Lok Sabha Elections: ਪੰਜਾਬ ਦੀ ਵਿੱਤੀ ਰਾਜਧਾਨੀ ਲੁਧਿਆਣਾ 'ਤੇ 15 ਸਾਲ ਤੋਂ ਕਾਂਗਰਸ ਦਾ ਕਬਜ਼ਾ

By : BALJINDERK

Published : Mar 15, 2024, 4:02 pm IST
Updated : Mar 19, 2024, 12:39 pm IST
SHARE ARTICLE
Harvinder Phulka ,Manpreet Singh Ayali , Ravneet bittu (File Images)
Harvinder Phulka ,Manpreet Singh Ayali , Ravneet bittu (File Images)

Lok Sabha Elections: ਆਮ ਆਦਮੀ ਪਾਰਟੀ ਆਉਣ ਨਾਲ ਤਿਕੋਣਾ ਹੋਇਆ ਮੁਕਾਬਲਾ

Lok Sabha Elections: ਰਵਾਇਤੀ ਤੌਰ ’ਤੇ ਕਾਂਗਰਸ ਦੇ ਪ੍ਰਭਾਵ ਹੇਠ ਰਹੀ ਲੁਧਿਆਣਾ ਲੋਕ ਸਭਾ ਸੀਟ ’ਤੇ ਮੁੱਖ ਮੁਕਾਬਲਾ ਹਮੇਸ਼ਾ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਹੀ ਰਿਹਾ ਹੈ। 2014 ਵਿੱਚ ਆਮ ਆਦਮੀ ਪਾਰਟੀ ਦੇ ਆਉਣ ਕਾਰਨ ਮੁਕਾਬਲਾ ਤਿਕੋਣਾ ਹੋ ਗਿਆ।

ਇਹ ਵੀ ਪੜੋ:Paytm News : ਪੇਟੀਐੱਮ ਪੇਮੈਂਟਸ ਬੈਂਕ ’ਤੇ ਲਗਾਈਆਂ ਪਾਬੰਦੀਆਂ ਅੱਜ ਤੋਂ ਹੋਣਗੀਆਂ ਲਾਗੂ

2014 ਵਿਚ ਕਾਂਗਰਸ ਦੇ ਰਵਨੀਤ ਬਿੱਟੂ ਨੇ ‘ਆਪ’ ਦੇ HS ਫੂਲਕਾ ਨੂੰ ਹਰਾਇਆ ਸੀ। ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਤੀਜੇ ਸਥਾਨ ’ਤੇ ਰਹੇ। ਆਮ ਆਦਮੀ ਪਾਰਟੀ ਦੇ ਆਉਣ ਨਾਲ ਇਸ ਸੀਟ ਦੇ ਸਮੀਕਰਨ ਕਾਫ਼ੀ ਬਦਲ ਗਏ ਸਨ। ਹਾਲਾਂਕਿ ‘ਆਪ’ ਅਜੇ ਤੱਕ ਇਹ ਸੀਟ ਨਹੀਂ ਜਿੱਤ ਸਕੀ ਹੈ। 2019 ਵਿਚ ਵੀ ਬਿੱਟੂ ਇਹ ਸੀਟ ਹਾਸਲ ਕਰਨ ’ਚ ਸਫ਼ਲ ਰਹੇ ਸਨ। ਉਹ ਲੁਧਿਆਣਾ ਤੋਂ ਹੈਟ੍ਰਿਕ ਲਗਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਪਹਿਲਾਂ ਉਹ ਇੱਕ ਵਾਰ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ।

Photo

ਇਹ ਵੀ ਪੜੋ:Gold and Sliver News: ਸੋਨੇ ਅਤੇ ਚਾਂਦੀ ਕੀਮਤਾਂ ’ਚ ਮੁੜ ਹੋਇਆ ਵਾਧਾ, ਸਰਾਫ਼ਾ ਬਾਜ਼ਾਰ ’ਚ ਆਇਆ ਉਛਾਲ 

