
ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਬਾਈਕ ਡਰਾਈਵਰ
ਪੰਜਾਬ- ਜਦੋਂ ਤੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਜੁਰਮਾਨਿਆਂ ਵਿਚ ਭਾਰੀ ਵਾਧਾ ਹੋਇਆ ਹੈ। ਉਦੋਂ ਤੋਂ ਇਕ ਤੋਂ ਇਕ ਖ਼ਬਰ ਸੁਣਨ ਨੂੰ ਮਿਲ ਰਹੀ ਹੈ। ਜਿੱਥੇ ਕੁੱਝ ਲੋਕਾਂ ਨੂੰ ਇਸ ਦੌਰਾਨ ਭਾਰੀ ਜੁਰਮਾਨੇ ਭਰਨੇ ਪੈ ਰਹੇ ਹਨ। ਉਥੇ ਹੀ ਕੁੱਝ ਲੋਕਾਂ ਵੱਲੋਂ ਚਲਾਨ ਤੋਂ ਦੁਖੀ ਹੋ ਕੇ ਅਪਣੇ ਮੋਟਰਸਾਈਕਲ ਨੂੰ ਅੱਗ ਲਗਾ ਦੇਣ ਦੀਆਂ ਖ਼ਬਰਾਂ ਵੀ ਪੜ੍ਹਨ ਸੁਣਨ ਨੂੰ ਮਿਲੀਆਂ। ਇਸੇ ਮਾਮਲੇ ਨਾਲ ਜੁੜੀ ਹੁਣ ਇਕ ਹੋਰ ਖ਼ਬਰ ਆਈ ਹੈ। ਜਿਸ ਵਿਚ ਇਕ ਵਿਅਕਤੀ ਨੇ ਚਲਾਨ ਤੋਂ ਬਚਣ ਲਈ ਅਜਿਹੀ ਸਕੀਮ ਲਗਾਈ, ਜਿਸ ਨੂੰ ਦੇਖ ਕੇ ਪੁਲਿਸ ਵਾਲੇ ਵੀ ਚੱਕਰਾਂ ਵਿਚ ਪੈ ਗਏ ਕਿ ਉਹ ਚਲਾਨ ਕੱਟਣ ਤਾਂ ਕਿਸ ਦਾ?
ਦਰਅਸਲ ਇਸ ਵਿਅਕਤੀ ਨੇ ਪੁਲਿਸ ਦੇ ਚਲਾਨ ਤੋਂ ਬਚਣ ਲਈ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਬਾਈਕ ਚਲਾਉਣੀ ਸ਼ੁਰੂ ਕਰ ਦਿੱਤੀ। ਬਾਈਕ ਦੇ ਪਿੱਛੇ ਉਹ ਇੰਝ ਬੈਠ ਗਿਆ ਕਿ ਜਿਵੇਂ ਬਾਈਕ ਕੋਈ ਹੋਰ ਚਲਾ ਰਿਹਾ ਹੋਵੇ ਅਤੇ ਖ਼ੁਦ ਉਹ ਪਿੱਛੇ ਬੈਠਾ ਹੋਵੇ। ਉਸ ਦਾ ਕਹਿਣਾ ਹੈ ਕਿ ਪੁਲਿਸ ਬਾਈਕ ਚਲਾਉਣ ਵਾਲੇ ਦਾ ਚਲਾਨ ਕੱਟਦੀ ਹੈ ਪਰ ਉਹ ਬਾਈਕ ਦੇ ਪਿੱਛੇ ਬੈਠਾ ਹੈ, ਹੁਣ ਦੱਸੋ ਕਿਵੇਂ ਕੱਟੂਗੀ ਪੁਲਿਸ ਚਲਾਨ??? ਚਲਾਨ ਤੋਂ ਬਚਣ ਲਈ ਦਿਖਾਏ ਇਸ ਵਿਅਕਤੀ ਦੇ ਸਟਾਇਲ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ’ਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ।
???? Bolo hai na style . Lekin chalan kaise kiska katega ? pic.twitter.com/Vm5plpSx7h
— Asit Kumarr Modi (@AsitKumarrModi) September 11, 2019
ਕੁੱਝ ਲੋਕਾਂ ਨੇ ਲਿਖਿਆ ‘‘ਤਰੀਕਾ ਵਧੀਆ ਪਰ ਇਸ ਨੂੰ ਹਰ ਕੋਈ ਨਹੀਂ ਕਰ ਸਕਦਾ’’ਜਦਕਿ ਕੁੱਝ ਨੇ ਲਿਖਿਆ ‘‘ਪੁਲਸ ਤਾਂ ਕਾਰ ਚਲਾਉਂਦੇ ਡਰਾਈਵਰ ਦਾ ਹੈਲਮਟ ਦਾ ਚਲਾਨ ਕਰ ਦਿੰਦੀ ਹੈ ਫਿਰ ਇਹ ਕੀ ਐ?’’ ਕੁੱਝ ਲੋਕਾਂ ਨੇ ਇਸ ਨੂੰ ਚਲਾਨ ਤੋਂ ਬਚਣ ਦਾ ਖ਼ਤਰਨਾਕ ਫਾਰਮੂਲਾ ਦੱਸਿਆ। ਜਿਸ ਵਿਚ ਜਾਨ ਵੀ ਜਾ ਸਕਦੀ ਹੈ। ਇਸ ਵੀਡੀਓ ਫਿਲਮ ਡਾਇਰੈਕਟਰ ਆਸਿਤ ਕੁਮਾਰ ਮੋਦੀ ਵੱਲੋਂ ਸ਼ੇਅਰ ਕਰਦਿਆਂ ਲਿਖਿਆ ‘‘ਬੋਲੋ ਹੈ ਨਾ ਸਟਾਇਲ ਪਰ ਚਲਾਨ ਕਿਵੇਂ ਅਤੇ ਕਿਸ ਦਾ ਕਟੇਗਾ?
Traffic Police
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਲਈ ਵਧੀਆਂ ਜੁਰਮਾਨੇ ਦੀਆਂ ਦਰਾਂ ਕਾਰਨ ਪੁਲਿਸ ਵੱਲੋਂ ਓਵਰਲੋਡ ਵਾਹਨਾਂ ਦੇ ਵੱਡੀਆਂ- ਵੱਡੀਆਂ ਰਕਮਾਂ ਦੇ ਚਲਾਨ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਚਲਾਨ ਤੋਂ ਦੁਖੀ ਹੋ ਕੇ ਕੁੱਝ ਲੋਕਾਂ ਵੱਲੋਂ ਮੋਟਰਸਾਈਕਲ ਨੂੰ ਅੱਗ ਲਗਾਉਣ ਦੀਆਂ ਦੋ ਘਟਨਾਵਾਂ ਵਾਪਰ ਚੁੱਕੀਆਂ ਹਨ। ਚਲਾਨ ਤੋਂ ਬਚਣ ਲਈ ਬਾਈਕ ’ਤੇ ਅਨੋਖੇ ਸਟੰਟ ਵਾਲਾ ਇਹ ਵੀਡੀਓ ਕਿੱਥੋਂ ਦਾ ਹੈ ਇਸ ਬਾਰੇ ਪਤਾ ਨਹੀਂ ਚੱਲ ਸਕਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।