ਸਾਬਕਾ ਫੌਜੀ ਕਤਲ ਮਾਮਲੇ ‘ਚ ਅਇਆ ਨਵਾਂ ਮੋੜ, ਇਸ ਵਿਅਕਤੀ ਨੇ ਲਈ ਕਤਲ ਦੀ ਜ਼ਿੰਮੇਵਾਰੀ

By : AMAN PANNU

Published : Jul 15, 2021, 5:56 pm IST
Updated : Jul 15, 2021, 5:57 pm IST
SHARE ARTICLE
Ex-Soldier Murder Case
Ex-Soldier Murder Case

ਇਕ ਵਿਅਕਤੀ ਵਲੋਂ ਫੇਸਬੁੱਕ ’ਤੇ ਪੋਸਟ ਸ਼ੇਅਰ ਕਰ ਕੇ ਸਾਬਕਾ ਫੌਜੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ।

ਬਟਾਲਾ: ਬੀਤੀ ਰਾਤ ਇਕ ਅਣਜਾਣ ਵਿਅਕਤੀ (Unknown Person) ਵਲੋਂ ਸਾਬਕਾ ਫੌਜੀ (Ex-Soldier) ਨੂੰ ਘਰ ਅੱਗੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਹੁਣ ਇਕ ਨਵਾਂ ਮੋੜ ਅਇਆ ਹੈ, ਇਕ ਵਿਅਕਤੀ ਵਲੋਂ ਫੇਸਬੁੱਕ ’ਤੇ ਪੋਸਟ ਸ਼ੇਅਰ (Shared Facebook Post) ਕਰ ਕੇ ਸਾਬਕਾ ਫੌਜੀ ਦੇ ਕਤਲ ਦੀ ਜ਼ਿੰਮੇਵਾਰੀ (Took Blame of Murder on himself) ਲਈ ਗਈ ਹੈ। ਜਿਸ ‘ਚ ਉਸ ਨੇ ਕਿਹਾ ਕਿ ਜੇਲ੍ਹ ਵਿਚ ਹੋਏ ਤਕਰਾਰ ਕਾਰਨ ਉਸ ਨੇ ਫੌਜੀ ਨੂੰ ਗੋਲੀਆਂ ਮਾਰੀਆਂ ਹਨ।

ਹੋਰ ਪੜ੍ਹੋ: ਸੜਕਾਂ 'ਤੇ ਝਾੜੂ ਲਗਾਉਣ ਵਾਲੀ ਮਹਿਲਾ ਬਣੀ ਅਫ਼ਸਰ, ਵਿਆਹ ਤੋਂ 5 ਸਾਲ ਬਾਅਦ ਹੀ ਛੱਡ ਗਿਆ ਸੀ ਪਤੀ

Facebook PostFacebook Post

ਫੇਸਬੁੱਕ ’ਤੇ ਬਿਨਾਂ ਪ੍ਰੋਫਾਈਲ ਫੋਟੋ ਤੋਂ ਅਮਰਜੌਤ ਬੱਲ (Amarjot Bal) ਨਾਮ ਦੇ ਵਿਅਕਤੀ ਨੇ ਪੋਸਟ ਸਾਂਝੀ ਕਰ ਕੇ ਦੱਸਿਆ ਕਿ, “ਕੱਲ ਰਾਤ ਜੋ ਡੇਰਾ ਬਾਬਾ ਨਾਨਕ (Dera Baba Nanak) ਫੌਜੀ ਨੂੰ ਗੋਲੀਆਂ ਵੱਜੀਆਂ ਨੇ, ਉਹ ਮੈਂ ਮਾਰੀਆਂ ਨੇ, ਇਹ ਬੰਦਾ ਜੇਲ੍ਹ ‘ਚ ਮੇਰੇ ਹੱਥੀਂ ਪਿਆ ਸੀ। ਇਸ ਨੇ ਮੈਨੂੰ ਬਹੁਤ ਜ਼ਲੀਲ ਕੀਤਾ ਸੀ। ਜੋ ਮੇਰਾ ਬਣਦਾ ਬਦਲਾ ਮੈਂ ਰਾਤੀ ਲੈ ਲਿਆ। ਬਾਕੀ ਵੀ ਜਿਹੜੇ ਇਸ ਦੇ ਨਾਲ ਸੀ ਉਹ ਵੀ ਆਪਣੇ ਨੰਬਰ ਦਾ ਇੰਤਜ਼ਾਰ ਕਰਨ। ਕਿਰਪਾ ਕਰਕੇ ਪੁਲਿਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਕਿਸੇ ਨੂੰ ਵੀ ਨਾਜਾਇਜ਼ ਤੰਗ ਨਾ ਕਰਨ।”

ਹੋਰ ਪੜ੍ਹੋ: ਜ਼ੋਰ ਸ਼ੋਰ ਨਾਲ ਕਿਸਾਨਾਂ ਦੇ ਮੁੱਦੇ ਸੰਸਦ ਦੇ ਸੈਸ਼ਨ ਵਿਚ ਚੁੱਕਾਂਗੇ- ਭਗਵੰਤ ਮਾਨ

ਇਸ ਦੇ ਨਾਲ ਹੀ ਡੀ.ਐਸ.ਪੀ. ਡੇਰਾ ਬਾਬਾ ਨਾਨਕ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਉਰਫ਼ ਸਾਬੀ ਵਾਸੀ ਡੇਰਾ ਬਾਬਾ ਨਾਨਕ ਫੌਜ ਵਿਚ ਸੀ। ਦੋ-ਢਾਈ ਸਾਲ ਪਹਿਲਾਂ ਉਹ ਰਿਟਾਇਰ ਹੋ ਕੇ ਘਰ ਆ ਗਿਆ ਸੀ। ਬੀਤੀ ਰਾਤ ਜਦ ਉਹ ਆਪਣੇ ਘਰ ਬਾਹਰ ਸੈਰ ਕਰਨ ਗਿਆ ਸੀ ਤਾਂ ਦੋ ਅਣਜਾਣ ਵਿਅਕਤੀ ਮੋਟਰਸਾਈਕਲ ’ਤੇ ਆਏ ਅਤੇ ਉਸ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ।

PHOTOPHOTO

ਹੋਰ ਪੜ੍ਹੋ: ਜ਼ਮੀਨੀ ਵਿਵਾਦ ਦੇ ਚਲਦਿਆਂ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਕੀਤਾ ਸੀਲ

ਡੀ.ਐੱਸ.ਪੀ. ਨੇ ਕਿਹਾ ਕਿ ਮ੍ਰਿਤਕ ਦਾ ਪੋਸਟਮਾਰਟਮ ਬਟਾਲਾ ਦੇ ਸਿਵਲ ਹਸਪਤਾਲ ‘ਚ ਕਰਵਾਇਆ ਗਿਆ ਹੈ। ਮ੍ਰਿਤਕ ਦੇ ਭਰਾ ਗਗਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਨ੍ਹਾਂ ਅਣਪਛਾਤਿਆਂ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement