
ਡਰੱਗ ਟਿਪ ਨੰਬਰ ’ਤੇ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ
ਅੰਮ੍ਰਿਤਸਰ: ਨਸ਼ਿਆਂ ਵਿਰੁਧ ਚਲਾਈ ਗਈ ਮੁਹਿੰਮ ਤਹਿਤ ਥਾਣਾ ਚਾਟੀਵਿੰਡ ਪੁਲਿਸ ਵਲੋਂ ਡਰੱਗ ਟਿਪ ਨੰਬਰ ’ਤੇ ਮਿਲੀ ਜਾਣਕਾਰੀ ਦੇ ਆਧਾਰ ’ਤੇ 4 ਵਿਅਕਤੀਆਂ ਨੂੰ 4 ਪਿਸਤੌਲ ਅਤੇ 263 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਸਤਿੰਦਰ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ (ਅੰਮ੍ਰਿਤਸਰ ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ’ਤੇ ਗੁਪ੍ਰਤਾਪ ਸਿੰਘ ਸਹੋਤਾ ਐਸ.ਪੀ (ਪੀ.ਬੀ.ਆਈ) ਵਲੋਂ ਡਰੱਗ ਟਿਪ ਨੰਬਰ 9780077033 ਜਾਰੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਚੰਦਰਯਾਨ-1 ਦੇ ਅੰਕੜਿਆਂ ਤੋਂ ਮਿਲੀ ਵੱਡੀ ਜਾਣਕਾਰੀ
ਇਸ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਡਰੱਗ ਟਿਪ ਨੰਬਰ ’ਤੇ ਸਤਨਾਮ ਸਿੰਘ ਉਰਫ ਸਾਗਰ ਪੁੱਤਰ ਜਸਪਾਲ ਸਿੰਘ ਵਾਸੀ ਮਾਨਾਵਾਲਾ ਕੋਲ ਹਥਿਆਰ ਅਤੇ ਹੈਰੋਇਨ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ। ਇਹ ਜਾਣਕਾਰੀ ਤੁਰੰਤ ਹਲਕਾ ਨਿਗਰਾਨ ਅਫਸਰ ਸੁੱਚਾ ਸਿੰਘ ਬੱਲ ਡੀ.ਐਸ.ਪੀ. (ਪੀ.ਬੀ.ਆਈ) ਨਾਲ ਸਾਂਝੀ ਕੀਤੀ ਗਈ। ਜਿਸ ’ਤੇ ਤੁਰੰਤ ਐਕਸ਼ਨ ਲੈਂਦਿਆ ਸੁੱਚਾ ਸਿੰਘ ਬੱਲ ਵਲੋਂ ਅਪਣੀ ਟੀਮ ਨਾਲ ਸਤਨਾਮ ਸਿੰਘ ਉਰਫ ਸਾਗਰ ਦੇ ਘਰ ਛਾਪੇਮਾਰੀ ਕੀਤੀ ਗਈ।
ਇਹ ਵੀ ਪੜ੍ਹੋ: ‘ਸਰਕਾਰ-ਸਨਅਤਕਾਰ ਮਿਲਣੀ’ ਦੌਰਾਨ ਉਦਯੋਗਪਤੀਆਂ ਵਲੋਂ ਭਗਵੰਤ ਮਾਨ ਸਰਕਾਰ ਦੇ ਫੌਰੀ ਫੈਸਲਿਆਂ ਦੀ ਸ਼ਲਾਘਾ
ਇਸ ਦੌਰਾਨ ਸਤਨਾਮ ਸਿੰਘ ਉਰਫ ਸਾਗਰ ਪੁੱਤਰ ਜਸਪਾਲ ਸਿੰਘ ਵਾਸੀ ਮਾਨਾਵਾਲਾ, ਵਿਸ਼ਵਨਾਥ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਬਸ਼ੰਬਰਪੁਰਾ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਵਿੰਦਰ ਸਿੰਘ ਵਾਸੀ ਨੌਸ਼ਿਹਰਾ ਖੁਰਦ ਥਾਣਾ ਕੰਬੋਅ ਅਤੇ ਨਿਸ਼ਾਨ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮਾਨਾਵਾਲਾ ਨੂੰ 4 ਪਿਸਤੌਲ 30 ਬੋਰ, 05 ਮੈਗਜ਼ੀਨ ਸਮੇਤ 06 ਜਿੰਦਾ ਰੌਂਦ, 263 ਗ੍ਰਾਮ ਹੈਰੋਇਨ ਅਤੇ ਇਕ ਗੱਡੀ ਮਾਰਕਾ ਪੋਲੋ ਰੰਗ ਚਿੱਟਾ ਨੰਬਰੀ PB10-CZ-0115 ਸਮੇਤ ਗ੍ਰਿਫਤਾਰ ਕੀਤਾ ਗਿਆ। ਉਕਤ ਮੁਲਜ਼ਮਾਂ ਵਿਰੁਧ ਮੁਕੱਦਮਾ ਨੰਬਰ 131 ਮਿਤੀ 15.09.2023 ਜੁਰਮ 25 ARMS ACT, 21-29/61/85 NDPS ACT ਤਹਿਤ ਥਾਣਾ ਚਾਟੀਵਿੰਡ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਪੁਛਗਿਛ ਕੀਤੀ ਜਾ ਰਹੀ ਹੈ।