ਜੀਕੇ ਨੇ ਸਿਰਸਾ ਨੂੰ ਦਿੱਤਾ ਠੋਕਵਾਂ ਜਵਾਬ, ਗੋਲਕ ਦੀ ਦੁਰਵਰਤੋਂ ਹੋਈ ਤਾਂ ਦੁੱਗਣਾ ਪੈਸਾ ਕਰਾਂਗਾ ਵਾਪਸ
Published : Feb 15, 2020, 4:39 pm IST
Updated : Feb 15, 2020, 4:39 pm IST
SHARE ARTICLE
Manjit singh gk
Manjit singh gk

ਸਕੂਲ ਦੀ ਜ਼ਮੀਨ ਦਾ ਮਾਲਿਕਾਨਾ ਹੱਕ ਸੁੱਖੋ ਖਾਲਸਾ ਪ੍ਰਾਇਮਰੀ ਐਜੂਕੇਸ਼ਨ...

ਜਲੰਧਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਅਪਣੇ ਅਹੁਦੇ ਪ੍ਰਾਪਤ ਕਰਨ ਬਦਲੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰੀ ਨਗਰ ਦੀ 2.99 ਏਕੜ ਜ਼ਮੀਨ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਦੇਣ ਦੀ ਡੀਲ ਕੀਤੀ ਹੈ ਇਹ ਕਹਿਣਾ ਹੈ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀ ਦਾ।

Manjit Singh GKManjit Singh GK

ਉਹਨਾਂ ਨੇ ਇਸ ਦਾ ਦਾਅਵਾ ਦਿੱਲੀ ਵਿਚ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਸਾਹਮਣੇ ਕੀਤਾ। ਉਹਨਾਂ ਨੇ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਸੁਖਦੀਪ ਸਿੰਘ ਵੱਲੋਂ ਕਮੇਟੀ ਦੇ ਮੁੱਖ ਕਨੂੰਨੀ ਅਧਿਕਾਰੀ ਪੀ.ਸ਼ਰਮਾ ਨੂੰ ਭੇਜੇ ਗਏ ਪੱਤਰ ਦੀ ਕਾਪੀ ਦਿਖਾਉਂਦਿਆ ਕਿਹਾ ਕਿ ਪ੍ਰਿੰਸੀਪਲ ਨੇ ਕਮੇਟੀ ਵੱਲੋਂ 4 ਫਰਵਰੀ ਨੂੰ ਸਕੂਲ ਵਿਚ ਸਥਾਪਤ ਖੇਡ ਅਕਾਦਮੀਆਂ ਤੋਂ ਆ ਰਹੀ ਆਮਦਨ ਬਾਰੇ ਜਾਣਕਾਰੀ ਲੈਣ ਲਈ ਭੇਜੇ ਗਏ ਪੱਤਰ ਦੇ ਜਵਾਬ ਵਿਚ ਦਾਅਵਾ ਕੀਤਾ ਹੈ ਕਿ ਸਕੂਲ ਵਿਚ ਦਿੱਲੀ ਕਮੇਟੀ ਦਾ ਦਖਲ ਗੈਰ-ਕਾਨੂੰਨੀ ਹੈ।

Manjit Singh GKManjit Singh GK

ਸਕੂਲ ਦੀ ਜ਼ਮੀਨ ਦਾ ਮਾਲਿਕਾਨਾ ਹੱਕ ਸੁੱਖੋ ਖਾਲਸਾ ਪ੍ਰਾਇਮਰੀ ਐਜੂਕੇਸ਼ਨ ਸਕੂਲ ਸੋਸਾਇਟੀ ਦੇ ਨਾਂ ਤੇ ਹੈ। ਉਹਨਾਂ ਅੱਗੇ ਦਸਿਆ ਕਿ ਸਿਰਸਾ ਅਤੇ ਕਾਲਕਾ ਨੇ ਸਕੂਲ ਦੀ ਕਰੀਬ 15000 ਵਰਗ ਗਜ਼ ਦੀ ਜ਼ਮੀਨ, ਜਿਸ ਦੀ ਕੀਮਤ ਅਰਬਾਂ ਰੁਪਏ ਹੈ ਨੂੰ ਹਿੱਤ ਦੀ ਪ੍ਰਧਾਨਗੀ ਵਿਚ ਚਲਦੀ ਸਕੂਲ ਸੋਸਾਇਟੀ ਨੂੰ ਸੌਂਪ ਦਿੱਤਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਹਿਤ ਤੋਂ ਇਹ ਸਕੂਲ ਆਜ਼ਾਦ ਕਰਵਾਇਆ ਸੀ।

Manjeet Singh GK and Manjider Singh Sirsa Manjeet Singh GK and Manjider Singh Sirsa

ਉਹਨਾਂ ਅੱਗੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਚਰਚਾ ਦੇ ਨਾਂ ਤੇ ਜਨਰਲ ਹਾਊਸ ਬੁਲਾਉਣ ਵਾਲੇ ਕਮੇਟੀ ਪ੍ਰਬੰਧਕਾਂ ਦੀ ਨੀਤੀ ਅਤੇ ਨੀਅਤ ਸਾਫ਼ ਨਹੀਂ ਹੈ। ਇਹ ਭ੍ਰਿਸ਼ਟਾਚਾਰ ਦੇ ਨਾਂ ਤੇ ਅਪਣੇ ਖਾਸ ਲੋਕਾਂ ਬਾਰੇ ਚਰਚਾ ਨਹੀਂ ਕਰਨਾ ਚਾਹੁੰਦੇ। ਇਹੀ ਕਾਰਣ ਹਨ ਕਿ ਜਦੋਂ ਕਮੇਟੀ ਮੈਂਬਰ ਹਰਜੀਤ ਸਿੰਘ ਜੀ.ਕੇ. ਨੇ 31 ਜਨਵਰੀ 2020 ਨੂੰ ਭ੍ਰਿਸ਼ਟਾਚਾਰ ਦੇ ਕਥਿਤ 14 ਮਾਮਲਿਆਂ ਤੇ ਕਮੇਟੀ ਤੋਂ ਦਸਤਾਵੇਜ਼ਾਂ ਦੀ ਮੰਗ ਕੀਤੀ ਤਾਂ ਕਮੇਟੀ ਨੇ ਉਸ ਬਾਰੇ ਜਵਾਬ ਦੇਣਾ ਠੀਕ ਨਹੀਂ ਸਮਝਿਆ।  

Manjinder Singh Sirsa Manjinder Singh Sirsa

ਕਮੇਟੀ ਐਕਟ ਅਨੁਸਾਰ ਕਿਸੇ ਮੈਂਬਰ ਦੀ ਮੈਂਬਰੀ ਰੱਦ ਕਰਨ ਦਾ ਜਨਰਲ ਹਾਉਸ ਨੂੰ ਅਧਿਕਾਰ ਨਹੀਂ ਹੈ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਕੋਈ ਵੀ ਹਾਊਸ ਉਹਨਾਂ ਦੀ ਮੈਂਬਰੀ ਨਹੀਂ ਲੈ ਸਕਦਾ। ਜੇ ਉਹਨਾਂ ਤੇ 1 ਰੁਪਏ ਦੀ ਗੋਲਕ ਚੋਰੀ ਸਾਬਤ ਹੋਈ ਤਾਂ ਉਹ 2 ਰੁਪਏ ਦੇਣਗੇ। ਕੈਨੇਡਾ ਤੋਂ 51 ਲੱਖ ਕਮੇਟੀ ਦੇ ਖਾਤੇ ਵਿਚ ਆਏ ਹਨ ਜੋ ਕਿ ਐਕਸਿਸ ਬੈਂਕ ਦੀ ਇਸ ਬੈਲੇਂਸਸ਼ੀਟ ਵਿਚ ਦਿਖਾਈ ਦੇ ਰਹੇ ਹਨ ਅਤੇ ਇਹੋ ਨਗਦੀ ਦੇ ਰੂਪ ਵਿਚ ਦਮਦਮੀ ਟਕਸਾਲ ਮੁੱਖੀ ਨੂੰ ਦਿੱਤੇ ਗਏ ਸਨ।

ਇਸ ਸਬੰਧੀ ਬਾਬਾ ਹਰਨਾਮ ਸਿੰਘ ਖਾਲਸਾ ਗਵਾਹ ਦੇ ਤੌਰ ਤੇ ਸਾਰੀ ਸੱਚਾਈ ਕੋਰਟ ਵਿਚ ਰੱਖ ਚੁੱਕੇ ਹਨ। ਦਸ ਦਈਏ ਕਿ ਕਿਤਾਬਾਂ ਦਾ ਸ਼ੁਰੂਆਤੀ ਆਰਡਰ ਹੀ ਸਿਰਸਾ ਅਤੇ ਕਾਲਕਾ ਨੇ ਦਿੱਤਾ ਸੀ। ਜਿੰਨੀਆਂ ਕਿਤਾਬਾਂ ਖਰੀਦੀਆਂ ਗਈਆਂ ਸਨ ਉਹਨਾਂ ਸਾਰੀਆਂ ਦੀ ਉੰਨੀ ਰਕਮ ਚੈਕ ਰਾਹੀਂ ਕਮੇਟੀ ਨੇ ਦਿੱਤੀ ਹੈ। ਕਰੋਲ ਬਾਗ ਦੀ ਪ੍ਰਾਪਰਟੀ ਬਾਰੇ ਫ਼ੈਸਲਾ ਲੈਣ ਦਾ ਅਧਿਕਾਰ ਸਿਰਸਾ ਨੇ ਜੀਐਮ ਨੂੰ ਦਿੱਤਾ ਸੀ ਕਿਉਂ ਕਿ ਉਹਨਾਂ ਉੱਤੇ ਕੋਰਟ ਨੇ ਭਾਰੀ ਜ਼ੁਰਮਾਨਾ ਲਾ ਦਿੱਤਾ ਸੀ ਅਤੇ ਉਹ ਕੇਸ ਹਾਰ ਰਹੇ ਸਨ।                                                    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement