ਜਿਵੇਂ ਪੰਜਾਬ 'ਚ ਕੈਪਟਨ ਦਾ ਕੋਈ ਭਵਿੱਖ ਨਹੀਂ, ਉਸੇ ਤਰ੍ਹਾਂ AAP ਦਾ ਵੀ ਕੋਈ ਭਵਿੱਖ ਨਹੀਂ- ਮਾਲੀ
Published : Nov 15, 2021, 5:38 pm IST
Updated : Nov 15, 2021, 5:38 pm IST
SHARE ARTICLE
Malwinder Singh Mali
Malwinder Singh Mali

ਪੰਜਾਬ ਨੂੰ ਜਿਸ ਪਾਸੇ ਧੱਕਿਆ ਜਾ ਰਿਹਾ ਹੈ, ਉਹ ਰਾਹ ਪੰਜਾਬ ਦੀ ਤਬਾਹੀ ਦਾ ਰਾਹ ਹੈ। ਪੰਜਾਬ ਨੂੰ ਤਬਦੀਲੀ ਦੀ ਸਿਆਸਤ ਦੀ ਲੋੜ ਹੈ- ਮਾਲੀ

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): 2022 ਵਿਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸਿਆਸਤਦਾਨਾਂ ਵਲੋਂ ਇਕ ਦੂਜੇ ਖਿਲਾਫ਼ ਬਿਆਨਬਾਜ਼ੀਆਂ ਦਾ ਸਿਲਸਿਲਾ ਵੀ ਜਾਰੀ ਹੈ। ਬੀਤੇ ਦਿਨੀਂ ਹੋਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਵੀ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਇਹਨਾਂ ਸਾਰੇ ਮੁੱਦਿਆਂ ਬਾਰੇ ਰੋਜ਼ਾਨਾ ਸਪੋਕਸਮੈਨ ਨੇ ਮਾਲਵਿੰਦਰ ਸਿੰਘ ਮਾਲੀ ਨਾਲ ਖ਼ਾਸ ਗੱਲ਼ਬਾਤ ਕੀਤੀ। ਮਾਲਵਿੰਦਰ ਮਾਲੀ ਨੇ ਕਿਹਾ ਕਿ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪੰਜਾਬ ਦੇ ਲੋਕ ਤਬਦੀਲੀ ਮੰਗਦੇ ਹਨ। ਸਾਨੂੰ ਇਸ ਹਕੀਕਤ ਨੂੰ ਪਛਾਨਣਾ ਹੋਵੇਗਾ ਕਿ ਪੰਜਾਬ ਨੂੰ ਤਬਦੀਲੀ ਦੀ ਸਿਆਸਤ ਦੀ ਲੋੜ ਹੈ। ਪੰਜਾਬ ਨੂੰ ਜਿਸ ਪਾਸੇ ਧੱਕਿਆ ਜਾ ਰਿਹਾ ਹੈ ਉਹ ਰਾਹ ਪੰਜਾਬ ਦੀ ਤਬਾਹੀ ਦਾ ਰਾਹ ਹੈ। ਪੰਜਾਬ ਤਬਦੀਲੀ ਦੀ ਸਿਆਸਤ ਚਾਹੁੰਦਾ ਹੈ। ਪੰਜਾਬ ਕਿਸ ਤਰ੍ਹਾਂ ਦੀ ਤਬਦੀਲੀ ਚਾਹੁੰਦਾ ਹੈ ਅਤੇ ਕਿਹੋ ਜਿਹੀ ਤਬਦੀਲੀ ਪੰਜਾਬ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ ਅਤੇ ਉਸ ਤਬਦੀਲੀ ਪ੍ਰਤੀ ਵੱਖ-ਵੱਖ ਸ਼ਕਤੀਆਂ ਦਾ ਪ੍ਰਤੀਕਰਮ ਕੀ ਹੈ, ਇਸ ਨੂੰ ਸਮਝਣ ਦੀ ਲੋੜ ਹੈ। 

Malwinder Singh MaliMalwinder Singh Mali

ਹੋਰ ਪੜ੍ਹੋ: ਜਲਦ ਪੂਰੀ ਹੋਵੇਗੀ ਡੀਏਪੀ ਦੀ ਕਮੀ, ਕੇਂਦਰ ਵੱਲੋਂ ਪ੍ਰਤੀ ਦਿਨ ਸੱਤ ਰੈਕ ਦੇਣ ਦਾ ਭਰੋਸਾ- ਰਣਦੀਪ ਨਾਭਾ

ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲ ਕਰਦਿਆਂ ਮਾਲੀ ਨੇ ਕਿਹਾ ਕਿ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਗਿਆ, ਇਸ ਵਿਚ ਕਈ ਧਿਰਾਂ ਸ਼ਾਮਲ ਸਨ। ਸਭ ਤੋਂ ਵੱਡੀ ਧਿਰ ਨਵਜੋਤ ਸਿੰਘ ਸਿੱਧੂ ਸਨ, ਜੋ ਕਹਿ ਰਹੇ ਸਨ ਕਿ ਪੰਜਾਬ ਨੂੰ ਮੁੱਦਿਆਂ ਦੀ ਸਿਆਸਤ ਦੀ ਲੋੜ ਹੈ, ਪੰਜਾਬ ਨੂੰ ਰੋਡਮੈਪ ਦੀ ਲੋੜ ਹੈ, ਪੰਜਾਬ ਨੂੰ ਜਵਾਬਦੇਹੀ ਦੀ ਸਿਆਸਤ ਦੀ ਲੋੜ ਹੈ, ਪੰਜਾਬ ਨੂੰ ਪਾਰਦਰਸ਼ਿਤਾ ਦੀ ਲੋੜ ਹੈ ਤੇ ਪੰਜਾਬ ਨੂੰ ਪੰਜਾਬ ਦਾ ਪੈਸਾ ਪੰਜਾਬ ਦੇ ਖਜ਼ਾਨੇ ਵਿਚ ਜਾਣ ਅਤੇ ਪੰਜਾਬੀਆਂ ਦੀ ਭਲਾਈ ਵਿਚ ਖਰਚਣ ਦੀ ਲੋੜ ਹੈ। ਦੂਜੀ ਧਿਰ ਵਿਚ ਐਮਐਲਏ ਸ਼ਾਮਲ ਸਨ, ਜੋ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਜਾਂ ਉਹਨਾਂ ਦੀ ਸਰਕਾਰ ਦੇ ਰਾਹੀ ਸਨ ਪਰ ਉਹਨਾਂ ਨੂੰ ਦਿਖ ਰਿਹਾ ਸੀ ਕਿ ਭਵਿੱਖ ਹਨੇਰਾ ਹੈ। ਉਹਨਾਂ ਨੂੰ ਲੱਗਦਾ ਸੀ ਕੈਪਟਨ ਦੀ ਅਗਵਾਈ ਵਿਚ ਉਹ ਜਿੱਤ ਨਹੀਂ ਸੀ ਸਕਦੇ। ਇਕ ਧਿਰ ਵਿਚ ਮੰਤਰੀ ਮੰਡਲ ਸ਼ਾਮਲ ਸੀ, ਉਹਨਾਂ ਦੀ ਤਸੱਲੀ ਅਨੁਸਾਰ ਕੰਮ ਨਹੀਂ ਸੀ ਹੋ ਰਿਹਾ। ਉਹ ਮੰਤਰੀ ਅਫ਼ਸਰਸ਼ਾਹੀ ਸਾਹਮਣੇ ਨੀਵੇਂ ਮਹਿਸੂਸ ਕਰ ਰਹੇ ਸੀ। ਇਸ ਤੋਂ ਬਾਅਦ ਸਾਰੇ ਇਸ ਸਿੱਟੇ ’ਤੇ ਪਹੁੰਚੇ ਕਿ ਮੌਜੂਦਾ ਸਰਕਾਰ ਏਜੰਡੇ ਅਨੁਸਾਰ ਕੰਮ ਕਰਨ ਲਈ ਤਿਆਰ ਨਹੀਂ। ਫਿਰ ਕੈਪਟਨ ਨੂੰ ਬਦਲਿਆ ਗਿਆ। ਇਸ ਦੌਰਾਨ ਲੱਗਿਆ ਕਿ ਬਹੁਤ ਹਾਂ ਪੱਖੀ ਤਬਦੀਲੀ ਹੋ ਰਹੀ ਹੈ ਪਰ ਬਹੁਤ ਸਾਰੀਆਂ ਸ਼ਕਤੀਆਂ ਸਰਗਰਮ ਸਨ।  ਇਸ ਤੋਂ ਬਾਅਦ ਉੱਪ ਮੁੱਖ ਮੰਤਰੀ ਲਾਏ ਗਏ ਅਤੇ ਕੈਬਨਿਟ ਮੰਤਰੀ ਬਦਲੇ ਗਏ। ਇਸ ਤੋਂ ਬਾਅਦ ਏਜੀ ਅਤੇ ਡੀਜੀਪੀ ਬਦਲੇ ਗਏ।

Captain Amarinder Singh Captain Amarinder Singh

ਹੋਰ ਪੜ੍ਹੋ: ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ ਸਿੱਧੂ ਦਾ ਟਵੀਟ, 'ਪੰਜਾਬ ਭਾਰਤ ਦਾ ਸਭ ਤੋਂ ਵੱਧ ਕਰਜ਼ਾਈ ਸੂਬਾ’

ਮਾਲੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਦੀ ਨੀਤੀ ਕਾਰਪੋਰੇਟ ਪੱਖੀ ਰਹੀ ਅਤੇ ਇਹਨਾਂ ਨੇ ਖਜ਼ਾਨੇ ਦੀ ਲੁੱਟ ਮਚਾ ਦਿੱਤੀ। ਖ਼ਜ਼ਾਨਾ ਖਾਲੀ ਹੈ ਦਾ ਇਸ ਦਾ ਰੌਲਾ ਪਾ ਰੱਖਿਆ। ਮਨਪ੍ਰੀਤ ਨੇ ਅਸਲ ਵਿਚ ਤਬਦੀਲੀ ਮੁਹਰੇ ਨੱਕਾ ਲਗਾ ਦਿੱਤਾ। ਇਸ ਤੋਂ ਬਾਅਦ ਜਦੋਂ ਨਵਜੋਤ ਸਿੱਧੂ ਰੁੱਸੇ ਤਾਂ ਸਥਾਪਤ ਧਿਰ ਨੇ ਪੂਰਾ ਜ਼ੋਰ ਲਗਾਇਆ ਕਿ ਨਵਜੋਤ ਸਿੱਧੂ ਨੂੰ ਕਿਵੇਂ ਆਊਟ ਕੀਤਾ ਜਾਵੇ। ਨਵਜੋਤ ਸਿੱਧੂ ਆਊਟ ਨਹੀਂ ਹੋ ਸਕਦੇ, ਹੁਣ ਹਾਲਾਤ ਬਦਲ ਗਏ। ਨਵਜੋਤ ਸਿੱਧੂ ਨੇ ਬਿਨ੍ਹਾਂ ਅਹੁਦੇ ਦੀ ਪਰਵਾਹ ਕੀਤੇ ਅਪਣੇ ਪੱਖ ਰੱਖੇ। ਲੋਕਾਂ ਨੂੰ ਸਮਝ ਆ ਗਿਆ ਕਿ ਦਾਲ ਵਿਚ ਬਹੁਤ ਕਾਲਾ ਹੈ। ਸਵਾਲ ਉੱਠਣ ਲੱਗੇ ਕਿ ਮੁੱਖ ਮੰਤਰੀ ਮਨਪ੍ਰੀਤ ਬਾਦਲ ਹਨ ਜਾਂ ਚਰਨਜੀਤ ਚੰਨੀ?

Navjot Sidhu Navjot Sidhu

ਹੋਰ ਪੜ੍ਹੋ: ਲਖੀਮਪੁਰ ਖੇੜੀ ਮਾਮਲਾ: ਸੁਪਰੀਮ ਕੋਰਟ ਨੇ UP ਪੁਲਿਸ ਦੀ SIT ਨੂੰ ਅਪਗ੍ਰੇਡ ਕਰਨ ਦੇ ਦਿੱਤੇ ਨਿਰਦੇਸ਼

ਉਹਨਾਂ ਕਿਹਾ ਕਿ ਜਦੋਂ ਸਿੱਧੂ ਨੇ ਕਿਹਾ ਕਿ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਅਤੇ ਮੁੱਦਿਆਂ ਦੇ ਹੱਲ ਬਿਨ੍ਹਾਂ ਸਰਕਾਰ ਨਹੀਂ ਚੱਲ ਸਕੇਗੀ, ਫਿਰ ਸਭ ਨੂੰ ਸਮਝ ਆ ਗਿਆ। ਇਸ ਦੌਰਾਨ ਯਾਤਰਾ ਵੀ ਹੋਈ, ਸਿੱਧੂ ਤੇ ਮੁੱਖ ਮੰਤਰੀ ਚੰਨੀ ਨੇੜੇ ਵੀ ਆਏ ਅਤੇ ਟਕਰਾਅ ਹੋਏ। ਇਸ ਤੋਂ ਬਾਅਦ ਵਿਧਾਨ ਸਭਾ ਇਜਲਾਸ ਨੇ ਸਾਬਤ ਕਰ ਦਿੱਤਾ ਕਿ ਸਰਕਾਰ ਮਨਪ੍ਰੀਤ ਬਾਦਲ ਦੇ ਚੁੱਗਲ ਵਿਚੋਂ ਬਾਹਰ ਆ ਗਈ। ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਪਾਰਟੀ ਦਾ ਢਾਂਚਾ ਨਹੀਂ ਬਣਨ ਦਿੱਤਾ ਅਤੇ ਨਾ ਹੀ ਕੇਜਰੀਵਾਲ ਨੇ ਪਾਰਟੀ ਦਾ ਢਾਂਚਾ ਬਣਨ ਦਿੱਤਾ।

CM Charanjit Singh ChanniCM Charanjit Singh Channi

ਹੋਰ ਪੜ੍ਹੋ: ਸੋਨੂੰ ਸੂਦ ਨੇ ਅਪਣੀ ਭੈਣ ਨਾਲ ਮੋਗਾ ਦੇ ਵੱਖ-ਵੱਖ ਪਿੰਡਾਂ 'ਚ ਜਾ ਕੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਸੀ-ਵੋਟਰ ਸਰਵੇਖਣ ਦੇ ਨਤੀਜਿਆਂ ਬਾਰੇ ਗੱਲ ਕਰਦਿਆਂ ਮਾਲੀ ਨੇ ਕਿਹਾ ਕਿ ਲੋਕਾਂ ਦੀ ਕੋਈ ਵਿਚਾਰਧਾਨਾਰਾ ਨਹੀਂ ਬਣੀ। ਲੋਕ ਗੁੱਸੇ ਵਿਚ ਹਨ ਅਤੇ ਫਿਲਹਾਲ ਉਹਨਾਂ ਨੇ ਬਦਲ ਨਹੀਂ ਚੁਣਿਆ। ਲੋਕ ਇਹ ਵੀ ਕਹਿੰਦੇ ਹਨ ਕਿ ਕਾਂਗਰਸ ਅਤੇ ਅਕਾਲੀਆਂ ਨੂੰ ਵਾਪਸ ਨਹੀਂ ਆਉਣ ਦੇਣਾ, ਇਸ ਲਈ ਅਸੀਂ ਝਾੜੂ ਨੂੰ ਵੋਟ ਪਾਵਾਂਗੇ। ਮਾਲੀ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਨੇ ਕਾਂਗਰਸ ਪਾਰਟੀ ਦੀ ਦਿਸ਼ਾ ਤੇ ਸੇਧ ਸੰਕੇਤਕ ਕਰ ਦਿੱਤੀ। ਉਹਨਾਂ ਕਿਹਾ ਕਾਂਗਰਸ ਨੂੰ ਸਾਢੇ ਚਾਰ ਸਾਲਾਂ ਦਾ ਹਿਸਾਬ ਜ਼ਰੂਰ ਦੇਣਾ ਪਵੇਗਾ।  ਬੇਅਦਬੀ ਮਸਲੇ ਬਾਰੇ ਗੱਲ ਕਰਦਿਆਂ ਮਾਲੀ ਨੇ ਕਿਹਾ ਕਿ ਨਸ਼ਿਆਂ ਅਤੇ ਬੇਅਦਬੀ ਦਾ ਦੁਖਾਂਤ ਇਸ ਲਈ ਵਾਪਰਿਆ ਕਿਉਂਕਿ ਅਸੀਂ ਇਨਸਾਫ ਦੀ ਸਿਆਸਤ ਦੀ ਥਾਂ ਵੋਟਾਂ ਦੀ ਸਿਆਸਤ ਕੀਤੀ। ਸਿਆਸਤਦਾਨ ਭਾਵਨਾਤਮਕ ਮੁੱਦਿਆਂ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਲੋਕਾਂ ਦੇ ਬਾਕੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਹਨਾਂ ਮੁੱਦਿਆਂ ਨੂੰ ਵਰਤਿਆ ਜਾ ਰਿਹਾ ਹੈ। ਖੇਤੀ ਸੰਕਟ, ਪਾਣੀ ਦਾ ਸੰਕਟ ਅਤੇ ਬੇਰੁਜ਼ਗਾਰੀ ਸੰਕਟ ਵੀ ਪੰਜਾਬ ਦੇ ਸਭ ਤੋਂ ਵੱਡੇ ਮੁੱਦੇ ਹਨ। ਇਹਨਾਂ ਵਲੋਂ ਧਿਆਨ ਭਟਕਾਇਆ ਜਾ ਰਿਹਾ ਹੈ

Arvind KejriwalArvind Kejriwal

ਹੋਰ ਪੜ੍ਹੋ: ਮੁਹਾਲੀ ਧਰਨੇ ਚ ਡੇਂਗੂ ਕਾਰਨ ਬੇਰੁਜ਼ਗਾਰ ਅਧਿਆਪਕ ਦੀ ਹੋਈ ਮੌਤ

ਮਾਲਵਿੰਦਰ ਮਾਲੀ ਨੇ ਕਿਹਾ ਕਿ ਬੇਅਦਬੀ ਮਾਮਲੇ ਵਿਚ ਗੱਲ ਕਿਤੇ ਨਹੀਂ ਅੜੀ। ਸਰਕਾਰ ਦੋਸ਼ੀਆਂ ਵੱਲ ਵਧ ਨਹੀਂ ਰਹੀ। ਅਕਾਲੀ ਦਲ ਵਲੋਂ ਦੋਸ਼ੀਆਂ ਨੂੰ ਸੁਰੱਖਿਆ ਦਿੱਤੀ, ਕਾਂਗਰਸ ਸਰਕਾਰ ਨੇ ਉਸ ਸੁਰੱਖਿਆ ਨੂੰ ਜਾਰੀ ਰੱਖਿਆ। ਮਾਲੀ ਨੇ ਕਿਹਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਬਾਦਲਾਂ ਨੇ ਬੇਅਦਬੀ ਕਰਵਾਈ ਪਰ ਬਾਦਲਾਂ ਨੇ ਸੌਦਾ ਸਾਧ ਨਾਲ ਮਿਲ ਕੇ ਪੰਜਾਬ ਵਿਚ ਟਕਰਾਅ ਪੈਦਾ ਕੀਤਾ। ਇਸ ਤੋਂ ਬਾਅਦ ਇਕ ਧਿਰ ਨੇ ਸਰਗਰਮ ਹੋ ਕੇ ਸਿੱਖਾਂ ਵਿਰੁੱਧ ਇਹ ਕਾਂਡ ਕੀਤਾ ਅਤੇ ਅਕਾਲੀਆਂ ਨੇ ਵੋਟਾਂ ਲੈਣ ਲਈ ਉਹਨਾਂ ਦੀ ਸੁਰੱਖਿਆ ਕੀਤੀ। ਉਹਨਾਂ ਕਿਹਾ ਕਿ ਕੋਟਕਪੂਰਾ ਗੋਲੀਕਾਂਡ ਵਿਚ ਬਾਦਲ ਧਿਰ ਸਿੱਧੇ ਤੌਰ ’ਤੇ ਦੋਸ਼ੀ ਹੈ ਕਿਉਂਕਿ ਇਹਨਾਂ ਦੀ ਅਗਵਾਈ ਵਿਚ ਸਭ ਕੁਝ ਹੋਇਆ। ਡਰੱਗ ਮਾਮਲੇ ਵਿਚ ਬੰਦ ਪਈ ਰਿਪੋਰਟ ਬਾਰੇ ਮਾਲੀ ਨੇ ਕਿਹਾ ਕਿ ਸਰਕਾਰ ਨੇ ਸਾਰਾ ਕੁਝ ਬਚਾ ਕੇ ਰੱਖਿਆ ਹੈ।

Charanjit Singh ChanniCharanjit Singh Channi

ਹੋਰ ਪੜ੍ਹੋ: ਪ੍ਰਿਅੰਕਾ ਗਾਂਧੀ ਦੀ ਅਚਾਨਕ ਵਿਗੜੀ ਤਬੀਅਤ, ਮੁਰਾਦਾਬਾਦ ਦੌਰਾ ਮੁਲਤਵੀ

ਅਕਾਲੀ ਦਲ ਬਾਰੇ ਗੱਲ ਕਰਦਿਆਂ ਮਾਲੀ ਨੇ ਕਿਹਾ ਕਿ ਬਾਦਲਾਂ ਨੇ ਅਪਣੇ ਗਲ ਆਪ ਫਾਹਾ ਪਾਇਆ ਹੈ, ਜਦੋਂ ਉਹਨਾਂ ਦਾ ਰਾਜ ਸੀ, ਉਹਨਾਂ ਨੂੰ ਇਨਸਾਫ ਕਰਨਾ ਚਾਹੀਦਾ ਸੀ। ਹੁਣ ਜਦੋਂ ਜਾਂਚ ਉਹਨਾਂ ਤੱਕ ਜਾਂਦੀ ਹੈ ਤਾਂ ਉਹ ਕਹਿੰਦੇ ਹਨ ਕਿ ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਬਾਰੇ ਮਾਲੀ  ਨੇ ਕਿਹਾ ਕਿ ਇਸ ਪਾਰਟੀ ਦਾ ਪੰਜਾਬ, ਪੰਜਾਬ ਦੀਆਂ ਸਮੱਸਿਆਵਾਂ ਅਤੇ ਪੰਜਾਬ ਦੇ ਭਵਿੱਖ ਨਾਲ ਕੋਈ ਲਗਾਅ ਨਹੀਂ ਹੈ ਕਿਉਂਕਿ ਇਹ ਵਾਰ-ਵਾਰ ਦਿੱਲੀ ਮਾਡਲ ਦੀਆਂ ਗੱਲਾਂ ਕਰਦੇ ਹਨ। ਕੇਜਰੀਵਾਲ ਇਕ ਲੀਹੋ ਲੱਥਾ ਆਗੂ ਹੈ, ਉਸ ਨੇ ਪੰਜਾਬ ’ਤੇ ਅਪਣਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

Bhagwant MannBhagwant Mann

ਹੋਰ ਪੜ੍ਹੋ: ਪੰਜਾਬ ਸਰਕਾਰ ਦੀ ਵਾਅਦਾ ਖਿਲਾਫ਼ੀ ਤੋਂ ਦੁਖੀ ਕੱਚੇ ਮੁਲਾਜ਼ਮ 23 ਤੋ ਕਰਨਗੇ ਅਣਮਿੱਥੇ ਸਮੇਂ ਦੀ ਹੜਤਾਲ

ਉਹਨਾਂ ਕਿਹਾ ਕਿ ਜੋ ਜਗਤਾਰ ਸਿੰਘ ਜੱਗਾ ਨੇ ਸਦਨ ਵਿਚ ਕੀਤਾ, ਇਹ ਇਤਿਹਾਸ ਵਿਚ ਪਹਿਲੀ ਵਾਰ ਦੇਖਿਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਪੱਲੇ ਕੱਖ ਨਹੀਂ ਹੈ। ਜਿਵੇਂ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਵਿਚ ਕੋਈ ਭਵਿੱਖ ਨਹੀਂ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਕੋਈ ਭਵਿੱਖ ਨਹੀਂ। ਕੇਜਰੀਵਾਲ ਨੇ ਕਿਹਾ ਹੈ ਕਿ ਹਿੰਦੂਤਵ ਹੀ ਇਕ ਅਜਿਹੀ ਵਿਚਾਰਧਾਰਾ ਹੈ ਜੋ ਦੇਸ਼ ਨੂੰ ਜੋੜਨ ਲਈ ਸਭ ਤੋਂ ਵੱਧ ਸਾਰਥਕ ਹੈ। ਮਾਲੀ ਨੇ ਕਿਹਾ ਕਿ ਇਹ ਪੰਜਾਬ ਵਿਚ ਕਿਵੇਂ ਲਾਗੂ ਹੋ ਸਕਦੀ ਹੈ। ਪੰਜਾਬ ਦੀ ਧਾਰਾ ਵੱਖਰੀ ਹੈ। ਮਾਲੀ ਨੇ ਕਿਹਾ ਕਿ ਭਵਗੰਤ ਮਾਨ ਪੰਜਾਬ ਵਿਚ ‘ਆਪ’ ਨੂੰ ਹਰਾਉਣ ਵਿਚ ਹਿੱਸਾ ਪਾਵੇਗਾ। ਉਹਨਾਂ ਕਿਹਾ ਕਿ ਚਿਹਰਿਆਂ ਦੀ ਸਿਆਸਤ ਖਤਰਨਾਕ ਹੈ, ਇਹ ਸਿਆਸਤ ਪਰਿਵਾਰਵਾਦ ਨੂੰ ਪੱਕਾ ਕਰਦੀ ਹੈ ਤੇ ਮੁੱਦਿਆਂ ਨੂੰ ਰੌਲਦੀ ਹੈ। ਸੁਖਪਾਲ ਖਹਿਰਾ ਬਾਰੇ ਮਾਲੀ ਨੇ ਕਿਹਾ ਕਿ ਖਹਿਰਾ ਈਡੀ ਦੇ ਨਿਸ਼ਾਨੇ ’ਤੇ ਹੈ। ਉਹਨਾਂ ਕਿਹਾ ਕਿ ਖਹਿਰਾ ਵਿਚ ਔਗੁਣ ਨੇ ਪਰ ਗੁਣ ਵੀ ਹਨ। ਉਹ ਧੜੱਲੇਦਾਰ ਆਗੂ ਹਨ ਪਰ ਸਿਆਸੀ ਤੌਰ ਤੇ ਉਹਨਾਂ ਨੇ ਕਾਰਗਰ ਤੇ ਸਾਰਥਕ ਪੈਂਤੜਾ ਨਹੀਂ ਲਿਆ। ਉਹਨਾਂ ਕਿਹਾ ਕਿ ਸੁਖਪਾਲ ਖਹਿਰਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement