
ਜਿਵੇਂ ਕੇ ਅਸੀਂ ਜਾਣਦੇ ਹਾਂ ਟਮਾਟਰ ਦਾ ਇਕ ਪੌਦਾ ਵੱਧ ਤੋਂ ਵੱਧ 5 ਕਿੱਲੋ ਤੋਂ ਲੈ ਕੇ 10 ਕਿੱਲੋ...
ਚੰਡੀਗੜ੍ਹ: ਜਿਵੇਂ ਕੇ ਅਸੀਂ ਜਾਣਦੇ ਹਾਂ ਟਮਾਟਰ ਦਾ ਇਕ ਪੌਦਾ ਵੱਧ ਤੋਂ ਵੱਧ 5 ਕਿੱਲੋ ਤੋਂ ਲੈ ਕੇ 10 ਕਿੱਲੋ ਤੱਕ ਉਪਜ ਦੇ ਸਕਦਾ ਹੈ, ਇਹ ਵੀ ਤੁਹਾਨੂੰ ਜ਼ਿਆਦਾ ਲੱਗ ਰਿਹਾ ਹੋਵੇਗਾ! ਅਸੀਂ ਇੱਥੇ ਜਿਸ ਟਮਾਟਰ ਦੀ ਕਿਸਮ ਦਾ ਜਿਕਰ ਕਰਨ ਜਾ ਰਹੇ ਹਾਂ, ਉਹ ਕੋਈ ਮਾਮੂਲੀ ਟਮਾਟਰ ਦੀ ਕਿਸਮ ਨਹੀਂ ਹੈ, ਉਸਦੇ ਇੱਕ ਬੂਟੇ ਤੋਂ 19 ਕਿੱਲੋ ਟਮਾਟਰ ਦਾ ਉਤਪਾਦਨ ਹੁੰਦਾ ਹੈ। ਇਸਨੂੰ ਭਾਰਤੀ ਬਾਗਵਾਨੀ ਅਨੁਸੰਧਾਨ ਸੰਸਥਾਨ ਨੇ ਵਿਕਸਿਤ ਕੀਤਾ ਹੈ। ਰਿਕਾਰਡ ਬਣਾਉਣ ਵਾਲੀ ਟਮਾਟਰ ਦੀ ਇਸ ਨਵੀਂ ਉਨਤਸ਼ੀਲ ਕਿਸਮ ਦਾ ਨਾਮ ਅਰਕਾ ਰਕਸ਼ਕ ਹੈ।
Arka Tomoto
ਇਸ ਰਿਕਾਰਡ ਤੋੜ ਉਪਜ ਪੈਦਾ ਕਰਨ ਵਾਲੀ ਕਿਸਮ ਨੇ ਟਮਾਟਰ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਵਿੱਚ ਹਲਚਲ ਮਚਾ ਦਿੱਤੀ ਹੈ। ਜਿੱਥੇ ਕਰਨਾਟਕ ‘ਚ ਟਮਾਟਰ ਦਾ ਪ੍ਰਤੀ ਹੈਕਟੇਅਰ ਔਸਤ ਉਤਪਾਦਨ 35 ਟਨ ਹੈ, ਉਥੇ ਹੀ ਅਰਕਾ ਰਕਸ਼ਕ ਪ੍ਰਜਾਤੀ ਦੀ ਟਮਾਟਰ ਦਾ ਉਤਪਾਦਨ ਪ੍ਰਤੀ ਹੈਕਟੇਅਰ 190 ਟਨ ਤੱਕ ਹੋਇਆ ਹੈ। ਨਵੀਂ ਕਿਸਮ ਦੇ ਟਮਾਟਰ ਦੇ ਬੂਟੇ ਨੂੰ ਲੈ ਕੇ ਕਿਸਾਨਾਂ ਦੇ ‘ਚ ਕਾਫ਼ੀ ਉਤਸ਼ਾਹ ਹੈ। ਕਈ ਕਿਸਾਨਾਂ ਨੂੰ ਇਸਦੀ ਖੇਤੀ ਨੂੰ ਲੈ ਕੇ ਕਾਫ਼ੀ ਉਮੀਦ ਨਜ਼ਰ ਆ ਰਹੀ ਹੈ ਅਤੇ ਕੁਝ ਕਿਸਾਨ ਇਸਦੀ ਖੇਤੀ ਕਰ ਰਿਕਾਰਡ ਉਪਜ ਵੀ ਪਾ ਚੁੱਕੇ ਹਨ।
Arka Tomoto
ਚਿਕਬੱਲਪੁਰ ਜਿਲ੍ਹੇ ਦੇ ਇਕ ਕਿਸਾਨ ਚੰਦਰਾਪੱਪਾ ਨੇ ਇਸ ਕਿਸਮ ਦੇ 2000 ਟਮਾਟਰ ਦੇ ਬੂਟੇ ਆਪਣੇ ਅੱਧੇ ਏਕੜ ਦੇ ਖੇਤ ਵਿਚ ਲਗਾ ਕੇ 38 ਟਨ ਟਮਾਟਰ ਦੀ ਉਪਜ ਹਾਸਲ ਕੀਤੀ ਜਦਕਿ ਇੰਨੀ ਗਿਣਤੀ ਵਿੱਚ ਹੀ ਹੋਰ ਹਾਈਬ੍ਰਿਡ ਟਮਾਟਰ ਦੇ ਬੂਟੇ ਤੋਂ 20 ਟਨ ਦਾ ਉਤਪਾਦਨ ਹੀ ਲੈ ਪਾਉਂਦੇ ਸਨ। ਚੰਦਰਾਪਾ ਦੱਸਦੇ ਹਨ, ਨਵੰਬਰ 2012 ਤੋਂ ਲੈ ਕੇ ਜਨਵਰੀ 2013 ਦੇ ਵਿੱਚ ਮੈਂ 5 ਰੁਪਏ ਤੋਂ 11 ਰੁਪਏ ਪ੍ਰਤੀ ਕਿੱਲੋ ਤੱਕ ਇਸਨੂੰ ਵੇਚਕੇ, 80 ਹਜਾਰ ਰੁਪਏ ਦੀ ਲਾਗਤ ਰਾਸ਼ੀ ਕੱਟ ਕੇ ਅੱਧੇ ਏਕੜ ਵਿਚੋਂ ਪੌਣੇ ਤਿੰਨ ਲੱਖ ਰੁਪਏ ਦੀ ਬਚਤ ਹਾਸਲ ਕੀਤੀ।
Arka Tomoto
ਡਾ. ਸਦਾਸ਼ਿਵ ਦੇ ਮੁਤਾਬਕ ਇਹ ਸਿਰਫ਼ ਉੱਚ ਉਪਜ ਦੇਣ ਵਾਲੀ ਪ੍ਰਜਾਤੀ ਹੀ ਨਹੀਂ ਹੈ ਸਗੋਂ ਟਮਾਟਰ ਦੇ ਬੂਟਿਆਂ ‘ਚ ਲੱਗਣ ਵਾਲੇ ਤਿੰਨ ਪ੍ਰਕਾਰ ਦੇ ਰੋਗ ਤੋਂ ਸਫਲਤਪੂਰਵਕ ਲੜਨ ਦੀ ਵੀ ਸਮਰੱਥਾ ਰੱਖਦੀ ਹੈ। ਉਨ੍ਹਾਂ ਦੇ ਮੰਨਣਾ ਹੈ ਕਿ ਇਸ ਤੋਂ ਕੀਟਨਾਸ਼ਕਾਂ ਉੱਤੇ ਹੋਣ ਵਾਲੇ ਖਰਚ ਦੀ ਬਚਤ ਹੁੰਦੀ ਹੈ ਜਿਸ ਨਾਲ ਟਮਾਟਰ ਦੀ ਖੇਤੀ ਦੀ ਲਾਗਤ ਵਿੱਚ ਦਸ ਫੀਸਦੀ ਤੱਕ ਦੀ ਕਮੀ ਆਉਂਦੀ ਹੈ। ਇਸਦੇ ਨਾਲ ਹੀ ਗੂੜੇ ਲਾਲ ਰੰਗ ਦੇ ਇਸ ਟਮਾਟਰ ਦੀ ਖੇਤੀ ਦੇ ਕੁਝ ਹੋਰ ਫਾਇਦੇ ਵੀ ਹਨ। ਆਮ ਤੋਰ ਤੇ ਦੇ ਟਮਾਟਰਾਂ ਦੀ ਉਪਜ ਤੋਂ ਬਾਅਦ ਸਿਰਫ਼ 6 ਦਿਨਾਂ ਤੱਕ ਰੱਖਿਆ ਜਾ ਸਕਦਾ ਹੈ,
Arka Tomoto
ਜਦੋਂ ਕਿ ਅਰਕ ਕਿਸਮ ਦੇ ਟਮਾਟਰ 15 ਦਿਨਾਂ ਤੱਕ ਸੌਖ ਨਾਲ ਕਿਸੇ ਹੋਰ ਕੋਸ਼ਿਸ਼ ਦੇ ਰੱਖੇ ਜਾ ਸੱਕਦੇ ਹਨ। ਹੁਣ ਬਹੁਤ ਸਾਰੇ ਕਿਸਾਨ ਇਸਦੇ ਬੀਜ ਬਾਰੇ ਪੁੱਛਣਗੇ ਤੁਸੀਂ ਇਸਦਾ ਬੀਜ ਔਨਲਾਈਨ ਖਰੀਦ ਸਕਦੇ ਹੋਂ ।ਇਸਦਾ ਬੀਜ ਖਰੀਦਣ ਲਈ ਗੂਗਲ ਉਪਰ “Arka Rakshak Tomoto Seeds” ਲਿੱਖ ਕੇ ਸਰਚ ਕਰੋ। ਬਹੁਤ ਸਾਰੀਆਂ ਕੰਪਨੀਆਂ ਇਸਦਾ ਬੀਜ ਵੇਚਦੀਆਂ ਹਨ ਜਿਸ ਵਿਚੋਂ ਤੁਸੀਂ ਆਪਣੇ ਹਿਸਾਬ ਨਾਲ ਮੰਗਵਾ ਸਕਦੇ ਹੋ। ਜੇਕਰ ਤੁਸੀਂ ਇਸਦਾ ਤਜ਼ੁਰਬਾ ਕਰਨਾ ਚਾਹੁੰਦੇ ਹੋ ਤਾਂ ਇਕ ਵਾਰ ਥੋੜੀ ਮਾਤਰਾ ਵਿਚ ਲਗਾ ਕੇ ਦੇਖੋ।