
ਪੰਜਾਬ ਵਿਚ ਅਕਸਰ ਹੀ ਅਜਿਹੀਆਂ ਵਰਦਾਤਾਂ ਵਾਪਰਦੀਆਂ ਹਨ
ਫਰੀਦਕੋਟ : ਪੰਜਾਬ ਵਿਚ ਅਕਸਰ ਹੀ ਅਜਿਹੀਆਂ ਵਰਦਾਤਾਂ ਵਾਪਰਦੀਆਂ ਹਨ ਜਿਥੇ ਦੋ ਧਿਰਾਂ ਵਿਚ ਟੱਕਰ ਹੋ ਜਾਂਦੀ ਹੈ ਅਤੇ ਕਈ ਵਾਰ ਜਾਨੀ ਨੁਕਸਾਨ ਵੀ ਹੋਇਆ ਹੈ । ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਜੈਤੋਂ ਦੇ ਪਿੰਡ ਰੋੜੀਕਪੂਰਾ ਵਿਖੇ ਦੇਰ ਸ਼ਾਮ ਨੂੰ ਵਾਪਰੀ ਜਿਥੇ ਇਕ ਕਬੱਡੀ ਟੂਰਨਾਂਮੈਂਟ ਵਿਚ ਦੋ ਧਿਰਾਂ ਵਿਚਕਾਰ ਟੱਕਰ ਹੋ ਗਈ ਜਿਸ ਵਿਚ ਇਕ ਨੌਜਵਾਨ ਨੂੰ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਅਤੇ ਦੋਵੇਂ ਧਿਰਾਂ ਵਿਚੋਂ 7 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ।
Photo
ਇਸ ਮਾਮਲੇ ਦੀ ਖ਼ਬਰ ਮਿਲਦਿਆਂ ਹੀ ਉਥੇ ਦੀ ਪੁਲਿਸ ਨੇ ਸਮੇਂ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ।ਦੱਸ ਦੱਈਏ ਕਿ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਪਿੰਡ ਰੋੜੀਕਪੂਰਾ ਅਤੇ ਪਿੰਡ ਵੀਰੇਵਾਲਾ ਦੀਆਂ ਦੋਵੇਂ ਧਿਰਾਂ ਵਿਚ ਪਹਿਲਾਂ ਤੋਂ ਕੋਈ ਪੁਰਾਣੀ ਰੰਜ਼ਸ਼ ਸੀ ਅਤੇ ਜਿਸ ਕਾਰਨ ਪਹਿਲਾ ਵੀ ਇਨ੍ਹਾਂ ਧਿਰਾਂ ਵਿਚ ਝਗੜਾ ਹੋਇਆ ਸੀ ਪਰ ਪੰਚਾਇਤ ਨੇ ਰਾਜੀਨਾਮਾ ਕਰਵਾ ਦਿੱਤਾ ਸੀ ।
file
ਹੁਣ ਐਤਵਾਰ ਨੂੰ ਇਕ ਵਾਰ ਪਿੰਡ ਰੋੜੀਕਪੂਰਾ ਵਿਖੇ ਚੱਲ ਰਹੇ ਕਬੱਡੀ ਟੂਰਨਾਂਮੈਂਟ ਵਿਚ ਦੋਵੇ ਧਿਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ । ਇਹ ਬਹਿਸ ਇੰਨੀ ਵਧ ਗਈ ਕਿ ਦੋਵੇ ਧਿਰਾਂ ਨੇ ਇਕ ਦੂਜੇ ਤੇ ਤੇਜਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ । ਇਸ ਲੜਾਈ ਵਿਚ ਕਿਸੇ ਧਿਰ ਦੇ ਮੈਂਬਰ ਨੇ ਗੋਲੀ ਚਲਾ ਦਿੱਤੀ ਜੋ ਰੋੜੀਕਪੂਰਾ ਨਿਵਾਸੀ ਜਸਵੀਰ ਸਿੰਘ (24) ਦੇ ਸਿਰ ਵਿਚ ਵੱਜੀ ਜਿਸ ਕਾਰਨ ਉਸ ਦੀ ਮੌਤ ਹੋ ਗਈ।
PHOTO
ਇਸ ਤੋਂ ਬਿਨਾ ਪਿੰਡ ਰੋੜੀਕਪੂਰਾ ਦੇ ਨਿਵਾਸੀ ਸੰਦੀਪ ਸਿੰਘ, ਮਨੀ ਜਸਕਰਨ ਸਿੰਘ, ਗੁਲਜ਼ਾਰ ਸਿੰਘ ਅਤੇ ਪਿੰਡ ਵੀਰੇ ਵਾਲ ਦੇ ਨਿਵਾਸੀ ਗੁਰਪ੍ਰੀਤ ਸਿੰਘ ਗੁਰਨੈਬ ਸਿੰਘ ਅਤੇ ਯਾਦਵਿੰਦਰ ਸਿੰਘ ਜਖਮੀ ਹੋ ਗਏ। ਉਸ ਤੋਂ ਬਾਅਦ ਸਾਰਿਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਥੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਿਆ ਉਨ੍ਹਾਂ ਨੂੰ ਉਥੋਂ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਵਿਚ ਰੈਫਰ ਕਰ ਦਿੱਤਾ।
Punjab Police
ਉਧਰ ਥਾਣਾ ਜੈਤੋਂ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਇਸਤੋਂ ਇਲਾਵਾ ਉਨ੍ਹਾਂ ਨੇ ਹਸਪਤਾਲ ਵਿਚ ਦਾਖਲ ਜ਼ਖਮੀਆਂ ਦੇ ਬਿਆਨ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।