
ਹੁਣ ਤਕ ਲਾਏ 400000 ਬੂਟੇ
ਚੰਡੀਗੜ੍ਹ: ਖਡੂਰ ਸਾਹਿਬ ਸਮੇਤ ਪੰਜਾਬ ਦੇ ਕਈ ਇਤਿਹਾਸਕ ਸਥਾਨਾਂ ਦੀ ਕੁਦਰਤੀ ਰੂਪ ਨਾਲ ਕਾਇਆ ਕਲਪ ਕਰਨ ਵਾਲੇ ਪਦਮਸ਼੍ਰੀ ਬਾਬਾ ਸੇਵਾ ਸਿੰਘ ਦੋ ਦਹਾਕਿਆਂ ਤੋਂ ਲਗਾਤਾਰ ਬੂਟੇ ਲਾ ਰਹੇ ਹਨ। ਬਾਬਾ ਸੇਵਾ ਸਿੰਘ ਦੀ ਇਹ ਕੋਸ਼ਿਸ਼ ਲਗਾਤਾਰ ਜਾਰੀ ਹੈ। ਇਹ ਕੋਸ਼ਿਸ਼ ਲੋਕਾਂ ਨੂੰ ਇਕ ਵਧੀਆ ਸੁਨੇਹਾ ਵੀ ਦਿੰਦੀ ਹੈ ਕਿ ਵਧ ਤੋਂ ਵਧ ਦਰੱਖ਼ਤ ਲਗਾਉਣੇ ਚਾਹੀਦੇ ਹਨ ਤੇ ਵਾਤਾਵਾਰਨ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ।
Capt Amrinder Singh and Baba Sewa Singh
ਉਹਨਾਂ ਨੇ 20 ਸਾਲਾਂ ਦੌਰਾਨ ਚਾਰ ਸੂਬਿਆਂ ਵਿਚ ਚਾਰ ਲੱਖ ਬੂਟੇ ਲਾਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦਰੱਖ਼ਤ ਬਣ ਚੁੱਕੇ ਹਨ। ਇਸ ਦੇ ਹੱਲ ਵਜੋਂ ਉਹਨਾਂ ਵਿਸ਼ੇਸ਼ ਮਾਡਲ ਵੀ ਵਿਕਸਤ ਕੀਤਾ ਹੋਇਆ ਹੈ। ਉਹਨਾਂ ਨੇ ਹੁਣ ਤਕ ਖਡੂਰ ਸਾਹਿਬ ਨੂੰ ਤਰਨ ਤਾਰਨ, ਜੰਡਿਆਲਾ, ਰਈਆ ਤੇ ਖਿਲਚੀਆਂ ਤੋਂ ਜਾਣ ਵਾਲੀਆਂ ਸੜਕਾਂ 'ਤੇ ਬਾਬਾ ਸੇਵਾ ਸਿੰਘ ਨੇ ਤਕਰੀਬਨ ਸਾਢੇ 25 ਹਜ਼ਾਰ ਦਰੱਖ਼ਤ ਲਾਏ। ਹੁਣ ਉਹ ਬਿਆਸ-ਅੰਮ੍ਰਿਤਸਰ ਕੌਮੀ ਸ਼ਾਹਰਾਹ 'ਤੇ ਵੀ ਦਰੱਖ਼ਤ ਲਾ ਰਹੇ ਹਨ।
ਬਾਬਾ ਸੇਵਾ ਸਿੰਘ ਦੇ ਇਸੇ ਵਾਤਾਵਰਨ ਪ੍ਰੇਮ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਸਾਲ 2010 ਵਿਚ ਉਹਨਾਂ ਨੂੰ ਪਦਮਸ਼੍ਰੀ ਇਨਾਮ ਨਾਲ ਸਨਮਾਨਤ ਵੀ ਕੀਤਾ ਗਿਆ। ਉਹਨਾਂ ਨੂੰ ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਸੂਬਿਆਂ ਵਿਚ ਵੀ ਸੱਦ ਦਿੱਤਾ ਗਿਆ ਹੈ। ਬਾਬਾ ਸੇਵਾ ਸਿੰਘ ਕਹਿੰਦੇ ਹਨ ਕਿ ਬੂਟੇ ਲਾਉਣਾ ਸੌਖਾ ਹੈ ਪਰ ਉਹਨਾਂ ਦੀ ਸਾਂਭ ਸੰਭਾਲ ਔਖੀ ਹੈ। ਛੋਟੇ ਬੂਟਿਆਂ ਦੀ ਰੱਖਿਆ ਲਈ ਟ੍ਰੀ ਗਾਰਡ ਲਾਉਣੇ ਪੈਂਦੇ ਹਨ, ਜਿਸ 'ਤੇ ਖਰਚਾ ਵੀ ਕਾਫ਼ੀ ਹੁੰਦਾ ਹੈ।
Plants
ਇਸ ਦਾ ਹੱਲ ਕੱਢਣ ਲਈ ਉਹਨਾਂ ਤਕਰੀਬਨ ਚਾਰ ਏਕੜ ਦੀ ਨਰਸਰੀ ਵਿਚ ਇੱਕ ਲੱਖ ਬੂਟਿਆਂ ਦੀ ਪਨੀਰੀ ਲਾਈ ਹੈ। ਜਦ ਬੂਟੇ 4-5 ਫੁੱਟ ਲੰਮੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਅਸਲ ਥਾਂ 'ਤੇ ਬੀਜਿਆ ਜਾਂਦਾ ਹੈ। ਉਹਨਾਂ ਇਸ ਕਾਰਜ ਲਈ ਦੋ ਟਰੱਕ, ਪਾਣੀ ਦੇ ਟੈਂਕਰ ਵੀ ਰੱਖੇ ਹੋਏ ਹਨ। ਇਸ ਦੇ ਨਾਲ ਹੀ 20-20 ਕਿਲੋਮੀਟਰ ਤਕ ਸੇਵਾਦਾਰ ਹਰ ਸਮੇਂ ਖੁਰਪੀ ਤੇ ਬਾਲਟੀ ਨਾਲ ਲੈਸ ਰਹਿੰਦੇ ਹਨ।
ਇਸ ਕੋਸ਼ਿਸ਼ ਵਿਚ ਉਹਨਾਂ ਦੇ ਸੇਵਾਦਾਰ ਹਰ ਸਮੇਂ ਉਹਨਾਂ ਨੂੰ ਸਹਿਯੋਗ ਦਿੰਦੇ ਹਨ। ਸੇਵਾ ਸਿੰਘ ਦੱਸਦੇ ਹਨ ਕਿ ਝੋਨੇ ਦੀ ਖੇਤੀ ਲਗਾਤਾਰ ਕਰਨ ਨਾਲ ਧਰਤੀ ਹੇਠਲਾ ਪਾਣੀ ਹੋਰ ਵੀ ਡੂੰਘਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਤੇ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਉਹਨਾਂ ਖਡੂਰ ਸਾਹਿਬ ਵਿਚ ਮਾਡਲ ਬਾਗ਼ ਤਿਆਰ ਕੀਤਾ ਹੈ।
ਇਸ ਬਾਗ਼ ਵਿਚ ਅੰਬ, ਅਮਰੂਦ, ਲੀਚੀ, ਨਾਸ਼ਪਤੀ, ਆੜੂ, ਚੀਕੂ ਤੇ ਜਾਮਣਾਂ ਦੇ ਦਰੱਖ਼ਤਾਂ ਤੋਂ ਲੈ ਕੇ ਲੌਂਗ, ਇਲਾਇਚੀ, ਦਾਲਚੀਨੀ ਅਤੇ ਧੂਫ ਬਣਾਉਣ ਲਈ ਵਰਤੀ ਜਾਂਦੀ ਗੁੱਗਲ ਦੇ ਬੂਟੇ ਵੀ ਲਾਏ ਹੋਏ ਹਨ। ਇਹਨਾਂ ਨਾਲ ਕਿਸਾਨ ਆਪਣੀ ਆਮਦਨ ਨੂੰ ਵੀ ਵਧਾ ਸਕਦੇ ਹਨ ਤੇ ਧਰਤੀ ਹੇਠਲੇ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਵੀ ਠੱਲ੍ਹ ਪਾ ਸਕਦੇ ਹਨ।