1952 ਵਿੱਚ ਬਣੀ ਲੁਧਿਆਣਾ ਲੋਕ ਸਭਾ ਸੀਟ ਤੋਂ ਹੁਣ ਤੱਕ 18 ਸੰਸਦ ਮੈਂਬਰ ਚੁਣ ਕੇ ਸੰਸਦ ’ਚ ਭੇਜ ਚੁੱਕੇ ਹਨ। ਇਨ੍ਹਾਂ ਵਿੱਚੋਂ 11 ਵਾਰ ਵੋਟਰਾਂ ਨੇ ਕਾਂਗਰਸ ਵਿੱਚ ਭਰੋਸਾ ਜਤਾਇਆ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਛੇ ਵਾਰ ਅਤੇ ਆਜ਼ਾਦ ਪਾਰਟੀ ਨੂੰ ਇੱਕ ਵਾਰ ਮੌਕਾ ਮਿਲਿਆ। ਕਾਂਗਰਸ ਦੇ ਦਵਿੰਦਰ ਸਿੰਘ ਗਰਚਾ ਤਿੰਨ ਵਾਰ ਸੰਸਦ ਮੈਂਬਰ ਬਣ ਚੁੱਕੇ ਹਨ। ਕਾਂਗਰਸ ਦੇ ਰਵਨੀਤ ਸਿੰਘ ਬਿੱਟੂ, ਗੁਰਚਰਨ ਸਿੰਘ ਗਾਲਿਬ ਅਤੇ ਬਹਾਦਰ ਸਿੰਘ ਦੋ-ਦੋ ਵਾਰ ਸੰਸਦ ਮੈਂਬਰ ਬਣ ਚੁੱਕੇ ਹਨ।

ਇਹ ਵੀ ਪੜੋ:Canada Road Accident News : ਕੈਨੇਡਾ ’ਚ ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ 

ਮਨੀਸ਼ ਤਿਵਾੜੀ ਵੀ ਰਹੇ ਸਾਂਸਦ ਮੈਂਬਰ

ਇਸ ਸੀਟ ਤੋਂ 2009 ਵਿੱਚ ਕਾਂਗਰਸ ਦੇ ਮਨੀਸ਼ ਤਿਵਾੜੀ ਵੀ ਜਿੱਤ ਚੁੱਕੇ ਹਨ। ਉਨ੍ਹਾਂ ਨੂੰ 449,264 ਵੋਟਾਂ ਮਿਲੀਆਂ, ਜੋ ਕੁੱਲ ਪਈਆਂ ਵੋਟਾਂ ਦਾ 53.08 ਫੀਸਦੀ ਹੈ। ਉਨ੍ਹਾਂ ਨੇ ਅਕਾਲੀ ਦਲ ਦੇ ਗੁਰਚਰਨ ਸਿੰਘ ਗਾਲਿਬ ਨੂੰ ਹਰਾਇਆ ਸੀ। ਉਨ੍ਹਾਂ ਨੇ 3,35,558 ਭਾਵ 39.65 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਇਸ ਸੀਟ ’ਤੇ ਸੱਤਰ ਫੀਸਦੀ ਖੇਤਰ ਸ਼ਹਿਰੀ ਅਤੇ ਬਾਕੀ ਪੇਂਡੂ ਹਨ।

ਇਹ ਵੀ ਪੜੋ:Karnataka News : ਪੁਲਿਸ ਨੇ ਸਾਬਕਾ CM ਬੀਐਸ ਯੇਦੀਯੁਰੱਪਾ ਖਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ  

1952 ਅਤੇ 1957 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਇਸ ਸੀਟ ਤੋਂ ਕਾਂਗਰਸ ਦੇ ਬਹਾਦਰ ਸਿੰਘ ਜੇਤੂ ਰਹੇ ਸਨ। ਇਸ ਤੋਂ ਬਾਅਦ 1957 ਵਿੱਚ ਹੋਈਆਂ ਚੋਣਾਂ ਵਿੱਚ ਮੁੜ ਆਜ਼ਾਦ ਪਾਰਟੀ ਦੇ ਅਜੀਤ ਸਿੰਘ ਸਰਹੱਦੀ ਜੇਤੂ ਰਹੇ। 1962 ਵਿੱਚ ਹੋਈਆਂ ਚੋਣਾਂ ਵਿੱਚ ਆਜ਼ਾਦ ਪਾਰਟੀ ਦੇ ਕਪੂਰ ਸਿੰਘ ਜੇਤੂ ਰਹੇ। 1967 ਵਿੱਚ ਕਾਂਗਰਸ ਦੇ ਦਵਿੰਦਰ ਸਿੰਘ ਗਰਚਾ, 1971 ਵਿੱਚ ਕਾਂਗਰਸ ਦੇ ਦਵਿੰਦਰ ਸਿੰਘ ਗਰਚਾ, 1977 ਵਿੱਚ ਅਕਾਲੀ ਦਲ ਦੇ ਜਗਦੇਵ ਸਿੰਘ ਤਲਵੰਡੀ, 1980 ਵਿੱਚ ਕਾਂਗਰਸ ਦੇ ਦਵਿੰਦਰ ਸਿੰਘ ਗਰਚਾ, 1984 ਵਿੱਚ ਅਕਾਲੀ ਦਲ ਦੇ ਮੇਵਾ ਸਿੰਘ ਗਿੱਲ, 1989 ਵਿੱਚ ਅਕਾਲੀ ਦਲ ਦੀ ਰਜਿੰਦਰ ਕੌਰ ਬੁਲਾਰਾ, 1989 ਵਿੱਚ ਗੁਰਚਰਨ ਸਿੰਘ। ਕਾਂਗਰਸ ਦੇ ਗਾਲਿਬ, 1996 ਅਤੇ 1998 ਵਿੱਚ ਅਕਾਲੀ ਦਲ ਦੇ ਅਮਰੀਕ ਸਿੰਘ ਆਲੀਵਾਲ, 1999 ਵਿੱਚ ਕਾਂਗਰਸ ਦੇ ਗੁਰਚਰਨ ਸਿੰਘ ਗਾਲਿਬ, 2004 ਵਿੱਚ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਸੰਸਦ ਮੈਂਬਰ ਚੁਣੇ ਗਏ।

ਇਹ ਵੀ ਪੜੋ:CAA News: CAA ਤਹਿਤ 13 ਪਾਕਿਸਤਾਨੀ ਸ਼ਰਨਾਰਥੀਆਂ ਨੂੰ ਮਿਲੀ ਭਾਰਤੀ ਨਾਗਰਿਕਤਾ

2019 ਦੀਆਂ ਚੋਣਾਂ ਦੀ ਸਥਿਤੀ

ਉਮੀਦਵਾਰ                                                    ਵੋਟ                     ਪ੍ਰਤੀਸ਼ਤਤਾ
ਰਵਨੀਤ ਸਿੰਘ ਬਿੱਟੂ ਕਾਂਗਰਸ                         3,83,795             36.36
ਸਿਮਰਜੀਤ ਸਿੰਘ ਬੈਂਸ,ਲੋਕ ਇਨਸਾਫ ਪਾਰਟੀ                      3,06,786           29.36
ਮਹੇਸ਼ਇੰਦਰ ਗਰੇਵਾਲ,ਸ਼੍ਰੋਮਣੀ ਅਕਾਲੀ ਦਲ        2,99,435          28.6
ਪ੍ਰੋ: ਤੇਜਪਾਲ ਗਿੱਲ, ਆਪ                                15,945              1.52
ਨੋਟਾ                                                            10,538             1.1
ਕਾਂਗਰਸ ਦੇ ਰਵਨੀਤ ਬਿੱਟੂ 76732 ਵੋਟਾਂ ਨਾਲ ਜੇਤੂ ਰਹੇ।
ਕੁੱਲ ਵੋਟਿੰਗ: 62.14 ਫੀਸਦੀ

ਇਹ ਵੀ ਪੜੋ:Delhi News : ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਦਿੱਲੀ ਵਿਚ ਸੂਬਾਈ ਚੋਣ ਕਮੇਟੀ ਦੀ ਅਹਿਮ ਮੀਟਿੰਗ ਜਾਰੀ

ਸਾਲ 2014 ਦੀਆਂ ਲੋਕ ਸਭਾ ਚੋਣਾਂ

ਉਮੀਦਵਾਰ                                           ਵੋਟ                     ਪ੍ਰਤੀਸ਼ਤਤਾ
ਰਵਨੀਤ ਬਿੱਟੂ, ਕਾਂਗਰਸ                       300459                27.27
ਹਰਵਿੰਦਰ ਫੂਲਕਾ, ਆਪ                        280750                25.48
ਮਨਪ੍ਰੀਤ ਇਆਲੀ, ਸ਼੍ਰੋਮਣੀ ਅਕਾਲੀ ਦਲ  256590              23.28
ਸਿਮਰਜੀਤ ਬੈਂਸ, ਲੋਕ ਇਨਸਾਫ ਪਾਰਟੀ                  210917               19.14
ਕਾਂਗਰਸ ਦੇ ਰਵਨੀਤ ਸਿੰਘ ਬਿੱਟੂ 19709 ਵੋਟਾਂ ਨਾਲ ਜੇਤੂ ਰਹੇ।
ਕੁੱਲ ਵੋਟਿੰਗ: 70.58 ਫੀਸਦੀ

 

For more news apart from Lok Sabha election 2024 Ludhiana seat in Punjab SAD vs Congress News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement