
ਦੇਖੋ, ਵੀਡੀਉ ਆਈ ਸਾਹਮਣੇ
ਜਲੰਧਰ: ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਨਾਮ ਨਾਲ ਜਾਣਿਆ ਜਾਂਦਾ ਧਰਮਪ੍ਰੀਤ ਅੱਜ ਕੱਲ੍ਹ ਪੂਰੀ ਚਰਚਾ ‘ਚ ਹੈ। ਅੱਜ ਮੁਖ ਮੰਤਰੀ ਦਾ ਬੱਚਾ-ਬੱਚਾ ਫੈਨ ਹੈ। ਮੁੱਖ ਮੰਤਰੀ ਜਿਸ ਨੇ ਹਨੀ ਸਿੰਘ ਵਰਗੇ ਰੈਪ ਸਟਾਰ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਮੁੱਖ ਮੰਤਰੀ ਦੀਆਂ ਹਰ ਰੋਜ਼ ਹੀ ਵੀਡੀਓਜ਼ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
Dharampreet ਇਸ ਤੋਂ ਪਹਿਲਾਂ ਵੀ ਧਰਮਪ੍ਰੀਤ ਉਰਫ ਮੁੱਖ ਮੰਤਰੀ ਦਾ ਗਾਣਾ ਧਮਕ ਬੇਸ ਆ ਚੁੱਕਿਆ ਹੈ ਜਿਸ ਨੇ ਵੀ ਖਾਸੀਆਂ ਸੁਰਖੀਆਂ ਬਟੋਰੀਆਂ ਹਨ। ਹਾਲ ਵਿਚ ਉਸ ਦੀ ਇਕ ਹੋਰ ਸੋਸ਼ਲ ਮੀਡੀਆ ਤੇ ਜਨਤਕ ਹੋਈ ਹੈ ਜਿਸ ਵਿਚ ਇਕ ਛੋਟੇ ਬੱਚੇ ਤੋਂ ਉਸ ਦੇ ਕਕਾਰ ਖੋਹ ਲਏ ਸੀ। ਇਸ ਤੇ ਲੋਕਾਂ ਨੇ ਅਪਣਾ ਮਤ ਰੱਖਿਆ ਸੀ ਕਿ ਜੇ ਛੋਟੇ ਬੱਚੇ ਨੂੰ ਪਿਆਰ ਨਾਲ ਸਮਝਾਇਆ ਹੁੰਦਾ ਤਾਂ ਉਹ ਸਿੱਖੀ ਨਾਲ ਜੁੜਿਆ ਰਹਿੰਦਾ।
Dharampreetਇੰਨਾ ਹੀ ਨਹੀਂ ਗੁਰਦੁਆਰਾ ਸਾਹਿਬ ਵਿਚ ਦਸਤਾਰਾਂ ਉਤਾਰਨਾ ਕਿੰਨਾ ਕੁ ਸਹੀ ਹੈ ਸ਼ਾਇਦ ਇਹਨਾਂ ਕਾਰਨਾਂ ਕਰ ਕੇ ਹੀ ਲੋਕ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ ਤੇ ਉਹ ਡੇਰਿਆਂ ਵਲ ਤੁਰ ਪੈਂਦੇ ਹਨ। ਅੱਜ ਦੀ ਵੀਡੀਉ ਵਿਚ ਜਿਹੜੇ ਲੋਕਾਂ ਨੇ ਮੁੱਖ ਮੰਤਰੀ ਦੇ ਕਕਾਰ ਲਵਾਏ ਸਨ ਉਹਨਾਂ ਨੇ ਵੀਡੀਉ ਰਾਹੀਂ ਮੁਆਫੀ ਮੰਗੀ ਹੈ। ਉਹਨਾਂ ਕਿਹਾ ਕਿ ਉਹ ਇਸ ਗਲਤੀ ਲਈ ਉਸ ਤੋਂ ਮੁਆਫੀ ਮੰਗਦੇ ਹਨ। ਦਸ ਦਈਏ ਕਿ ਉਸ ਦੇ ਸਿੱਖ ਕਕਾਰ ਤੇ ਪਰਨਾ ਨੂੰ ਉਤਾਰ ਲਿਆ ਗਿਆ ਸੀ।
ਪਰ ਜੇ ਉਸ ਨੇ ਮੁਆਫੀ ਮੰਗ ਲਈ ਤਾਂ ਇਸ ਦੀ ਕੀ ਲੋੜ ਸੀ, ਛੋਟੇ ਬੱਚੇ ਤੋਂ ਜੇ ਗਲਤੀ ਹੋ ਗਈ ਸੀ ਤਾਂ ਉਸ ਨੂੰ ਸਮਝਾਉਣਾ ਚਾਹੀਦਾ ਹੈ। ਨਾ ਕਿ ਇਸ ਤਰ੍ਹਾਂ ਮਾਨਸਿਕ ਦਰਦ ਦੇਣਾ ਚਾਹੀਦਾ ਹੈ। ਦਸ ਦਈਏ ਕਿ ਇਸ ਮੁੱਖ ਮੰਤਰੀ ਦਾ ਇਕ ਗੀਤ ਧਮਕ ਬੇਸ ਰਿਲੀਜ਼ ਹੋਇਆ ਸੀ ਜਿਸ ਵਿਚ ਉਸ ਨੇ ਕੁੱਝ ਅਜਿਹੇ ਲਫਜ਼ ਦੀ ਵਰਤੋਂ ਕੀਤੀ ਸੀ ਜੋ ਕਿ ਸੱਭਿਆਚਾਰ ਦੇ ਖਿਲਾਫ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।