
ਜੰਮੂ-ਕਸ਼ਮੀਰ 'ਚ ਅਤਿਵਾਦੀ ਹਮਲੇ ਦੀ ਦਰਦਨਾਕ ਘਟਨਾ ਉਪਰੰਤ ਪੰਜਾਬ ਵਿਧਾਨ ਸਭਾ ਦੀ ਅੱਜ ਦੀ ਕਾਰਵਾਈ ਮੁਲਤਵੀ ਹੋਣ ਕਰ ਕੇ.....
ਚੰਡੀਗੜ੍ਹ : ਜੰਮੂ-ਕਸ਼ਮੀਰ 'ਚ ਅਤਿਵਾਦੀ ਹਮਲੇ ਦੀ ਦਰਦਨਾਕ ਘਟਨਾ ਉਪਰੰਤ ਪੰਜਾਬ ਵਿਧਾਨ ਸਭਾ ਦੀ ਅੱਜ ਦੀ ਕਾਰਵਾਈ ਮੁਲਤਵੀ ਹੋਣ ਕਰ ਕੇ, ਪ੍ਰਸ਼ਨ-ਕਾਲ, ਧਿਆਨ ਦੁਆਉ ਅਤੇ ਰਾਜਪਾਲ ਦੇ ਭਾਸ਼ਣ 'ਤੇ ਧਨਵਾਦ ਦੇ ਮਤੇ 'ਤੇ ਬਹਿਸ ਅਤੇ ਮੁੱਖ ਮੰਤਰੀ ਵਲੋਂ ਹਾਊਸ 'ਚ ਦਿਤਾ ਜਾਣ ਵਾਲਾ ਜਵਾਬ, ਹੁਣ ਇਹ ਸਾਰਾ ਕੰਮ-ਕਾਮ 20 ਫ਼ਰਵਰੀ ਦੀ ਬੈਠਕ 'ਚ ਹੋਵੇਗਾ। ਅੱਜ ਦੀ ਬੈਠਕ ਮੁਲਤਵੀ ਕਰਨ ਉਪਰੰਤ ਸਪੀਕਰ ਰਾਣਾ ਕੇ.ਪੀ ਸਿੰਘ ਦੀ ਪ੍ਰਧਾਨਗੀ 'ਚ ਕਾਰਜ ਸਲਾਹਕਾਰ ਕਮੇਟੀ ਦੀ ਬੈਠਕ ਹੋਈ ਜਿਸ 'ਚ ਫ਼ੈਸਲਾ ਹੋਇਆ ਕਿ ਬਜਟ ਸੈਸ਼ਨ ਇਕ ਦਿਨ ਹੋਰ ਵਧਾਇਆ ਜਾਵੇ।
ਭਰੋਸੇਯੋਗ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਸਾਲ 2019-20 ਦੇ ਬਜਟ ਅਨੁਮਾਨ, ਸੋਮਵਾਰ 18 ਫ਼ਰਵਰੀ ਨੂੰ ਸਵੇਰੇ 11 ਵਜੇ ਵਾਲੀ ਬੈਠਕ 'ਚ ਪ੍ਰਸ਼ਨ ਕਾਲ ਤੋਂ ਬਾਦ, ਵਿੱਤ ਮਤਰੀ ਮਨਪ੍ਰੀਤ ਸਿੰਘ ਬਾਦਲ ਸਦਨ 'ਚ ਪੇਸ਼ ਕਰਨਗੇ ਪਰ ਅੱਜ ਦਾ ਸਾਰਾ ਪ੍ਰੋਗਰਾਮ ਤੇ ਕੰਮ-ਕਾਜ 20 ਫ਼ਰਵਰੀ ਨੂੰ ਨਿਪਟਾਇਆ ਜਾਵੇਗਾ।