ਅੰਮ੍ਰਿਤਸਰ ਬੱਸ ਸਟੈਂਡ ‘ਤੇ ਗੈਂਗਸਟਰਾਂ ਵੱਲੋਂ ਅਨ੍ਹੇਵਾਹ ਫਾਇਰਿੰਗ, ਦੋ ਜ਼ਖ਼ਮੀ
Published : May 15, 2019, 3:43 pm IST
Updated : May 15, 2019, 3:43 pm IST
SHARE ARTICLE
Amritsar Bus Stand
Amritsar Bus Stand

ਲੋਕਸਭਾ ਚੋਣਾਂ ਦੇ ਚੋਣ ਜ਼ਾਬਤਾ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਦਾਵਿਆਂ ਦੇ ਬਾਵਜੂਦ ਮੰਗਲਵਾਰ ਸਵੇਰੇ ਲਗਭਗ ...

ਅੰਮ੍ਰਿਤਸਰ: ਲੋਕਸਭਾ ਚੋਣਾਂ ਦੇ ਚੋਣ ਜ਼ਾਬਤਾ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਦਾਵਿਆਂ ਦੇ ਬਾਵਜੂਦ ਮੰਗਲਵਾਰ ਸਵੇਰੇ ਲਗਭਗ 11 ਵਜੇ ਇੱਕ ਗੈਂਗ ਨੇ ਬੱਸ ਅੱਡੇ ‘ਚ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਅੰਮ੍ਰਿਤਸਰ ਮਿੰਨੀ ਬੱਸ ਆਪ੍ਰੇਟਰ ਯੂਨੀਅਨ  ਦੇ ਸੈਕਰੇਟਰੀ ਬਲਦੇਵ ਸਿੰਘ ਦੇ ਬੇਟੇ ਦਿਲਜਾਨ ਸਿੰਘ ਅਤੇ ਇੱਕ ਕੰਡਕਟਰ ਮੱਖਣ ਸਿੰਘ ਨੂੰ ਗੋਲੀ ਮਾਰ ਦਿਤੀ ਗਈ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ। ਇਲਜ਼ਾਮ ਹੈ ਕਿ ਰੰਗਦਾਰੀ ਦੇਣ ਦਾ ਵਿਰੋਧ ਕਰ ਰਹੇ ਟਰਾਂਸਪੋਰਟਰਾਂ ‘ਤੇ ਇਹ ਹਮਲਾ ਕਪੂਰਥਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਰਾਣਾਕਦੋਵਾਲੀਆਂ  ਦੇ ਸਾਥੀਆਂ ਨੇ ਕੀਤਾ।

ਅੰਦਰ ਪੁਲਿਸ ਚੌਂਕੀ ਵੀ ਹੈ, ਲੇਕਿਨ ਪੁਲਿਸ ਕਿਸੇ ਨੂੰ ਫੜ ਨਾ ਸਕੀ। ਫਾਇਰਿੰਗ ਦੇ ਕਾਰਨ ਬਸ ਸਟੈਂਡ ‘ਚ ਭਾਜੜ ਮੱਚ ਗਈ। ਔਰਤਾਂ ਅਤੇ ਬੱਚੇ ਚਿੱਕਣ ਲੱਗੇ। ਲੋਕ ਜਾਨ ਬਚਾਉਣ ਲਈ ਇਧਰ-ਉੱਧਰ ਭੱਜੇ। ਗੈਂਗ  ਦੇ ਨਿਸ਼ਾਨੇ ‘ਤੇ ਟਰਾਂਸਪੋਰਟਰ ਅਤੇ ਉਨ੍ਹਾਂ ਦੇ ਕਰਿੰਦੇ ਸਨ। ਅੰਮ੍ਰਿਤਸਰ ਮਿੰਨੀ ਬੱਸ ਆਪ੍ਰੇਟਰ ਯੂਨੀਅਨ ਦੇ ਸੈਕਰੇਟਰੀ ਬਲਦੇਵ ਸਿੰਘ ਨੇ ਦੱਸਿਆ ਕਿ ਗੈਂਗਸਟਰ ਰਣਜੀਤ ਸਿੰਘ ਉਰਫ ਰਾਣਾ ਕੰਦੋਵਾਲਿਆ ਦੇ ਸਾਥੀ ਬਸ ਸਟੈਂਡ ਤੋਂ ਹਫਤਾ ਵਸੂਲੀ ਕਰਦੇ ਹਨ। ਉਨ੍ਹਾਂ ਦੀ ਯੂਨੀਅਨ ਤੋਂ ਇਲਾਵਾ ਕੁਝ ਟਰਾਂਸਪੋਰਟਰ ਇਸਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੂੰ ਕਈ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਸਨ।

ਮੰਗਲਵਾਰ ਨੂੰ ਇਹ ਗੈਂਗ ਇੱਕ ਵਾਰ ਆਇਆ ਤਾਂ ਦੂਜੇ ਗੁਟ ਦੇ ਲੋਕ ਇੱਕਠੇ ਹੋ ਗਏ ਸਨ। ਤਦ ਉਹ ਚਲਾ ਗਿਆ। ਇਸ ਤੋਂ ਬਾਅਦ ਉਹ ਦੁਬਾਰਾ ਆਇਆ। ਉਨ੍ਹਾਂ ਦੇ ਅਨੁਸਾਰ, 11 ਵਜੇ ਉਨ੍ਹਾਂ ਦਾ ਪੁੱਤਰ ਦਿਲਜਾਨ ਸਿੰਘ  ਬਸ ਸਟੈਂਡ ਅੰਦਰ ਪਠਾਨਕੋਟ ਕਾਊਂਟਰ ‘ਤੇ ਅੱਪੜਿਆ ਤਾਂ ਸਾਹਮਣੇ ਤੋਂ ਗੈਂਗਸਟਰ ਰਾਣਾ ਦਾ ਪਿਤਾ ਆਪਣੇ ਸਾਥੀਆਂ  ਸਮੇਤ ਕਈ ਲੋਕਾਂ ਨੂੰ ਨਾਲ ਲੈ ਕੇ ਆਇਆ। ਉਨ੍ਹਾਂ ਦੇ ਬੇਟੇ ਨੂੰ ਵੇਖਦੇ ਹੀ ਕਿਹਾ ਕਿ ਉਹ ਜਾ ਰਿਹਾ ਹੈ ਸੈਕਰੇਟਰੀ ਦਾ ਪੁੱਤਰ, ਫੜ ਲਓ। ਉਨ੍ਹਾਂ ਦਾ ਪੁੱਤਰ ਭੱਜਣ ਲਗਾ ਤਾਂ ਗੋਲੀਆਂ ਚਲਾ ਦਿੱਤੀਆਂ।

ਦਿਲਜਾਨ ਨੂੰ ਬਾਂਹ ‘ਤੇ ਗੋਲੀ ਮਾਰੀ ਗਈ। ਬਾਬਾ ਬੁੱਢਾ ਟਰਾਂਸਪੋਰਟ ਦੇ ਕੰਡਕਟਰ ਮੱਖਣ ਸਿੰਘ ਉੱਤੇ ਵੀ ਫਾਇਰਿੰਗ ਕੀਤੀ ਗਈ। ਉਹ ਭੱਜਿਆ ਤਾਂ ਲੱਤ ਉੱਤੇ ਗੋਲੀ ਮਾਰ ਦਿੱਤੀ ਗਈ। ਚਸ਼ਮਦੀਦ ਅਨੁਸਾਰ, 15 ਮਿੰਟ ਤੱਕ ਹਮਲਾਵਰ ਬਸ ਸਟੈਂਡ ਪੁਲਿਸ ਚੌਂਕੀ ਕੋਲ ਗੋਲੀਆਂ ਚਲਾਉਂਦੇ ਰਹੇ। ਪੁਲਿਸ ਨੇ ਕੁਝ ਨਹੀਂ ਕੀਤਾ। ਫਾਇਰਿੰਗ ਦੀ ਅਵਾਜ ਸੁਣਕੇ ਦੂਜੀਆਂ ਟਰਾਂਸਪੋਰਟ ਕੰਪਨੀਆਂ ਦੇ ਲੋਕ ਦੁਬਾਰਾ ਇਕੱਠਾ ਹੋਏ ਤਾਂ ਹਮਲਾਵਰ ਭੱਜਣ ਲੱਗੇ। ਇੱਕ ਹਮਲਾਵਰ ਨੂੰ ਫੜਕੇ ਲੋਕਾਂ ਨੇ ਪੁਲਿਸ ਨੂੰ ਸੌਂਪ ਦਿੱਤਾ।

ਡੀ.ਸੀ.ਪੀ. ਭੂਪਿੰਦਰ ਸਿੰਘ,  ਮੁਖਵਿੰਦਰ ਸਿੰਘ ਭੁੱਲਰ, ਏ.ਡੀ.ਸੀ.ਪੀ. ਜਗਜੀਤ ਸਿੰਘ ਵਾਲੀਆ ਥਾਣਾ ਰਾਮਬਾਗ ਦੇ ਐਸ.ਐਚ.ਓ. ਮੇਹਰ ਸਿੰਘ, ਚੌਂਕੀ ਬਸ ਸਟੈਂਡ  ਦੇ ਇੰਚਾਰਜ ਸਤਨਾਮ ਸਿੰਘ ਫੋਰਸ ਲੈ ਕੇ ਪੁੱਜੇ। ਦੋਨਾਂ ਜਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।  ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। 

ਜੇਲ੍ਹ ਵਿੱਚ ਬੰਦ ਹੈ ਗੈਂਗਸਟਰ ਰਾਣਾ ਕੰਦੋਵਾਲਿਆ :- ਪਿੰਡ ਕੰਦੋਵਾਲ ਨਿਵਾਸੀ ਗੈਂਗਸਟਰ ਰਣਜੀਤ ਸਿੰਘ ਉਰਫ਼ ਰਾਣਾ ਇਸ ਸਮੇਂ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ। ਉਸ ‘ਤੇ ਪੁਲਿਸ ਉੱਤੇ ਹਮਲਾ ਕਰਨ ਤੋਂ ਇਲਾਵਾ ਹੱਤਿਆ ਕੋਸ਼ਿਸ਼ ਦੇ ਕੇਸ ਦਰਜ ਹਨ। ਰਾਣਾ ਨੂੰ ਐਸ.ਟੀ.ਐਫ. ਨੇ ਫੜਿਆ ਸੀ। ਜੇਲ੍ਹ ‘ਚ ਹੀ ਬੰਦ ਕੁੱਖਾਤ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਰਾਣਾ ਦੀ ਦੁਸ਼ਮਣੀ ਚੱਲ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement