
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਹਲਕਾ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਗੌਰਵ ਕੱਕੜ ਲਈ ਚੋਣ ਪ੍ਰਚਾਰ ਲਈ ਪੰਜਾਬ ਪਹੁੰਚ ਰਹੇ ਹਨ।
ਚੰਡੀਗੜ੍ਹ: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਹਲਕਾ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਗੌਰਵ ਕੱਕੜ ਲਈ ਚੋਣ ਪ੍ਰਚਾਰ ਲਈ ਪੰਜਾਬ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਅੱਜ ਚੋਣ ਪ੍ਰਚਾਰ ਲਈ ਫਰੀਦਕੋਟ ਪਹੁੰਚਣਾ ਸੀ ਪਰ ਉਹਨਾਂ ਦੀ ਫਰੀਦਕੋਟ ਫੇਰੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਦਰਅਸਲ ਰਾਜਨਾਥ ਸਿੰਘ ਹੈਲੀਕਾਪਟਰ ਰਾਹੀਂ ਫਰੀਦਕੋਟ ਪਹੁੰਚ ਰਹੇ ਹਨ ਅਤੇ ਮੁੱਖ ਮੰਤਰੀ ਚੰਨੀ ਨੇ ਵੀ ਹੈਲੀਕਾਪਟਰ ਰਾਹੀਂ ਫਰੀਦਕੋਟ ਜਾਣਾ ਸੀ। ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 15 ਫਰਵਰੀ ਦੀ ਬਜਾਏ 16 ਫਰਵਰੀ ਨੂੰ ਫਰੀਦਕੋਟ ਜਾਣਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੀ ਆੜ ਹੇਠ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਦੀ ਉਡਾਣ ਨੂੰ ਦੋ ਵਾਰ ਰੋਕਿਆ ਗਿਆ। ਇਸ ਨਾਲ ਨਵਾਂ ਸਿਆਸੀ ਵਿਵਾਦ ਛਿੜ ਗਿਆ ਹੈ। ਇਸ ਨੂੰ ਫ਼ਿਰੋਜ਼ਪੁਰ ਦੌਰੇ ਸਮੇਂ ਪ੍ਰਧਾਨ ਮੰਤਰੀ ਵਲੋਂ ਵਿਚਕਾਰੋਂ ਹੀ ਰਸਤੇ 'ਚੋਂ ਵਾਪਸੀ ਦੇ ਵਾਪਰੇ ਘਟਨਾਕ੍ਰਮ ਦਾ ਬਦਲਾ ਮੰਨਿਆ ਜਾ ਰਿਹਾ ਹੈ।