ਜਲਵਾਯੂ ਬਦਲਾਅ ਦਾ ਫ਼ਸਲਾਂ 'ਤੇ ਪੈ ਰਿਹੈ ਮਾੜਾ ਅਸਰ 
Published : Jun 3, 2019, 7:09 pm IST
Updated : Jun 3, 2019, 7:09 pm IST
SHARE ARTICLE
Effects of climate change likely already being felt in global food production
Effects of climate change likely already being felt in global food production

ਵਿਗਿਆਨੀਆਂ ਨੇ ਕੀਤਾ ਪ੍ਰਗਟਾਵਾ

ਲੰਦਨ : ਜਲਵਾਯੂ ਬਦਲਾਅ ਕਾਰਨ ਕਣਕ ਅਤੇ ਝੋਨੇ ਵਰਗੀਆਂ ਫ਼ਸਲਾਂ ਦੇ ਉਤਪਾਦਨ 'ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਕੁੱਝ ਦੇਸ਼ਾਂ ਵਿਚ ਫ਼ਸਲਾਂ ਦੇ ਉਤਪਾਦਨ 'ਤੇ ਇਸ ਦਾ ਬਹੁਤ ਜ਼ਿਆਦਾ ਮਾੜਾ ਅਸਰ ਪੈ ਰਿਹਾ ਹੈ। ਇਹ ਦਾਅਵਾ ਵਿਗਿਆਨੀਆਂ ਨੇ ਇਕ ਅਧਿਐਨ ਵਿਚ ਕੀਤਾ ਹੈ। ਵਿਸ਼ਵ ਦੀਆਂ ਸਿਖਰਲੀਆਂ 10 ਫ਼ਸਲਾਂ ਜੌਂ, ਕਣਕ, ਗੰਨਾ, ਕਸਾਵਾ, ਮੱਕਾ, ਆਇਲ ਪਾਮ, ਸਰਸੋਂ, ਜਵਾਰ, ਝੋਨਾ, ਸੋਇਆਬੀਨ ਸਾਂਝੇ ਰੂਪ ਨਾਲ ਖੇਤਾਂ ਵਿਚ ਪੈਦਾ ਹੋਣ ਵਾਲੀ ਕੈਲੋਰੀ ਦਾ 83 ਦਿੰਦੀਆਂ ਹਨ। ਭਵਿੱਖ ਦੇ ਜਲਵਾਯੂ ਬਦਲਾਅ ਕਾਰਨ ਫ਼ਸਲਾਂ ਦੇ ਉਤਪਾਦਨ ਵਿਚ ਘਾਟ ਦੀ ਸੰਭਾਵਨਾ ਪਹਿਲਾਂ ਤੋਂ ਹੀ ਪ੍ਰਗਟਾਈ ਜਾ ਰਹੀ ਹੈ। ਮੈਗਜ਼ੀਨ ਪਲਾਸ ਵਿਚ ਛਪੀ ਇਕ ਖੋਜ ਵਿਚ ਦਸਿਆ ਗਿਆ ਹੈ ਕਿ ਜਲਵਾਯੂ ਬਦਲਾਅ ਕਾਰਨ ਊਰਜਾ ਦੇ ਇਨ੍ਹਾਂ ਅਹਿਮ ਸਰੋਤਾਂ ਦੇ ਉਤਪਾਦਨ ਪਹਿਲਾਂ ਹੀ ਪ੍ਰਭਾਵਤ ਹੋ ਚੁੱਕੇ ਹਨ।

Climate ChangeClimate Change

ਬਰਤਾਨੀਆ ਦੀ ਆਕਸਫ਼ੋਰਡ ਯੂਨੀਵਰਸਟੀ ਅਤੇ ਡੈਨਮਾਰਕ ਦੀ ਕੋਪਨਹੇਗਨ ਯੂਨੀਵਰਸਟੀ ਦੇ ਵਿਗਿਆਨੀਆਂ ਨੇ ਮੌਸਮ ਅਤੇ ਫ਼ਸਲੀ ਅੰਕੜਿਆਂ ਦੀ ਵਰਤੋਂ ਕਰ ਕੇ ਜਲਵਾਯੂ ਬਦਲਾਅ ਦੇ ਪ੍ਰਭਾਵ ਦਾ ਅੰਦਾਜ਼ਾ ਲਗਾਇਆ ਹੈ। ਵਿਗਿਆਨੀਆਂ ਨੇ ਕਿਹਾ ਕਿ ਜਲਵਾਯੂ ਬਦਲਾਅ ਕਾਰਨ ਵਿਸ਼ਵ ਦੀਆਂ ਸਿਖਰਲੀਆਂ 10 ਫ਼ਸਲਾਂ ਦੇ ਉਤਪਾਦਨ ਵਿਚ ਕਾਫ਼ੀ ਬਦਲਾਅ ਆਉਂਦਾ ਹੈ। ਇਸ ਵਿਚ ਪਾਮ ਆਇਲ ਦੇ ਉਤਪਾਦਨ ਵਿਚ ਜਿਥੇ 13.4 ਫ਼ੀ ਸਦੀ ਦੀ ਗਿਰਾਵਟ ਆਈ ਹੈ, ਉਥੇ ਸੋਇਆਬੀਨ ਦੇ ਉਤਪਾਦਨ ਵਿਚ 3.5 ਫ਼ੀ ਸਦੀ ਦਾ ਵਾਧਾ ਹੋਇਆ ਹੈ। 

Climate ChangeClimate Change

ਅਮਰੀਕਾ ਵਿਚ ਮਿਨੇਸੋਟਾ ਯੂਨੀਵਰਸਟੀ ਦੇ ਦੀਪਕ ਰਾਏ ਨੇ ਕਿਹਾ ਕਿ ਇਸ ਵਿਚ ਕੁੱਝ ਨੂੰ ਫ਼ਾਇਦਾ ਹੁੰਦਾ ਹੈ ਜਦਕਿ ਕੁੱਝ ਨੂੰ ਨੁਕਸਾਨ ਹੁੰਦਾ ਹੈ ਅਤੇ ਜਿਨ੍ਹਾਂ ਦੇਸ਼ਾਂ ਵਿਚ ਖਾਧ ਅਸੁਰੱਖਿਆ ਹੈ, ਉਥੇ ਸਥਿਤੀ ਹੋਰ ਵੀ ਖ਼ਰਾਬ ਹੈ। ਜਲਵਾਯੂ ਬਦਲਾਅ ਦਾ ਨਕਾਰਾਤਮਕ ਅਸਰ ਯੂਰਪ, ਦਖਣੀ ਅਫ਼ਰੀਕਾ ਅਤੇ ਆਸਟ੍ਰੇਲੀਆ ਵਿਚ ਹੈ ਜਦਕਿ ਲੈਟਿਨ ਅਮਰੀਕਾ ਵਿਚ ਸਕਾਰਾਤਮਕ ਅਤੇ ਏਸ਼ੀਆ ਅਤੇ ਉਤਰ ਤੇ ਮੱਧ ਅਮਰੀਕਾ ਵਿਚ ਮਿਲਿਆ-ਜੁਲਿਆ ਅਸਰ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਖਾਧ ਅਸੁਰੱਖਿਆ ਵਾਲੇ ਲਗਭਗ ਅੱਧੇ ਦੇਸ਼ਾਂ ਵਿਚ ਫ਼ਸਲ ਉਤਪਾਦਨ ਵਿਚ ਗਿਰਾਵਟ ਆ ਰਹੀ ਹੈ ਅਤੇ ਇਸੇ ਤਰ੍ਹਾਂ ਪਛਮੀ ਯੂਰਪ ਦੇ ਕੁੱਝ ਅਮੀਰ ਦੇਸ਼ਾਂ ਵਿਚ ਵੀ ਖਾਧ ਉਤਪਾਦਨ ਵਿਚ ਗਿਰਾਵਟ ਆ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement