ਨਸ਼ੇ 'ਚ ਟੱਲੀ ਪੰਜਾਬੀਆਂ ਨੇ ਕਿੰਝ ਕੀਤਾ ਸ਼ਰਮਸਾਰ, ਪੈਰਾਂ ਤੇ ਖੜ੍ਹੇ ਹੋਣ ਲਈ ਲੱਭਦੇ ਰਹੇ ਸਹਾਰਾ 
Published : Dec 15, 2018, 4:50 pm IST
Updated : Apr 10, 2020, 11:14 am IST
SHARE ARTICLE
ਵਿਆਹ ਵਿਚ ਸ਼ਰਾਬ ਨਾਲ ਟੁੰਨ ਸ਼ਰਾਬੀ
ਵਿਆਹ ਵਿਚ ਸ਼ਰਾਬ ਨਾਲ ਟੁੰਨ ਸ਼ਰਾਬੀ

ਸ਼ਰਾਬ ਦੇ ਨਸ਼ੇ 'ਚ ਟੁੰਨ ਤੇ ਕੁਰਸੀਆਂ ਤੇ ਬੈਠੇ ਝੁਲਦੇ ਇਹ ਲੋਕ, ਨਸ਼ੇ 'ਚ ਟੁੰਨ ਹੋ ਧਰਤੀ 'ਤੇ ਲਿਟਦੇ ਇਹ ਲੋਕ, ਤੇ ਆਪਣੇ ਪੈਰਾਂ 'ਤੇ ਖੜੇ ਹੋਣ ਲਈ ਸਹਾਰਾ...

ਚੰਡੀਗੜ੍ਹ (ਭਾਸ਼ਾ) : ਸ਼ਰਾਬ ਦੇ ਨਸ਼ੇ 'ਚ ਟੁੰਨ ਤੇ ਕੁਰਸੀਆਂ ਤੇ ਬੈਠੇ ਝੁਲਦੇ ਇਹ ਲੋਕ, ਨਸ਼ੇ 'ਚ ਟੁੰਨ ਹੋ ਧਰਤੀ 'ਤੇ ਲਿਟਦੇ ਇਹ ਲੋਕ, ਤੇ ਆਪਣੇ ਪੈਰਾਂ 'ਤੇ ਖੜੇ ਹੋਣ ਲਈ ਸਹਾਰਾ ਭਾਲਦੇ ਇਹ ਸ਼ਰਾਬੀ...ਹੈਰਾਨ ਕਰ ਦੇਣ ਵਾਲਾ ਇਹ ਨਜ਼ਾਰਾ ਉਸ ਧਰਤੀ ਦਾ ਹੈ ਜਿੱਥੇ ਕਦੇ ਲੋਕ ਆਪਣੇ ਤਕੜੇ ਜੁੱਸੇ, ਅੰਨੇ ਜ਼ੋਰ ਤੇ ਚੰਗੀਆਂ ਖੁਰਾਕਾਂ ਲਈ ਜਾਣੇ ਜਾਂਦੇ ਸੀ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸੂਬੇ ਪੰਜਾਬ ਦੀ ਜਿੱਥੋਂ ਦਾ ਇਹ ਨਵਾਂ ਰੁਪ ਸਭ ਨੂੰ ਫ਼ਿਕਰਾਂ 'ਚ ਪਾ ਰਿਹਾ ਹੈ। ਸ਼ਰਾਬ ਨਾਲ ਰੱਜੇ ਇਨ੍ਹਾਂ ਲੋਕਾਂ ਨੇ ਕੀ -2 ਚਾੜ੍ਹੇ ਚੰਨ ਤੁਸੀਂ ਵੀ ਵੇਖੋ।

ਨਸ਼ੇ ਦਾ ਦਾਗ ਤਾਂ ਸੌਹਣੇ ਪੰਜਾਬ ਦੇ ਮੱਥੇ ਤੇ ਪਹਿਲਾਂ ਹੀ ਲੱਗ ਚੁੱਕਿਆ ਹੈ, ਪਰ ਜਦ ਅਜਿਹੀਆਂ ਘਟਨਾਵਾਂ ਸਾਹਮਣੇ ਸਾਹਮਣੇ ਆਉਂਦੀਆਂ ਨੇ ਤਾਂ ਉਹ ਸਭ ਨੂੰ ਹੋਰ ਸ਼ਰਮਸਾਰ ਕਰਦੀਆਂ ਨੇ। ਕਿਉਂਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜਿਨ੍ਹਾਂ ਚੀਜ਼ਾਂ ਲਈ ਕਦੇ ਜਾਣਿਆਂ ਜਾਂਦਾ ਸੀ ਉਹ ਹੋਲੀ -2 ਸਭ ਖਤਮ ਹੁੰਦਾ ਜਾ ਰਿਹਾ ਹੈ।ਕਿਸੇ ਵਿਆਹ ਦੀ ਵਾਇਰਲ ਹੋਈ ਇਸ ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਪੰਜਾਬੀ ਕਿਸ ਤਰ੍ਹਾਂ ਕਦਰਾਂ ਕੀਮਤਾਂ, ਆਪਣੇ ਸਭਿਆਚਾਰ ਤੇ ਆਪਣੇ ਰਹਿਣ ਸਹਿਣ ਨੂੰ ਭੁੱਲਾ ਬੈਠੇ ਨੇ ਤੇ ਨਸ਼ਿਆਂ 'ਚ ਹੋਲੀ-2 ਗਲਤਾਨ ਹੁੰਦੇ ਜਾ ਰਹੇ ਨੇ।

ਲੋੜ ਏ ਅਜਿਹੇ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਦੀ ਤਾਂ ਜੋ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਇਨ੍ਹਾਂ ਨੂੰ ਬਚਾਇਆ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement