
ਮੁਲਜ਼ਮ ਕੋਲੋਂ 10 ਫ਼ੋਨ ਬਰਾਮਦ
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਪੀ.ਜੀ.ਆਈ. ਵਿਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੇ ਫ਼ੋਨ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮੁੰਨਾ (22 ਸਾਲ) ਵਾਸੀ ਗੋਪਾਲਗੰਜ (ਬਿਹਾਰ) ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਮੁਲਜ਼ਮ ਚੰਡੀਗੜ੍ਹ ਵਿਚ ਜ਼ਿਆਦਾਤਰ ਸੜਕ ਕਿਨਾਰੇ, ਸਰਾਂ ਜਾਂ ਪੀ.ਜੀ.ਆਈ. ਦੇ ਪਾਰਕਾਂ ਵਿਚ ਰਹਿੰਦਾ ਸੀ।
ਇਹ ਵੀ ਪੜ੍ਹੋ: OTT ਪਲੇਟਫਾਰਮਾਂ 'ਤੇ ਸਟ੍ਰੀਮਿੰਗ ਤੋਂ ਪਹਿਲਾਂ ਸਮੱਗਰੀ ਦੀ ਸਮੀਖਿਆ ਕਰੇਗੀ ਬਾਹਰੀ ਏਜੰਸੀ?
ਮੁਲਜ਼ਮ ਪਾਰਕਾਂ ਵਿਚ ਸੌਂ ਰਹੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ, ਪਿਛਲੇ ਕਰੀਬ 6-7 ਸਾਲਾਂ ਤੋਂ ਉਹ ਚੋਰੀ ਦਾ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹ ਪੰਜਾਬ ਯੂਨੀਵਰਸਿਟੀ ਸੈਕਟਰ 15 ਆਦਿ ਤੋਂ ਵੀ ਫ਼ੋਨ ਚੋਰੀ ਕਰਦਾ ਸੀ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 10 ਫ਼ੋਨ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: ਹੜ੍ਹ ਵਾਲੇ ਇਲਾਕਿਆਂ ਵਿਚ ਖੇਡਣ, ਸੈਲਫੀ ਲੈਣ ਜਾਂ ਵੀਡੀਉ ਬਣਾਉਣ ਦੀ ਕੋਸ਼ਿਸ਼ ਨਾ ਕਰੋ, ਜਾਨਲੇਵਾ ਹੋ ਸਕਦਾ ਹੈ: ਅਰਵਿੰਦ ਕੇਜਰੀਵਾਲ
ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਨਸ਼ੇ ਦਾ ਆਦੀ ਹੈ। ਉਹ ਚੋਰੀ ਕੀਤੇ ਫ਼ੋਨ ਇਕੱਠੇ ਕਰਕੇ ਅਪਣੇ ਦੂਜੇ ਸਾਥੀ ਨੂੰ ਦਿੰਦਾ ਸੀ। ਉਹ ਇਨ੍ਹਾਂ ਫ਼ੋਨਾਂ ਨੂੰ ਬਿਹਾਰ ਲਿਜਾ ਕੇ ਵੇਚਦਾ ਸੀ। ਫ਼ੋਨ ਵੇਚਣ ਤੋਂ ਮਿਲੇ ਪੈਸਿਆਂ ਨਾਲ ਉਹ ਨਸ਼ਾ ਖਰੀਦ ਲੈਂਦਾ ਸੀ। ਇਕ ਮਹੀਨਾ ਪਹਿਲਾਂ ਉਸ ਨੂੰ ਪਿੰਡ ਕਿਸ਼ਨਗੜ੍ਹ 'ਚ ਫ਼ੋਨ ਚੋਰੀ ਕਰਦੇ ਹੋਏ ਲੋਕਾਂ ਨੇ ਫੜ ਲਿਆ ਸੀ ਪਰ ਉਸ ਦਾ ਇਕ ਹੱਥ ਕੱਟਿਆ ਹੋਣ ਕਾਰਨ ਉਸ ਨੂੰ ਛੱਡ ਦਿਤਾ। ਇਸ ਤੋਂ ਬਾਅਦ ਵੀ ਉਹ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਰਿਹਾ।