ਸਤਲੁਜ 'ਚ ਪਾਣੀ ਦਾ ਪੱਧਰ ਵਧਣ ਕਾਰਨ ਮੋਗਾ ਜ਼ਿਲ੍ਹੇ ਦੀ ਕਰੀਬ 1000 ਏਕੜ ਫ਼ਸਲ ਡੁੱਬੀ
Published : Jul 15, 2019, 8:47 pm IST
Updated : Jul 15, 2019, 8:47 pm IST
SHARE ARTICLE
Due to rising water level in the Sutlej, about 1000 acres crops damage in the Moga
Due to rising water level in the Sutlej, about 1000 acres crops damage in the Moga

ਮੀਂਹ ਪਹਾੜਾਂ 'ਚ ਤੇ ਮੁਸੀਬਤ ਮੈਦਾਨੀ ਇਲਾਕਿਆਂ 'ਚ

ਚੰਡੀਗੜ੍ਹ : ਭਾਵੇਂ ਮੈਦਾਨੀ ਇਲਾਕਿਆਂ ਵਿਚ ਪਏ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਛੁਟਕਾਰਾ ਮਿਲ ਗਿਆ ਹੈ ਪਰ ਪਹਾੜੀ ਖੇਤਰਾਂ ਵਿਚ ਪਈ ਜ਼ੋਰਦਾਰ ਬਾਰਸ਼ ਨੇ ਮੈਦਾਲੀ ਖੇਤਰਾਂ ਨੂੰ ਬਿਪਤਾ ਪਾ ਦਿਤੀ ਹੈ। ਇਸ ਸਬੰਧੀ ਭਾਵੇਂ ਪੂਰੇ ਦੇਸ਼ ਵਿਚ ਕਈ ਉਦਹਾਰਨਾਂ ਮਿਲ ਸਕਦੀਆਂ ਹਨ ਪਰ ਇਸ ਦੀ ਪ੍ਰਤੱਖ ਉਦਹਾਰਨ ਮੋਗਾ ਜ਼ਿਲ੍ਹੇ ਵਿਚ ਸਾਹਮਣੇ ਆ ਰਹੀ ਹੈ ਜਿਥੇ ਸਤਲੁਜ ਅੰਦਰ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਦੀ ਕਰੀਬ 1000 ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ।

RainRain

ਇਸੇ ਤਰ੍ਹਾਂ ਪਹਾੜੀ ਹਲਕਿਆਂ ਵਿਚ ਪਏ ਮੀਂਹ ਕਾਰਨ ਘੱਗਰ ਨਦੀ ਅੰਦਰ ਵੀ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਨਾਲ ਪਟਿਆਲਾ, ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ ਦੇ ਲੋਕ ਅੰਦਰ ਸਹਿਮ ਪਾਇਆ ਜਾ ਰਿਹਾ ਹੈ ਕਿਉਂਕਿ ਘੱਗਰ 'ਚ ਪਾਣੀ ਦਾ ਪੱਧਰ ਵਧਣ ਨਾਲ ਇਨ੍ਹਾਂ ਲੋਕਾਂ ਨੂੰ ਅਕਸਰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੀਤੇ ਦਿਨੀਂ ਘੱਗਰ ਦੇ ਕਈ ਪੁਲਾਂ ਨੂੰ ਪਾਣੀ ਦੇ ਤੇਜ਼ ਵਹਾਅ ਕਾਰਨ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਵੀ ਮਿਲੀਆਂ ਹਨ। ਇਧਰ ਮੋਗਾ ਜ਼ਿਲ੍ਹੇ ਦੀ ਹੱਦ 'ਤੇ ਹਲਕਾ ਧਰਮਕੋਟ 'ਚ ਪੈਂਦੇ ਸਤਲੁਜ ਦਰਿਆ ਕਿਨਾਰੇ ਵਸੇ ਲੋਕਾਂ ਲਈ ਇਹ ਬਾਰਸ਼ ਮੁਸੀਬਤ ਦਾ ਸਬੱਬ ਬਣਨ ਲੱਗੀ ਹੈ। ਸਤਲੁਜ ਦਰਿਆ 'ਚ ਵਧੇ ਪਾਣੀ ਦੇ ਪੱਧਰ ਕਾਰਨ ਦਰਿਆ ਦੇ ਕਿਨਾਰੇ ਵਸਿਆ ਪਿੰਡ ਸੰਘੇੜਾ ਪੂਰੀ ਤਰ੍ਹਾਂ ਨਾਲ ਪਾਣੀ 'ਚ ਘਿਰ ਗਿਆ ਹੈ, ਜਦਕਿ ਇਸ ਦੇ ਨਾਲ ਹੀ ਦਰਿਆ ਦੇ ਪਾਣੀ ਨੇ ਮਦਾਰਪੁਰਾ, ਬੋਗੇਵਾਲਾ ਅਤੇ ਮੇਲਕ ਕੰਗਾ ਦੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਹੈ।

RainRain

ਇਸ ਪਾਣੀ ਨਾਲ ਕਰੀਬ 1000 ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆਈ ਦੱਸੀ ਜਾ ਰਹੀ ਹੈ। ਇਥੇ ਇਹ ਵੀ ਦਸਣਾ ਬਣਦਾ ਹੈ ਕਿ 1988 ਵਿਚ ਇਸ ਹਲਕੇ 'ਚ ਭਾਰੀ ਹੜ੍ਹ ਆਏ ਸਨ ਤੇ ਉਸ ਵੇਲੇ ਤੋਂ ਦਰਿਆ 'ਤੇ ਬਣੇ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ 1988 ਤੋਂ ਅਪਣੀ ਆਵਾਜ਼ ਉਠਾ ਰਹੇ ਇਸ ਖੇਤਰ ਦੇ ਲੋਕਾਂ ਦੀ ਮੰਗ ਦਾ ਹੱਲ ਸਮੇਂ ਦੀ ਸਰਕਾਰਾਂ ਨੇ ਨਹੀਂ ਕੀਤਾ, ਜਿਸ ਕਰ ਕੇ ਇਸ ਖੇਤਰ ਦੇ ਲੋਕ ਪ੍ਰੇਸ਼ਾਨੀ 'ਚੋਂ ਲੰਘ ਰਹੇ ਹਨ। ਦਰਿਆ ਕਿਨਾਰੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ 1992, 2004, 2008 ਅਤੇ 2012 'ਚ ਵੀ ਸਤਲੁਜ 'ਚ ਪਾਣੀ ਦਾ ਪੱਧਰ ਵਧਣ ਕਾਰਨ ਫ਼ਸਲਾਂ ਦੀ ਭਾਰੀ ਤਬਾਹੀ ਹੋਈ ਸੀ ਤੇ ਉਸ ਤੋਂ ਬਾਅਦ ਸਮੇਂ ਸਮੇਂ 'ਤੇ ਸਰਕਾਰਾਂ ਨੂੰ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਅਪੀਲਾਂ ਵੀ ਕੀਤੀਆਂ ਹਨ ਪਰ ਕਿਸੇ ਸਰਕਾਰ ਨੇ ਇਸ ਮਸਲੇ ਵਲ ਗੰਭੀਰਤਾ ਨਾਲ ਧਿਆਨ ਨਹੀਂ ਦਿਤਾ।

RainRain

ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਅਜੇ ਵੀ ਇਸ ਸਮੱਸਿਆ ਵਲ ਧਿਆਨ ਨਾ ਦਿਤਾ ਤਾਂ ਆਉਣ ਵਾਲੇ ਸਮੇਂ 'ਚ ਜਦੋਂ ਪੰਜਾਬ 'ਚ ਭਾਰੀ ਮੀਂਹ ਪੈਣੇ ਹਨ ਤਾਂ ਹਾਲਾਤ ਹੋਰ ਵੀ ਵਿਗੜ ਸਕਦੇ ਹਨ। ਉਧਰ ਪਿੰਡ ਸਰਾਲਾ ਕਲਾਂ ਨੇੜੇ ਵਗਦੇ ਘੱਗਰ ਦਰਿਆ ਦਾ ਪਾਣੀ ਉਛਲਣ ਕਾਰਨ ਨੇੜਲੇ ਪਿੰਡ ਜੰਡ ਮੰਗੋਲੀ, ਉਂਟਸਰ, ਗਦਾਪੁਰ, ਬੱਲੋਪੁਰ, ਚਮਾਰੂ ਅਤੇ ਰਾਏਪੁਰ ਨਨਹੇੜੀ ਸਮੇਤ ਦਰਜਨਾਂ ਪਿੰਡ ਇਸ ਮੌਕੇ ਘੱਗਰ ਦਰਿਆ ਦੇ ਪਾਣੀ ਦੀ ਮਾਰ ਹੇਠ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਘੱਗਰ ਦਰਿਆ ਦੇ ਪਾਣੀ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਅਤੇ ਝੋਨੇ ਦੀ ਪਨੀਰੀ ਨੁਕਸਾਨੀ ਗਈ ਹੈ। ਉਨ੍ਹਾਂ ਸਰਕਾਰ ਤੋ ਮੰਗ ਕੀਤੀ ਕਿ ਕਿਸਾਨਾਂ ਦੀ ਨੁਕਸਾਨੀ ਗਈ ਫ਼ਸਲ ਦਾ ਪੂਰਾ ਮੁਆਵਜ਼ਾ ਦਿਤਾ ਜਾਵੇ।

RainRain

ਇਸ ਦੌਰਾਨ ਅੱਜ ਪਿੰਡ ਜੱਬੋਮਾਜਰਾ, ਜਮੀਤਗੜ੍ਹ 'ਚ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇ ਦੀ ਡਾਫ ਕਾਰਨ ਬਰਸਾਤੀ ਅਤੇ ਘੱਗਰ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਐਸ.ਡੀ.ਐਮ. ਰਜਨੀਸ ਅਰੋੜਾ ਰਾਜਪੁਰਾ, ਰਜਿੰਦਰ ਜਲਾਲਪੁਰ, ਨਾਇਬ ਤਹਿਸੀਲਦਾਰ ਗੁਰਦਰਸ਼ਨ ਸਿੰਘ ਘਨੌਰ, ਬਲਾਕ ਪੰਚਾਇਤ ਅਫ਼ਸਰ ਸਰਬਜੀਤ ਕੌਰ ਨੇ ਪਿੰਡ ਜੱਬੋ ਮਾਜਰਾ ਅਤੇ ਜਮੀਤਗੜ੍ਹ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਪੀੜਤ ਲੋਕਾਂ ਨੂੰ ਮਿਲੇ ਇਸ ਮੌਕੇ ਐਸ.ਡੀ.ਐਮ. ਰਾਜਪੁਰਾ ਨੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨੂੰ ਹੁਕਮ ਦਿਤਾ ਕਿ ਉਹ ਜਲਦ ਤੋਂ ਜਲਦ ਪਾਣੀ ਦੀ ਨਿਕਾਸੀ ਕਰਵਾਉਣ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Rain Rain

ਦੂਜੇ ਪਾਸੇ ਹਿਮਾਚਲ ਪ੍ਰਦੇਸ਼ 'ਚ ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1620.91 ਫ਼ੁੱਟ ਸੀ। ਜੋ ਕਿ ਭਾਖੜਾ ਡੈਮ ਦੀ ਭੰਡਾਰਣ ਸਮਰਥਾ ਤੋਂ ਕਰੀਬ 80 ਫੁੱਟ ਹੇਠਾਂ ਅਤੇ ਭਾਖੜਾ ਡੈਮ ਦੇ ਫ਼ਲੱਡ ਕੰਟਰੋਲ ਗੇਟਾਂ ਦੇ ਲੈਵਲ (1645 ਫੁੱਟ) ਤੋਂ 25 ਫ਼ੁੱਟ ਘੱਟ ਹੈ। ਜ਼ਿਕਰਯੋਗ ਹੈ ਕਿ ਭਾਖੜਾ ਡੈਮ 'ਚ 1680 ਫ਼ੁੱਟ ਤਕ ਪਾਣੀ ਜਮ੍ਹਾਂ ਕੀਤਾ ਜਾ ਸਕਦਾ ਹੈ। ਭਾਖੜਾ ਡੈਮ 'ਚ ਪਾਣੀ ਦਾ ਪੱਧਰ ਪਿਛਲੇ ਸਾਲ 14 ਜੁਲਾਈ 2018 ਨੂੰ 1509.98 ਫ਼ੁੱਟ ਸੀ। ਜਾਣਕਾਰੀ ਅਨੁਸਾਰ ਭਾਖੜਾ ਡੈਮ 'ਚ ਪਾਣੀ ਦੀ ਆਮਦ 58555 ਕਿਊਸਿਕ ਦਰਜ ਕੀਤੀ ਗਈ, ਜਦਕਿ 26106 ਕਿਊਸਿਕ ਪਾਣੀ ਸਤਲੁਜ ਦਰਿਆ 'ਚ ਛਡਿਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement