ਅੱਖਾਂ ਤੋਂ ਨਹੀਂ ਦਿੰਦਾ ਦਿਖਾਈ ਪਰ ਹਰ ਵਕਤ ਨਜ਼ਰ ਨਿਸ਼ਾਨੇ 'ਤੇ
Published : Jul 15, 2020, 5:03 pm IST
Updated : Jul 15, 2020, 5:03 pm IST
SHARE ARTICLE
Punjab Daughter Blind Girl Harleen Kaur Pass 12th
Punjab Daughter Blind Girl Harleen Kaur Pass 12th

ਇਸ ਲਈ ਉਸ ਨੇ ਕਦੇ ਵੀ ਅਪਣੀਆਂ ਅੱਖਾਂ ਨੂੰ ਲੈ ਕੇ...

ਚੰਡੀਗੜ੍ਹ: ਮੋਹਾਲੀ ਪਿੰਡ ਦੇ ਪੱਤੋਂ ਵਿਚ ਇਕ ਅਜਿਹੀ ਲੜਕੀ ਹਰਲੀਨ ਕੌਰ ਜਿਸ ਨੇ 12ਵੀਂ ਜਮਾਤ ਵਿਚ 96.6% ਨੰਬਰ ਹਾਸਲ ਕੀਤੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਬੱਚੀ ਦੀਆਂ ਅੱਖਾਂ ਦੀ ਰੌਸ਼ਨੀ ਹੈ ਭਾਵ ਉਹ ਨੇਤਰਹੀਣ ਹੈ। ਇਸ ਲੜਕੀ ਨਾਲ ਸਪੋਕਸਮੈਨ ਟੀਮ ਵੱਲੋਂ ਗੱਲਬਾਤ ਕੀਤੀ ਗਈ।

Harleen Kaur Harleen Kaur

ਉਸ ਨੇ ਦਸਿਆ ਕਿ ਇਹ ਸਭ ਉਹਨਾਂ ਦੇ ਮਾਤਾ-ਪਿਤਾ ਤੇ ਅਧਿਆਪਕਾਂ ਦੀ ਹੌਂਸਲਾ ਅਫ਼ਜਾਈ ਕਾਰਨ ਹੀ ਸੰਭਵ ਹੋ ਸਕਿਆ ਹੈ। ਜੇ ਪ੍ਰਮਾਤਮਾ ਨੇ ਅੱਖਾਂ ਦੀ ਦਾਤ ਨਹੀਂ ਬਖ਼ਸ਼ੀ ਫਿਰ ਵੀ ਉਹ ਬਹੁਤ ਖੁਸ਼ ਹੈ ਕਿਉਂ ਕਿ ਉਸ ਨੂੰ ਪਰਿਵਾਰ ਬਹੁਤ ਵਧੀਆ ਮਿਲਿਆ ਤੇ ਅਧਿਆਪਕਾਂ ਨੇ ਵੀ ਉਸ ਦਾ ਪੂਰਾ ਸਾਥ ਦਿੱਤਾ ਹੈ।

Harleen Kaur Harleen Kaur

ਇਸ ਲਈ ਉਸ ਨੇ ਕਦੇ ਵੀ ਅਪਣੀਆਂ ਅੱਖਾਂ ਨੂੰ ਲੈ ਕੇ ਪ੍ਰਮਾਤਮਾ ਨੂੰ ਮਿਹਣਾ ਨਹੀਂ ਮਾਰਿਆ। ਉਹਨਾਂ ਦਾ ਇਹੀ ਸੁਪਨਾ ਹੈ ਕਿ ਉਹ ਜੇ ਉਹਨਾਂ ਦੇ ਰਾਜਨੀਤੀ ਸ਼ਾਸਤਰ ਵਿਸ਼ੇ ਵਿਚੋਂ ਨੰਬਰ ਚੰਗੇ ਆਉਂਦੇ ਹਨ ਤਾਂ ਉਹ ਵਕੀਲ ਬਣਨਗੇ ਤੇ ਫਿਰ ਜੱਜ। ਉਸ ਨੇ ਅੱਗੇ ਦਸਿਆ ਕਿ ਉਸ ਨੂੰ ਅਪਣਾ ਨਤੀਜਾ ਦੇਖਣ ਤੋਂ ਪਹਿਲਾਂ ਹੀ ਅਧਿਆਪਕਾਂ ਦੇ ਵਧਾਈਆਂ ਦੇਣ ਲਈ ਫੋਨ ਆਉਣੇ ਸ਼ੁਰੂ ਹੋ ਗਏ।

Harleen Kaur Harleen Kaur

ਜਦੋਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਬੱਚੀ ਦਾ ਬਚਣਾ ਮੁਸ਼ਕਿਲ ਹੈ ਤਾਂ ਉਸ ਦੇ ਸਾਰੇ ਪਰਿਵਾਰ ਨੇ ਉਸ ਦੇ ਅਰਦਾਸ ਕੀਤੀ ਸੀ। ਉੱਥੇ ਹੀ ਹਰਲੀਨ ਦੇ ਦਾਦਾ ਜੀ ਨੇ ਕਿਹਾ ਕਿ ਉਹਨਾਂ ਨੂੰ ਅਪਣੀ ਪੋਤੀ ਤੇ ਬਹੁਤ ਮਾਣ ਹੈ ਤੇ ਉਹਨਾਂ ਦਾ ਸੁਪਨਾ ਹੈ ਕਿ ਉਹ ਜੱਜ ਬਣੇ। ਇਸ ਦੇ ਨਾਲ ਹੀ ਹਰਲੀਨ ਨੇ ਹੋਰਨਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਦੇਸ਼ ਵਿਚ ਹਰ ਕੋਈ ਨਿਰਾਸ਼ ਹੈ ਪਰ ਕਦੇ ਵੀ ਅਪਣੇ ਤੇ ਮਾੜਾ ਪ੍ਰਭਾਵ ਨਾ ਪੈਣ ਦਿਓ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement