
ਮੌਸਮ ਏਜੰਸੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ’ਚ ਰੋਜ਼ਾਨਾ ਤਾਪਮਾਨ ਦੇ ਕਈ ਰਿਕਾਰਡ ਟੁੱਟ ਗਏ ਹਨ।
ਵੈਨਕੂਵਰ: ਕੈਨੇਡਾ ਦੇ ਪੱਛਮੀ ਹਿੱਸੇ ਅਤੇ ਅਮਰੀਕਾ ਦੇ ਪ੍ਰਸ਼ਾਂਤ ਉੱਤਰ ਪੱਛਮ ਵਿੱਚ, ਲੋਕਾਂ ਨੂੰ ਰਿਕਾਰਡ ਤੋੜ ਗਰਮੀ ਦਾ ਸਾਹਮਣਾ (Record-breaking heatwave kills 69 in Canada) ਕਰਨਾ ਪੈ ਰਿਹਾ ਹੈ। ਬਹੁਤ ਜ਼ਿਆਦਾ ਗਰਮੀ ਕਾਰਨ ਵੈਨਕੂਵਰ ਖੇਤਰ ਵਿਚ ਘੱਟੋ ਘੱਟ 69 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।
Summer Temperature
ਇਹ ਵੀ ਪੜ੍ਹੋ: ਭਿਆਨਕ ਹਾਦਸਾ: ਖੜੇ ਟਰੱਕ ਨਾਲ ਟਕਰਾਈ ਤੇਜ਼ ਰਫ਼ਤਾਰ ਬੱਸ, 50 ਤੋਂ ਵੱਧ ਸਵਾਰੀਆਂ ਜ਼ਖ਼ਮੀ
ਆਰ.ਸੀ.ਐੱਮ.ਪੀ. ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਵੈਨਕੂਵਰ ਦੇ ਬਰਨਬੀ ਅਤੇ ਸਰੀ ਸ਼ਹਿਰ ਵਿਚ ਮਰਨ ਵਾਲਿਆਂ ਵਿਚ ਜ਼ਿਆਦਾਤਰ ਬਜ਼ੁਰਗ ਜਾਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਲੋਕ (Record-breaking heatwave kills 69 in Canada) ਸਨ। ਮੰਗਲਵਾਰ ਨੂੰ, ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਲਿਟਨ ਟਾਊਨ ਵਿੱਚ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਲਿਟਨ ਟਾਊਨ ਵਿਚ ਤਾਪਮਾਨ 49.5 ਡਿਗਰੀ ਦਰਜ ਕੀਤਾ ਗਿਆ ਹੈ।
Summer Temperature
ਇਹ ਵੀ ਪੜ੍ਹੋ: ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਬੋਨਟ ਵਿਚ ਫਸਿਆ ਸਬ ਇੰਸਪੈਕਟਰ, ਮੌਤ
ਜਲਵਾਯੂ ਤਬਦੀਲੀ ਕਾਰਨ ਰਿਕਾਰਡ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਗਲੋਬਲ ਪੱਧਰ 'ਤੇ 2019 ਵਿਚ ਸਭ ਤੋਂ ਭਿਆਨਕ ਗਰਮੀ ਦਰਜ ਕੀਤੀ ਗਈ ਸੀ। ਸੋਮਵਾਰ ਨੂੰ ਕੈਨੇਡਾ ਦੇ ਓਟਾਵਾ ਵਿਚ ਤਾਪਮਾਨ 47.9 ਡਿਗਰੀ ਸੈਲਸੀਅਸ Record-breaking heatwave kills 69 in Canada) ਤੱਕ ਪਹੁੰਚ ਗਿਆ ਸੀ।
Hot Temperature
ਕੈਨੇਡਾ ਦੇ ਵਾਤਾਵਰਨ ਵਿਭਾਗ ਨੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਸਸਕੈਚਵਾਨ, ਮੈਨੀਟੋਬਾ, ਯੂਕੋਨ ਅਤੇ ਉੱਤਰ ਪੱਛਮੀ ਖੇਤਰਾਂ ਦੇ ਕੁਝ ਹਿੱਸਿਆਂ ਲਈ (Record-breaking heatwave kills 69 in Canada) ਅਲਰਟ ਜਾਰੀ ਕੀਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਲੰਬੇ ਸਮੇਂ ਤੱਕ ਹੋਰ ਖਤਰਨਾਕ ਗਰਮੀ ਦੀ ਲਹਿਰ ਇਸ ਹਫ਼ਤੇ ਜਾਰੀ ਰਹੇਗੀ। ਯੂਐੱਸ ਨੈਸ਼ਨਲ ਮੌਸਮ ਵਿਭਾਗ ਨੇ ਵੀ ਇਸ ਤਰ੍ਹਾਂ ਦੀ ਚਿਤਾਵਨੀ ਜਾਰੀ ਕੀਤੀ ਹੈ।
Hot Temperature
ਇਹ ਵੀ ਪੜ੍ਹੋ: ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਬਾਦਲ ਪਰਿਵਾਰ
ਵਿਭਾਗ ਮੁਤਾਬਕ ਲੋਕਾਂ ਨੂੰ ਠੰਡੀਆਂ ਥਾਵਾਂ 'ਤੇ ਰਹਿਣਾ ਚਾਹੀਦਾ ਹੈ, ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ, ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਇੱਥੇ ਦੱਸ ਦਈਏ ਕਿ ਗਰਮੀ ਨਾਲ ਕੈਨੇਡਾ ਹੀ ਨਹੀਂ ਸਗੋਂ ਉੱਤਰੀ-ਪੱਛਮੀ ਅਮਰੀਕਾ ਦਾ ਪੋਰਟਲੈਂਡ, ਇਡਾਹੋ, ਓਰੇਗਨ ਅਤੇ ਪੂਰਬੀ ਵਾਸ਼ਿੰਗਟਨ ਵੀ ਜੂਝ ਰਿਹਾ ਹੈ।
ਪੱਛਮੀ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਗ਼ਰਮੀ ਵਧਣ ਸਬੰਧੀ ਚਿਤਾਵਨੀ ਵੀ ਦਿਤੀ ਜਾ ਰਹੀ ਹੈ। ਮੌਸਮ ਏਜੰਸੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ’ਚ ਰੋਜ਼ਾਨਾ ਤਾਪਮਾਨ ਦੇ ਕਈ ਰਿਕਾਰਡ ਟੁੱਟ (the heat in Canada and the United States broke the record ) ਗਏ ਹਨ।
Hot Temperature
ਗਰਮੀ ਤੋਂ ਬਚਣ ਲਈ ਲੋਕ ਸਮੁੰਦਰੀ ਤੱਟ ਵੱਲ ਜਾ ਰਹੇ ਹਨ, ਇਕ ਸਥਾਨਕ ਵਾਸੀ ਨੇ ਦਸਿਆ ਕਿ ਇਥੇ ਕਈ ਲੋਕ ਆਸ-ਪਾਸ ਦੀਆਂ ਪਾਰਕਾਂ ’ਚ ਛਾਂ ਦੀ ਤਲਾਸ਼ ਕਰ ਰਹੇ ਸਨ। ਮੋਜਰ ਨਾਂ ਦੇ ਇਕ ਸ਼ਖ਼ਸ ਨੇ ਕਿਹਾ ਕਿ ਉਹ ਖਾਸ ਤੌਰ ’ਤੇ ਗਰਮ ਮੌਸਮ ਦੌਰਾਨ ਪੂਲ ਦਾ ਆਨੰਦ ਲੈਣ ਲਈ ਆਮ ਤੌਰ ’ਤੇ ਇਕ ਸਥਾਨਕ ਹੋਟਲ ਵਿਚ ਰਹਿੰਦੀ ਸੀ, ਪਰ ਮਹਾਮਾਰੀ ਪਾਬੰਦੀਆਂ ਕਾਰਨ ਇਹ ਬਦਲ ਨਾਕਾਮ ਸਾਬਿਤ ਹੋਇਆ।
Hot Temperature
ਇਸੇ ਤਰ੍ਹਾਂ ਅਮਰੀਕਾ ’ਚ ਅੱਜਕਲ ਪ੍ਰਚੰਡ ਗ਼ਰਮੀ ਨਾਲ ਲੋਕਾਂ ਦੀ ਹਾਲਤ ਬੁਰੀ (the heat in Canada and the United States broke the record) ਹੋ ਗਈ ਹੈ। ਕੁਝ ਥਾਵਾਂ ’ਤੇ ਤਾਪਮਾਨ ’ਚ ਰਿਕਾਰਡ ਵਾਧਾ ਦੇਖਿਆ ਗਿਆ ਹੈ। ਮੌਸਮ ਵਿਭਾਗ ਦੇ ਅਨੁਮਾਨ ਲਾਉਣ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੈਸੀਫਿਕ ਨਾਰਥਵੈਸਟ ਕਮਿਊਨਿਟੀ ਨੂੰ ਸਭ ਤੋਂ ਗਰਮ ਦਿਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਨਿਯਮਾਂ ਦਾ ਨਹੀਂ ਕੀਤਾ ਪਾਲਣ, ਪ੍ਰਸ਼ਾਸ਼ਨ ਨੇ 5 ਜੁਲਾਈ ਤੱਕ ਕਰਵਾਈਆਂ ਦੁਕਾਨਾਂ ਬੰਦ
ਹੀਟ ਵੇਵ ਕਾਰਨ ਇੱਥੇ ਲੋਕਾਂ ਦਾ ਹਾਲ ਬੇਹਾਲ ਹੋ ਗਿਆ ਹੈ। ਆਲਮ ਇਹ ਹੈ ਕਿ ਬਾਜ਼ਾਰਾਂ ’ਚ ਪੋਰਟੇਬਲ ਏਸੀ ਤੇ ਪੱਖਿਆਂ ਦੀ ਵਿਕਰੀ ਵਧ ਗਈ ਹੈ। ਉੱਥੇ ਹੀ ਹਸਪਤਾਲਾਂ ਨੇ ਆਊਟਡੋਰ ਵੈਕੀਸਨ ਸੈਂਟਰ ਫਿਲਹਾਲ ਲਈ ਬੰਦ ਕਰ ਦਿੱਤੇ ਹਨ। ਬੇਸਬਾਲ ਟੀਮ ਨੇ ਆਪਣੀਆਂ ਹਫ਼ਤਾਵਾਰੀ ਖੇਡਾਂ ਨੂੰ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਹੈ। ਦੇਸ਼ ਦੇ ਪੱਛਮੀ ਸੂਬਿਆਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਅਸੈੱਸ ਹੀਟ ਦੀ ਚਿਤਾਵਨੀ Record-breaking heatwave kills 69 in Canada) ਵੀ ਦਿੱਤੀ ਗਈ ਹੈ।