ਫ਼ਸਲਾਂ ਦਾ ਸਹੀ ਮੁੱਲ ਦੇਣ ਲਈ ਮੋਦੀ ਨਹੀਂ ਕੇਜਰੀਵਾਲ ਹਨ ਸਾਬਾਸ਼ੀ ਦੇ ਹੱਕਦਾਰ: ਆਪ
Published : Jul 5, 2019, 6:07 pm IST
Updated : Jul 5, 2019, 6:07 pm IST
SHARE ARTICLE
Kultar Singh Sandhwan
Kultar Singh Sandhwan

ਮੋਦੀ ਦੇ ਨਾਲ-ਨਾਲ ਕੈਪਟਨ ਤੋਂ ਵੀ ਕੀਤੀ ਕੇਜਰੀਵਾਲ ਵਾਂਗ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਮੰਗ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਵਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 'ਚ ਐਲਾਨੇ ਮਾਮੂਲੀ ਵਾਧੇ ਨੂੰ ਅੰਨਦਾਤਾ ਨਾਲ ਭੱਦਾ ਮਜ਼ਾਕ ਕਰਾਰ ਦਿੰਦੇ ਹੋਏ ਕਿਹਾ ਕਿ ਮੋਦੀ ਸਰਕਾਰ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੇ ਵਾਅਦੇ ਤੋਂ ਵਾਰ-ਵਾਰ ਭੱਜ ਰਹੀ ਹੈ। 

Arvind KejriwalArvind Kejriwal

'ਆਪ' ਮੁੱਖ ਦਫ਼ਤਰ ਵਲੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਤਰੁਣ ਚੁੱਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਮੇਤ ਭਾਜਪਾ ਆਗੂ ਖ਼ੁਦ ਨਾਲ ਝੂਠ ਬੋਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਜ ਤਾਰੀਫ਼ ਕਰ ਰਹੇ ਹਨ, ਜਿਵੇਂ ਮੋਦੀ ਨੇ ਸਵਾਮੀਨਾਥਨ ਰਿਪੋਰਟਾਂ ਮੁਤਾਬਕ ਫ਼ਸਲਾਂ ਦੇ ਮੁੱਲ ਐਲਾਨੇ ਹੋਣ। ਜਦਕਿ ਹਰ ਨਿੱਕੀ-ਨਿੱਕੀ ਗੱਲ 'ਤੇ ਬਿਆਨ ਦਾਗ਼ਣ ਵਾਲੇ ਅਕਾਲੀ ਦਲ (ਬਾਦਲ) ਨੇ ਚੁੱਪੀ ਸਾਧ ਲਈ ਹੈ।

ਸੰਧਵਾਂ ਨੇ ਭਾਜਪਾ ਅਤੇ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਪ੍ਰਧਾਨ ਮੰਤਰੀ ਮੋਦੀ ਦੀ ਥਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 'ਸਾਬਾਸ਼ੀ' ਦੇਵੇ, ਜਿਸ ਨੇ ਅਪਣੀ ਸੂਬਾ ਸਰਕਾਰ ਦੇ ਦਮ 'ਤੇ ਹੀ ਦਿੱਲੀ ਦੇ ਕਿਸਾਨਾਂ ਨੂੰ ਸਵਾਮੀਨਾਥਨ ਰਿਪੋਰਟ ਦੇ ਬਰਾਬਰ ਭਾਅ ਯਕੀਨੀ ਬਣਾ ਦਿਤੇ ਹਨ ਅਤੇ ਕਣਕ ਦੇ ਇਸ ਲੰਘੇ ਸੀਜ਼ਨ ਲਈ 100 ਕਰੋੜ ਰੁਪਏ ਐਲਾਨੀ ਐਮਐਸਪੀ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਬਣਦੇ ਮੁੱਲ ਦਾ ਬੋਨਸ ਦੇ ਰੂਪ 'ਚ ਪਾੜਾ ਭਰਨ ਲਈ ਰੱਖ ਦਿਤਾ ਸੀ।

Ruling govt hand in glove with bureaucracy out to demolish ‘panchyati raj’ system: AAPAAP

ਸੰਧਵਾਂ ਨੇ ਕਿਹਾ ਕਿ ਦਿੱਲੀ ਦਾ ਕਿਸਾਨ ਕਣਕ 2616 ਰੁਪਏ ਅਤੇ ਝੋਨਾ 2667 ਰੁਪਏ ਪ੍ਰਤੀ ਕਵਿੰਟਲ ਭਾਅ ਲਵੇਗਾ ਜਦਕਿ ਪੰਜਾਬ ਦਾ ਕਿਸਾਨ ਅਪਣੀ ਫ਼ਸਲ ਐਮ.ਐਸ.ਪੀ. ਤੋਂ ਵੀ ਥੱਲੇ ਜਾ ਕੇ ਵੇਚਣ ਲਈ ਮਜਬੂਰ ਹੈ। 'ਆਪ' ਆਗੂ ਨੇ ਕਿਹਾ ਕਿ ਐਮਐਸਪੀ ਸਵਾਮੀਨਾਥਨ ਰਿਪੋਰਟ ਅਨੁਸਾਰ ਅਤੇ ਕਣਕ ਝੋਨੇ ਸਮੇਤ ਸਾਰੀਆਂ ਫ਼ਸਲਾਂ ਦਾ ਮੰਡੀਕਰਨ ਐਲਾਨੀ ਐਮਐਸਪੀ ’ਤੇ ਯਕੀਨੀ ਬਣਾਇਆ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement