
ਖੰਘ, ਬੁਖਾਰ ਅਤੇ ਸਾਹ ਲੈਣ ਵਿਚ ਮੁਸ਼ਕਲ ਜਿਥੇ ਕੋਵਿਡ-19 ਦੇ ਸਧਾਰਣ ਲੱਛਣ ਹਨ ਉੱਥੇ ਇਕ ਨਵੇਂ ਅਧਿਐਨ ਵਿਚ ਪਤਾ ਚਲਿਆ ਹੈ ਕਿ
ਟੋਰਾਂਟੋ : ਖੰਘ, ਬੁਖਾਰ ਅਤੇ ਸਾਹ ਲੈਣ ਵਿਚ ਮੁਸ਼ਕਲ ਜਿਥੇ ਕੋਵਿਡ-19 ਦੇ ਸਧਾਰਣ ਲੱਛਣ ਹਨ ਉੱਥੇ ਇਕ ਨਵੇਂ ਅਧਿਐਨ ਵਿਚ ਪਤਾ ਚਲਿਆ ਹੈ ਕਿ ਅੱਖਾਂ ਦਾ ਗੁਲਾਬੀ ਦਿਸਣਾ ਵੀ ਇਸ ਮਹਾਂਮਾਰੀ ਦਾ ਮੁਢਲਾ ਲੱਛਣ ਹੋ ਸਕਦਾ ਹੈ। ‘ਕੈਨੇਡੀਅਨ ਜਰਨਲ ਆਫ਼ ਆਪਥਲਮੋਲੌਜੀ’ ਵਿਚ ਪ੍ਰਕਾਸ਼ਿਤ ਅਧਿਐਨ ਦੇ ਮੁਤਾਬਕ ਕੰਜਕਟਿਵਾਟਿਸ (ਕੰਜਕਿਟਵਾ ਵਿਚ ਸੋਜ ਅਤੇ ਅੱਖਾਂ ਦਾ ਗੁਲਾਬੀ ਹੋਣਾ) ਅਤੇ ਕੇਰਟੋਕੰਕਿਟਵਾਇਟਿਸ (ਕ੍ਰੋਨੀਆ ਅਤੇ ਕੰਜਕਿਟਵਾ ਵਿਚ ਸੋਜ ਅਤੇ ਅੱਖਾਂ ਦਾ ਲਾਲ ਹੋਣਾ, ਪਾਣੀ ਆਉਣਾ) ਵੀ ਕੋਵਿਡ-19 ਦੇ ਮੁੱਢਲੇ ਲੱਛਣ ਹੋ ਸਕਦੇ ਹਨ।
Pink eyes may be the primary symptom of covid-19: a study
ਖੋਜ ਕਰਤਾਵਾਂ ਨੇ ਜ਼ਿਕਰ ਕੀਤਾ ਕਿ ਐਲਬਰਟਾ ਸਥਿਤ ਰੋਇਲ ਅਲੈਗਜ਼ੈਂਡਰਾ ਹਸਪਤਾਲ ਅੱਖਾਂ ਦੀ ਬੀਮਾਰੀ ਵਾਲੀ ਸੰਸਥਾ ਵਿਚ 29 ਸਾਲਾ ਇਕ ਬੀਬੀ ਗੰਭੀਰ ਕੰਜਕਿਟਵਾਇਟਿਸ ਅਤੇ ਸਾਹ ਲੈਣ ਵਿਚ ਥੋੜ੍ਹਾ ਪਰੇਸ਼ਾਨੀ ਨਾਲ ਪਹੁੰਚੀ। ਕਈ ਦਿਨਾਂ ਦੇ ਇਲਾਜ ਦੇ ਬਾਅਦ ਉਸ ਦੀ ਹਾਲਤ ਵਿਚ ਥੋੜ੍ਹਾ ਜਿਹਾ ਸੁਧਾਰ ਹੋਇਆ। ਉਹਨਾਂ ਨੇ ਕਿਹਾ ਕਿ ਇਸ ਦੌਰਾਨ ਪਤਾ ਚਲਿਆ ਕਿ ਬੀਬੀ ਹਾਲ ਵੀ ਵਿਚ ਏਸ਼ੀਆ ਤੋਂ ਪਰਤੀ ਸੀ।
Pink eyes may be the primary symptom of covid-19: a study
ਇਸ ’ਤੇ ਇਕ ਰੈਜ਼ੀਡੈਂਟ ਡਾਕਟਰ ਨੇ ਉਸ ਦੀ ਕੋਰੋਨਾ ਵਾਇਰਸ ਜਾਂਚ ਕਰਵਾਈ ,ਜਿਸ ਵਿਚ ਇਹ ਪਾਜ਼ੇਟਿਵ ਪਾਈ ਗਈ। ਕੈਨੇਡਾ ਦੀ ਯੂਨੀਵਰਸਿਟੀ ਆਫ਼ ਐਲਬਰਟਾ ਦੇ ਸਹਾਇਕ ਪ੍ਰੋਫੈਸਰ ਕੋਲੋਂਸ ਸੋਲਾਰਟੇ ਨੇ ਕਿਹਾ,‘‘ਇਸ ਮਾਮਲੇ ਵਿਚ ਦਿਲਚਸਪ ਗੱਲ ਇਹ ਸੀ ਕਿ ਇਸ ਵਿਚ ਮੁੱਖ ਬੀਮਾਰੀ ਸਾਹ ਲੈਣ ਵਿਚ ਪਰੇਸ਼ਾਨੀ ਦੀ ਨਹੀਂ ਸਗੋਂ ਅੱਖ ਦੀ ਬੀਮਾਰੀ ਸੀ।’’
Pink eyes may be the primary symptom of covid-19: a study
ਉਹਨਾਂ ਨੇ ਕਿਹਾ,‘‘ਬੀਬੀ ਨੂੰ ਕੋਈ ਬੁਖਾਰ ਨਹੀਂ ਸੀ, ਕੋਈ ਖੰਘ ਨਹੀਂ ਸੀ, ਇਸ ਲਈ ਸ਼ੁਰੂ ਵਿਚ ਸਾਨੂੰ ਉਸ ਦੇ ਕੋਵਿਡ-19 ਨਾਲ ਪੀੜਤ ਹੋਣ ਬਾਰੇ ਸ਼ੱਕ ਨਹੀਂ ਹੋਇਆ।’’ ਖੋਜ ਕਰਤਾਵਾਂ ਨੇ ਕਿਹਾ ਕਿ ਅਧਿਐਨ ਨੇ ਜਨਤਾ ਦੇ ਲਈ ਮਹੱਤਵਪੂਰਣ ਨਵੀਂ ਸਿਹਤ ਸੂਚਨਾ ਹਾਸਲ ਕੀਤੀ ਹੈ ਨਾਲ ਹੀ ਇਸ ਨੇ ਅੱਖਾਂ ਦੇ ਰੋਗ ਮਾਹਰਾਂ ਲਈ ਅੱਖਾਂ ਦੀ ਜਾਂਚ ਨੂੰ ਹੋਰ ਮੁਸ਼ਕਲ ਬਣਾ ਦਿਤਾ ਹੈ।
Pink eyes may be the primary symptom of covid-19: a study
ਸੋਲਾਰਟ ਨੇ ਕਿਹਾ,‘‘ਇਸ ਮਾਮਲੇ ਵਿਚ ਰੋਗੀ ਅਖੀਰ ਵਿਚ ਠੀਕ ਹੋ ਗਿਆ। ਪਰ ਉਸ ਦੇ ਸੰਪਰਕ ਵਿਚ ਰਹੇ ਕਈ ਰੈਜੀਡੈਂਟ ਡਾਕਟਰਾਂ ਅਤੇ ਕਰਮੀਆਂ ਨੂੰ ਕੁਆਰੰਟੀਨ ਵਿਚ ਰਹਿਣਾ ਪਿਆ।’’ ਉਹਨਾਂ ਨੇ ਕਿਹਾ,‘‘ਚੰਗੀ ਕਿਸਮਤ ਨਾਲ ਇਹਨਾਂ ਵਿਚੋਂ ਕੋਈ ਵੀ ਕੋਰੋਨਾ ਵਾਇਰਸ ਨਾਲ ਪੀੜਤ ਨਹੀਂ ਮਿਲਿਆ।’’