋ ਜਾਵੇਗਾ। ਐਮਰਜੈਂਸੀ ਨੰਬਰ 112 ਦੇ ਸ਼ੁਰੂ ਹੋਣ ਨਾਲ ਮਦਦ ਲਈ ਤੁਹਾਨੂੰ ਵੱਖ-ਵੱਖ ਨੰਬਰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਟੈਲੀਫੋਨ ਨੰਬਰ 112 ਸੱਭ ਤਰ੍ਹਾਂ ਦੀ ਐਮਰਜੈਂਸੀ ਹਾਲਤਾਂ ਲਈ ਹੋਵੇਗਾ, ਜਿਸ 'ਤੇ ਫੋਨ ਕਰ ਕੇ ਮਦਦ ਮੰਗੀ ਜਾ ਸਕੇਗੀ।
ਦੇਸ਼ ਭਰ ਵਿਚ ਨੈਸ਼ਨਲ ਐਮਰਜੈਂਸੀ ਰਿਸਪਾਂਸ ਨੰਬਰ 112 ਸ਼ੁਰੂ ਕੀਤਾ ਜਾ ਰਿਹਾ ਹੈ। ਦਿੱਲੀ ਵਿਚ ਪਾਇਲਟ ਪ੍ਰੋਜੈਕਟ ਦੇ ਦੌਰਾਨ ਇਸ ਨੰਬਰ ਦਾ ਸਫ਼ਲ ਟਰਾਇਲ ਹੋ ਚੁੱਕਾ ਹੈ। ਸੰਭਵ ਹੈ ਕਿ ਕਰੀਬ ਤਿੰਨ ਜਾਂ ਚਾਰ ਮਹੀਨਿਆਂ ਵਿਚ ਚੰਡੀਗੜ੍ਹ ਵਿਚ ਵੀ ਇਹ ਸਹੂਲਤ ਸ਼ੁਰੂ ਹੋ ਜਾਵੇਗੀ। ਸੂਤਰਾਂ ਅਨੁਸਾਰ ਹਿਮਾਚਲ ਪ੍ਰਦੇਸ਼ ਵਿਚ 112 ਨੰਬਰ ਸ਼ੁਰੂ ਹੋ ਚੁੱਕਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਐਮਰਜੈਂਸੀ ਨੰਬਰ 112 ਦਾ ਕੰਮ ਅੰਤਮ ਰੂਪ ਵਿਚ ਹੈ ਅਤੇ ਇਸਦੇ ਲਈ ਕੰਟਰੋਲ ਰੂਮ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਜਾਵੇਗਾ।
ਇਸ ਸਮੇਂ ਚੰਡੀਗੜ੍ਹ ਕੰਟਰੋਲ ਰੂਮ ਵਿਚ ਛੇ ਕਾਲਰ ਹਨ। ਨਵਾਂ ਐਮਰਜੈਂਸੀ ਨੰਬਰ ਸ਼ੁਰੂ ਹੋਣ ਨਾਲ ਕੰਟਰੋਲ ਰੂਮ ਵਿਚ ਕਾਲਰਸ ਦੀ ਗਿਣਤੀ ਵੀ ਦੁਗਣੀ ਕਰਨੀ ਪਵੇਗੀ। ਇਸਦੇ ਨਾਲ ਹੀ ਕਰਮਚਾਰੀਆਂ ਦੀ ਗਿਣਤੀ ਵੀ ਵਧਾਉਣੀ ਪਵੇਗੀ। ਨਵੇਂ ਐਮਰਜੈਂਸੀ ਨੰਬਰ ਨੂੰ ਸ਼ੁਰੂ ਕਰਨ ਲਈ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਕਈਂ ਬੈਠਕਾਂ ਹੋ ਚੁੱਕੀ ਹਨ।
ਕੇਂਦਰ ਸਰਕਾਰ ਨੇ ਇਸਦੇ ਲਈ ਲਗਭਗ ਸਾੜ੍ਹੇ ਚਾਰ ਕਰੋੜ ਰੁਪਏ ਦਾ ਬਜਟ ਵੀ ਮੰਜੂਰ ਕਰ ਦਿਤਾ ਹੈ। ਇਸ ਸੇਵਾ ਲਈ ਵੱਖਰੇ ਤੌਰ 'ਤੇ ਕਾਮਨ ਕੰਟਰੋਲ ਰੂਮ ਬਣਾਇਆ ਜਾਵੇਗਾ। ਇਸ ਕੰਟਰੋਲ ਰੂਮ ਵਿਚ ਕਾਲ ਡਾਇਵਰਟ ਕਰਨ ਦੀ ਸਹੂਲਤ ਹੋਵੇਗੀ। ਅਧਿਕਾਰੀਆਂ ਮੁਤਾਬਕ ਇਸ ਕੰਮ ਲਈ ਪ੍ਰਾਇਵੇਟ ਟੈਕਨੀਕਲ ਕੰਪਨੀਆਂ ਦੀ ਮਦਦ ਲਈ ਜਾ ਰਹੀ ਹੈ। ਇਸਦੇ ਲਈ ਕਈ ਟੈਂਡਰ ਜਾਰੀ ਹੋਣਗੇ ਅਤੇ ਪੂਰਾ ਆਈਟੀ ਸੈਟਅਪ ਕੀਤਾ ਜਾਵੇਗਾ।