Bagli Kalan News: 3 ਮਹੀਨੇ ਪਹਿਲਾਂ ਵਿਆਹੇ ਮੁੰਡੇ ਨੇ ਕੀਤੀ ਖ਼ੁਦ/ਕੁਸ਼ੀ, ਘਰਵਾਲੀ ਸੀ ਪਹਿਲਾਂ ਤੋਂ ਗਰਭਵਤੀ
Published : Jun 15, 2024, 3:47 pm IST
Updated : Jun 15, 2024, 3:56 pm IST
SHARE ARTICLE
A married boy committed suicide Bagli Kalan News
A married boy committed suicide Bagli Kalan News

Bagli Kalan News: ਆਈਫ਼ੋਨ ਦਾ ਪਾਸਵਰਡ ਦੱਸ ਕੇ ਕਿਹਾ ਇਸ 'ਚ ਸਾਰਾ ਰਾਜ਼ ਹੈ

A married boy committed suicide Bagli Kalan News: ਸਮਰਾਲਾ ਦੇ ਪਿੰਡ ਬਗਲੀ ਕਲਾਂ ਵਿੱਚ ਇਕ ਨੌਜਵਾਨ ਨੇ ਆਪਣੀ ਘਰਵਾਲੀ ਨਾਲ ਘਰੇਲੂ ਕਲੇਸ਼ ਤੋ ਦੁਖੀ ਹੋ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਤਿੰਨ ਮਹੀਨੇ ਪਹਿਲਾ ਹੀ ਇਸ ਨੌਜਵਾਨ ਦਾ ਵਿਆਹ ਹੋਇਆ ਸੀ। ਨੌਜਵਾਨ ਨੇ ਆਪਣੇ ਸੁਸਾਇਡ ਨੋਟ ਵਿੱਚ ਅਪਣੀ ਘਰਵਾਲੀ ਅਤੇ ਸੱਸ ਸਹੁਰਾ ਅਤੇ ਘਰਵਾਲੀ ਦੇ ਆਸ਼ਕ ਦਾ ਨਾਂਮ ਲਿਖਿਆ ਹੈ।

ਇਹ ਵੀ ਪੜ੍ਹੋ: Moga News: ਨੌਜਵਾਨ ਤੋਂ ਅੱਕੀ 17 ਸਾਲਾ ਲੜਕੀ ਨੇ ਜ਼ਹਿਰ ਕਾ ਕੇ ਕੀਤੀ ਖ਼ੁਦਕੁਸ਼ੀ, ਨੌਜਵਾਨ ਕੁੜੀ ਨੂੰ

ਸਮਰਾਲਾ ਦੇ ਪਿੰਡ ਬਗਲੀ ਕਲਾਂ ਦੇ ਰਹਿਣ ਵਾਲੇ ਹਸਨਪ੍ਰੀਤ ਸਿੰਘ ਜਿਸ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ। ਹਸਨਪ੍ਰੀਤ ਨੇ ਆਪਣੀ ਘਰਵਾਲੀ ਅਤੇ ਸਹੁਰਿਆਂ ਤੋਂ ਤੰਗ ਆ ਖ਼ੁਦਕੁਸ਼ੀ ਕਰ ਲਈ ਹੈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਹਸਨਪ੍ਰੀਤ ਵੱਲੋਂ ਮੋਬਾਈਲ ਵਿੱਚ ਇੱਕ ਸੁਸਾਈਡ ਨੋਟ ਵੀ ਟਾਈਪ ਕੀਤਾ ਗਿਆ। ਜਿਸ ਵਿੱਚ ਉਸ ਨੇ ਆਪਣੀ ਮੌਤ ਲਈ ਆਪਣੀ ਘਰਵਾਲੀ, ਸੱਸ ,ਸਹੁਰਾ ਅਤੇ ਘਰਵਾਲੀ ਦੇ ਆਸ਼ਕ ਦਾ ਨਾਮ ਲਿਖ ਲਿਖਿਆ ਹੈ। ਹਸਨਪ੍ਰੀਤ ਵੱਲੋਂ ਸਹੁਰੇ ਪਰਿਵਾਰ 'ਤੇ ਤੰਗ ਪਰੇਸ਼ਾਨ ਕਰਨ ਦੇ ਆਰੋਪ ਵੀ ਲਗਾਏ ਗਏ ।

ਇਹ ਵੀ ਪੜ੍ਹੋ: Bagli Kalan News: 3 ਮਹੀਨੇ ਪਹਿਲਾਂ ਵਿਆਹੇ ਮੁੰਡੇ ਨੇ ਕੀਤੀ ਖ਼ੁਦ/ਕੁਸ਼ੀ, ਘਰਵਾਲੀ ਸੀ ਪਹਿਲਾਂ ਤੋਂ ਗਰਭਵਤੀ

ਹਸਨਪ੍ਰੀਤ ਸਿੰਘ ਦੇ ਪਿਤਾ ਅਤੇ ਪਿੰਡ ਵਾਸੀਆਂ ਵੱਲੋਂ ਅੱਜ ਸਮਰਾਲਾ ਥਾਣਾ ਦੇ ਵਿੱਚ ਇਕੱਠ ਕੀਤਾ ਗਿਆ। ਪਿੰਡ ਵਾਸੀ ਅਤੇ ਮਾਪਿਆਂ ਵੱਲੋਂ ਥਾਣਾ ਪਹੁੰਚੇ ਹਸਨਪ੍ਰੀਤ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਉਹਨਾਂ ਕਿਹਾ ਕਿ ਬੇਸ਼ੱਕ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ। ਪ੍ਰੰਤੂ ਹਾਲੇ ਤੱਕ ਹਸਨਪ੍ਰੀਤ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹਸਨਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਮੇਰੇ ਲੜਕੇ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ ਘਰਵਾਲੀ ਦੇ ਪ੍ਰੇਮ ਸਬੰਧਾਂ ਅਤੇ ਘਰਵਾਲੀ ਦੇ ਪ੍ਰੈਗਨੈਂਟ ਹੋਣ ਤੋਂ ਬਾਅਦ ਅਬੋਰਸ਼ਨ ਕਰਾਉਣ ਦੀ ਘਟਨਾ ਸਾਹਮਣੇ ਆਉਣ 'ਤੇ ਹਸਨਪ੍ਰੀਤ ਪਰੇਸ਼ਾਨ ਰਹਿਣ ਲੱਗਿਆ। ਹਸਨਪ੍ਰੀਤ ਨੂੰ ਉਸ ਦੀ ਘਰਵਾਲੀ ਅਤੇ ਉਸ ਦੇ ਸਹੁਰੇ ਵੀ ਤੰਗ ਪਰੇਸ਼ਾਨ ਕਰਨ ਲੱਗੇ। ਜਿਸ ਤੋਂ ਹਸਨਪ੍ਰੀਤ ਨੇ ਤੰਗ ਆ ਕੇ ਖ਼਼ੁਦਕੁਸ਼ੀ ਕਰ ਲਈ । 

(For more Punjabi news apart from A married boy committed suicide Bagli Kalan News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement