
2000 ਤੋਂ 2500 ਰੁਪਏ ਦੇ ਵਿਚ ਆਉਣ ਵਾਲਾ ਬਿਜਲੀ ਦਾ ਬਿਲ ਜਦ ਇਸ ਵਾਰ ਸਵਾ ਲੱਖ ਰੁਪਏ
ਅਬੋਹਰ: 2000 ਤੋਂ 2500 ਰੁਪਏ ਦੇ ਵਿਚ ਆਉਣ ਵਾਲਾ ਬਿਜਲੀ ਦਾ ਬਿਲ ਜਦ ਇਸ ਵਾਰ ਸਵਾ ਲੱਖ ਰੁਪਏ ਦਾ ਆਇਆ ਤਾਂ ਗਰੀਬ ਪਰਵਾਰ ਦੇ ਪੈਰਾਂ ਹੇਠੋਂ ਜਮੀਨ ਖ਼ਿਸਕ ਗਈ। ਮਾਮਲਾ ਉਪਮੰਡਲ ਦੇ ਪਿੰਡ ਡੰਗਰਖੇੜਾ ਦਾ ਹੈ। ਪਾਵਰਕਾਮ ਦਾ ਇਹ ਕਾਰਨਾਮਾ ਸਚਮੁੱਚ ਹੈਰਾਨ ਕਰਨ ਵਾਲਾ ਹੈ। ਪੀੜਿਤ ਦੇ ਘਰ ‘ਚ 2 ਬੱਲਬ, ਇਕ ਪੱਖਾ ਤੇ ਇਕ ਫ੍ਰਿੱਜ ਚਲਦਾ ਹੈ।
Electrycity Bill
ਪੀੜਿਤ ਪਰਵਾਰ ਨੇ ਲਾਪ੍ਰਵਾਹ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਉਪਮੰਡਲ ਦੇ ਪਿੰਡ ਡੰਗਰਖੇੜਾ ਨਿਵਾਸੀ ਦੁਨੀ ਚੰਦ ਪੁੱਤਰ ਨੋਪਾ ਰਾਮ ਨੇ ਦੱਸਿਆ ਕਿ ਉਸਦਾ ਬਿਜਲੀ ਦਾ ਬਿਲ ਔਸਤਨ 2000 ਤੋਂ 2500 ਰੁਪਏ ਦੇ ਵਿਚ ਆਉਂਦਾ ਸੀ। ਪਹਿਲਾ ਇਹ ਮੀਟਰ ਉਸਦੇ ਪਿਤਾ ਨੋਪਾ ਰਾਮ ਦੇ ਨਾਮ ਸੀ। ਉਸਨੇ ਜਦ ਤੋਂ ਇਹ ਮੀਟਰ ਅਪਣੇ ਨਾਮ ਕਰਵਾਇਆ ਹੈ ਉਦੋਂ ਤੋਂ ਵਿਭਾਗ ਉਸਦੇ ਘਰ ਗਲਤ ਬਿਲ ਭੇਜ ਰਿਹਾ ਹੈ।
PSPCL
ਦੁਨੀ ਚੰਦ ਨੇ ਦੱਸਿਆ ਕਿ ਪਿਛਲੀ ਵਾਰ ਉਸਦੇ ਘਰ ਬਿਜਲੀ ਦਾ ਬਿਲ 8 ਹਜਾਰ ਰੁਪਏ ਦਾ ਆਇਆ ਸੀ। ਉਸਨੇ 6 ਹਜਾਰ ਰੁਪਏ ਬਿਲ ਭਰਿਆ ਅਤੇ ਉਸਦਾ 2 ਹਜਾਰ ਰੁਪਏ ਬਕਾਇਆ ਸੀ। ਵਿਭਾਗ ਨੇ 2 ਹਜਾਰ ਰੁਪਏ ਦਾ ਬਕਾਇਆ ਬਿਲ ਭੇਜਣ ਦੀ ਬਜਾਏ 1,23,910 ਰੁਪਏ ਦਾ ਬਿਲ ਭੇਜ ਦਿੱਤਾ। ਜਿਸਨੂੰ ਦੇਖ ਕੇ ਉਸਦੇ ਪੂਰੇ ਪਰਵਾਰ ਦੇ ਹੋਸ਼ ਉੱਡ ਗਏ।