ਸੜਕ ਖ਼ਰਾਬ ਹੋਣ ਕਾਰਨ ਹਸਪਤਾਲ ਨਾ ਪਹੁੰਚ ਸਕੀ ਗਰਭਵਤੀ ਔਰਤ, ਸੜਕ 'ਤੇ ਹੀ ਦਿੱਤਾ ਬੱਚੀ ਨੂੰ ਜਨਮ
Published : Jun 15, 2019, 11:16 am IST
Updated : Jun 15, 2019, 11:16 am IST
SHARE ARTICLE
Woman delivered baby roadside
Woman delivered baby roadside

ਪੰਜਾਬ ਸਰਕਾਰ ਜਿਥੇ ਸਮੁਚੇ ਸੂਬੇ ਦੀਆਂ ਸੜਕਾਂ ਦੀ ਮੁਰੰਮਤ ਕਰਵਾ ਠੀਕ ਕਰਨ ਦਾ ਦਾਅਵਾ ਕਰਦੀ ਹੈ।

ਖੰਨਾ: ਪੰਜਾਬ ਸਰਕਾਰ ਜਿਥੇ ਸਮੁਚੇ ਸੂਬੇ ਦੀਆਂ ਸੜਕਾਂ ਦੀ ਮੁਰੰਮਤ ਕਰਵਾ ਠੀਕ ਕਰਨ ਦਾ ਦਾਅਵਾ ਕਰਦੀ ਹੈ। ਉਥੇ ਹੀ ਖੰਨਾ ਤੋਂ ਸਾਹਮਣੇ ਆਈ ਘਟਨਾ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਨੂੰ ਫੋਕਾ ਸਾਬਿਤ ਕਰ ਦਿੱਤਾ ਹੈ। ਬੀਤੇ ਦਿਨੀਂ ਖੰਨਾ ਵਿਖੇ ਇਕ ਗਰਭਵਤੀ ਔਰਤ ਨੂੰ ਸੜਕ ਕਿਨਾਰੇ ਹੀ ਬੱਚੇ ਨੂੰ ਜਨਮ ਦੇਣਾ ਪਿਆ, ਕਿਉਂ ਕਿ ਸੜਕਾਂ ਦੀ ਹਾਲਤ ਐਨੀ ਜ਼ਿਆਦਾ ਖ਼ਸਤਾ ਸੀ ਕਿ ਉਹ ਗਰਭਵਤੀ ਔਰਤ ਹਸਪਤਾਲ ਤੱਕ ਨਾ ਪਹੁੰਚ ਸਕੀ।

Woman delivered baby roadsideWoman delivered baby roadside

ਦੱਸ ਦਈਏ ਕਿ ਅਮਲੋਹ ਤੋਂ ਖੰਨਾ ਜਾ ਰਹੀ ਮਮਤਾ ਨਾਂਅ ਦੀ ਔਰਤ ਆਪਣੇ ਜਣੇਪੇ ਲਈ ਆਟੋ ਰਿਕਸ਼ਾ 'ਤੇ ਹਸਪਤਾਲ ਜਾ ਰਹੀ ਸੀ ਪਰ ਸੜਕ ਵਿਚ ਇੰਨੇ ਟੋਏ ਸੀ ਕਿ ਰਸਤੇ ਵਿਚ ਹੀ ਉਸ ਦੇ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ। ਇੰਨਾ ਹੀ ਨਹੀਂ ਮਾਂ ਦੇ ਜਣਨ ਅੰਗ ਵਿਚੋਂ ਬੱਚੇ ਦਾ ਸਿਰ ਵੀ ਬਾਹਰ ਆ ਗਿਆ ਸੀ। ਮਮਤਾ ਨੂੰ ਸੜਕ ਕੰਢੇ ਹੀ ਲਿਟਾ ਕੇ ਉਸ ਦਾ ਜਣੇਪਾ ਕਰਨਾ ਪਿਆ। ਮਮਤਾ ਨੇ ਇਕ ਬੱਚੀ ਨੂੰ ਜਨਮ ਦਿਤਾ ਹੈ। ਹਾਲਾਂਕਿ ਸੜਕ ਤੋਂ ਲੰਘਦੇ ਲੋਕਾਂ ਨੇ ਮਹਿਲਾ ਦੀ ਹਾਲਤ ਦੇਖਦੇ ਹੋਏ 108 ਐਂਬੂਲੈਂਸ ਨੂੰ ਫ਼ੋਨ ਕਰ ਦਿਤਾ।

Woman delivered baby roadsideWoman delivered baby roadside

ਐਂਬੂਲੈਂਸ ਕੁਝ ਹੀ ਸਮੇਂ ਵਿਚ ਪਹੁੰਚ ਗਈ ਅਤੇ ਉਸ ਨੂੰ ਖੰਨਾ ਦੇ ਹਸਪਤਾਲ ਲਿਜਾਇਆ ਗਿਆ। ਬੱਚੇ ਦੀ ਹਾਲਤ ਨਾਜ਼ੁਕ ਦੇਖਦਿਆਂ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਲੋਕ ਜਿੱਥੇ ਮੰਦੀਆਂ ਸੜਕਾਂ ਤੋਂ ਪ੍ਰੇਸ਼ਾਨ ਹਨ, ਉੱਥੇ ਹੀ ਉਨ੍ਹਾਂ ਨੇ ਵੱਡੇ ਸਰਕਾਰੀ ਹਸਪਤਾਲਾਂ 'ਤੇ ਵੀ ਸਵਾਲ ਚੁੱਕੇ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਮਰੀਜ਼ ਨੂੰ ਦੂਜੇ ਸ਼ਹਿਰ ਰੈਫਰ ਕਰਨਾ ਹੀ ਹੁੰਦਾ ਹੈ ਤਾਂ ਇੰਨੀਆਂ ਵੱਡੀਆਂ ਇਮਾਰਤਾਂ ਉਸਾਰਨ ਦਾ ਕੀ ਫਾਇਦਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement