
Kotbhai Accident News: ਗੱਡੀ ਪੈਂਚਰ ਹੋਣ ਕਾਰਨ ਵਾਪਰਿਆ ਹਾਦਸਾ
A Married boy died in a road accident in kot bhai : ਚੜ੍ਹਦੀ ਸਵੇਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਦੋ ਦਿਨ ਪਹਿਲਾਂ ਵਿਆਹੇ ਮੁੰਡੇ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੰਦੀਪ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Faridkot Central Jail News: ਫ਼ਰੀਦਕੋਟ ਕੇਂਦਰੀ ਜੇਲ ਦਾ ਵਾਰਡਨ ਰਾਜਦੀਪ ਸਿੰਘ ਗ੍ਰਿਫ਼ਤਾਰ, ਨਸ਼ੇ ਮਾਮਲੇ ਵਿਚ ਹੋਈ ਕਾਰਵਾਈ
ਮ੍ਰਿਤਕ ਕੋਟਭਾਈ ਹਲਕਾ ਗਿੱਦੜਬਾਹਾ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸ਼ੇਰਵਾਨੀ ਵਾਪਸ ਕਰਕੇ ਪਿੰਡ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਦੀ ਗੱਡੀ ਪੈਂਚਰ ਹੋ ਗਈ ਤੇ ਉਸ ਦੀ ਗੱਡੀ ਸਿੱਧਾ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: Patiala Accident: ਪਟਿਆਲਾ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, ਆਪਸ ਵਿਚ ਟਕਰਾਈਆਂ 3 ਗੱਡੀਆਂ
ਸੰਦੀਪ ਦੀ ਮੌਤ ਦੀ ਖਬਰ ਮਿਲਦੇ ਹੀ ਘਰ 'ਚ ਚੀਕ ਚਿਹਾੜਾ ਮਚ ਗਿਆ। ਲਾੜੀ 2 ਦਿਨਾਂ ਵਿੱਚ ਵਿਧਵਾ ਹੋ ਗਈ। ਹਜੇ ਮ੍ਰਿਤਕ ਦੇ ਘਰੋਂ ਵਿਆਹ ਦੇ ਟੈਂਟ ਵੀ ਨਹੀਂ ਉਤਰੇ।
ਸੰਦੀਪ ਦੇ ਪਿਤਾ ਪੰਜਾਬ ਮਾਲ ਵਿਭਾਗ ਵਿੱਚ ਪਟਵਾਰੀ ਸਨ। ਉਨ੍ਹਾਂ ਦੀ ਡਿਊਟੀ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਦੀ ਥਾਂ ਸੰਦੀਪ ਨੂੰ ਪਟਵਾਰੀ ਦੀ ਨੌਕਰੀ ਮਿਲੀ ਸੀ।