
ਕਮਜ਼ੋਰ ਡਿਫੈਂਸ ਦੇ ਕਾਰਨ ਖ਼ਰਾਬ ਪ੍ਰਦਰਸ਼ਨ ਦੇ ਦੌਰ ਤੋਂ ਗੁਜ਼ਰ ਰਹੀ ਮੌਜੂਦਾ ਚੈਂਪੀਅਨ ਪਟਨਾ ਪਾਇਰੇਟਸ ਨੂੰ ਪ੍ਰੋ ਕਬੱਡੀ ਲੀਗ...
ਨਵੀਂ ਦਿੱਲੀ (ਭਾਸ਼ਾ) : ਕਮਜ਼ੋਰ ਡਿਫੈਂਸ ਦੇ ਕਾਰਨ ਖ਼ਰਾਬ ਪ੍ਰਦਰਸ਼ਨ ਦੇ ਦੌਰ ਤੋਂ ਗੁਜ਼ਰ ਰਹੀ ਮੌਜੂਦਾ ਚੈਂਪੀਅਨ ਪਟਨਾ ਪਾਇਰੇਟਸ ਨੂੰ ਪ੍ਰੋ ਕਬੱਡੀ ਲੀਗ (ਪੀਕੇਐਲ) ਦੇ ਛੇਵੇਂ ਸੀਜ਼ਨ ਦੀ ਪਟਨਾ ਲੀਗ ਵਿਚ ਪਾਟਲੀਪੁੱਤਰ ਸਪੋਰਟਸ ਕੰਪਲੈਕਸ ਸਟੇਡੀਅਮ ਵਿਚ ਮੰਗਲਵਾਰ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਕਿ ਇਕ ਹੋਰ ਮੈਚ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਫਾਰਚਿਊਨਜਾਇੰਟਸ ਨੇ ਪੁਣੇਰੀ ਫੌਜ ਨੂੰ 37-27 ਨਾਲ ਹਰਾ ਕੇ ਜਿੱਤ ਦੀ ਹੈਟਰਿਕ ਲਗਾ ਦਿਤੀ ਹੈ।
Pro Kabaddi League 6ਫਿਰ ਵੀ ਵੀਵੋ-ਪ੍ਰੋ ਕਬੱਡੀ ਲੀਗ (ਪੀਕੇਏਲ) ਦੇ ਛੇਵੇਂ ਸੀਜ਼ਨ ਦੀ ਪਟਨਾ ਲੀਗ ਵਿਚ ਤੇਲਗੂ ਟਾਇਟੰਸ ਨੇ ਮੇਜਬਾਨ ਟੀਮ (ਪਟਨਾ ਪਾਇਰੇਟਸ) ਨੂੰ 53-32 ਨਾਲ ਕਰਾਰੀ ਹਾਰ ਦਿਤੀ। ਤੇਲਗੂ ਦੀ ਛੇ ਮੈਚਾਂ ਵਿਚ ਇਹ ਚੌਥੀ ਜਿੱਤ ਹੈ। ਹੁਣ ਉਸ ਦੇ 21 ਅੰਕ ਹੋ ਗਏ ਹਨ ਅਤੇ ਉਹ ਜੋਨ-ਬੀ ਵਿਚ ਸਿਖਰ ‘ਤੇ ਪਹੁੰਚ ਗਿਆ ਹੈ। ਉਥੇ ਹੀ ਪਟਨਾ ਨੂੰ ਅੱਠ ਮੈਚਾਂ ਵਿਚ ਪੰਜਵੀਂ ਅਤੇ ਲਗਾਤਾਰ ਤੀਜੀ ਹਾਰ ਝੱਲਣੀ ਪਈ ਹੈ। ਟੀਮ 17 ਅੰਕਾਂ ਦੇ ਨਾਲ ਚੌਥੇ ਨੰਬਰ ‘ਤੇ ਹੈ।
ਦੋਵਾਂ ਟੀਮਾਂ ਦੇ ਵਿਚ ਪਹਿਲੇ ਹਾਫ਼ ਵਿਚ ਇਕ-ਇਕ ਅੰਕ ਲਈ ਜ਼ਬਰਦਸਤ ਸੰਘਰਸ਼ ਦੇਖਣ ਨੂੰ ਮਿਲਿਆ। ਪਹਿਲੇ 10 ਮਿੰਟ ਤੱਕ 6-9 ਨਾਲ ਪਛਾੜਨ ਤੋਂ ਬਾਅਦ ਤੇਲਗੂ ਦੀ ਟੀਮ ਅਗਲੇ ਕੁਝ ਮਿੰਟਾਂ ਵਿਚ 12-9 ਨਾਲ ਅੱਗੇ ਹੋ ਗਈ। ਪਹਿਲੇ ਹਾਫ਼ ਦੇ ਆਖਰੀ ਮਿੰਟਾਂ ਵਿਚ ਵਿਕਾਸ ਜਾਗਲਾਨ ਪਟਨਾ ਨੂੰ ਦੂਜੀ ਵਾਰ ਆਲਆਉਟ ਹੋਣ ਤੋਂ ਨਹੀਂ ਬਚਾ ਸਕੇ ਅਤੇ ਤੇਲਗੂ ਨੇ 25-17 ਨਾਲ ਪਹਿਲਾ ਹਾਫ਼ ਅਪਣੇ ਨਾਮ ਕਰ ਲਿਆ। ਦੂਜੇ ਹਾਫ਼ ਦੇ ਪਹਿਲੇ ਪੰਜ ਮਿੰਟਾਂ ਵਿਚ ਪਟਨਾ 21-29 ਤੱਕ ਦੇ ਸਕੋਰ ‘ਤੇ ਪਹੁੰਚ ਗਈ ਸੀ
ਹਾਲਾਂਕਿ, ਇਸ ਦੌਰਾਨ ਪ੍ਰਦੀਪ ਨੂੰ ਕੁਝ ਸੱਟਾਂ ਵੀ ਲੱਗੀਆਂ ਵਿਖਾਈ ਦਿਤੀਆਂ। ਮੈਚ ਖ਼ਤਮ ਹੋਣ ਵਿਚ ਸਿਰਫ਼ 10 ਮਿੰਟ ਹੀ ਬਚੇ ਸਨ ਅਤੇ ਪਟਨਾ 23-39 ਨਾਲ ਪਛੜ ਚੁੱਕੀ ਸੀ। ਇਸ ਤੋਂ ਬਾਅਦ ਉਸ ਦੇ ਲਈ ਵਾਪਸੀ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਅਤੇ ਉਹ 32-53 ਨਾਲ ਮੈਚ ਹੱਥੋਂ ਗਵਾ ਬੈਠੀ। ਤੇਲਗੂ ਲਈ ਰੇਡ ਮਸ਼ੀਨ ਰਾਹੁਲ ਚੌਧਰੀ ਨੇ 20 ਅਤੇ ਵਿਸ਼ਾਲ ਭਾਰਦਵਾਜ ਅਤੇ ਨੀਲੇਸ਼ ਸ਼ਾਲੁੰਕੇ ਨੇ ਸੱਤ ਅੰਕ ਲਏ। ਟੀਮ ਨੇ ਰੇਡ ਨਾਲ 26, ਟੈਕਲ ਨਾਲ 18, ਆਲਆਉਟ ਨਾਲ ਛੇ ਅਤੇ ਤਿੰਨ ਹੋਰ ਅੰਕ ਹਾਸਲ ਕੀਤੇ।
ਪਟਨਾ ਦੀ ਟੀਮ ਨੇ ਰੇਡ ਨਾਲ 24, ਟੈਕਲ ਨਾਲ ਛੇ ਅਤੇ ਦੋ ਹੋਰ ਅੰਕ ਜੁਟਾਏ। ਟੀਮ ਲਈ ਵਿਕਾਸ ਜਾਗਲਾਨ ਨੇ ਨੌਂ, ਪ੍ਰਦੀਪ ਅਤੇ ਤੁਸ਼ਾਰ ਪਾਟਿਲ ਨੇ ਚਾਰ-ਚਾਰ ਅੰਕ ਹਾਸਲ ਕੀਤੇ। ਗੁਜਰਾਤ ਨੇ ਲਗਾਈ ਜਿੱਤ ਦੀ ਹੈਟਰਿਕ ਪਹਿਲੇ ਹਾਫ਼ ਵਿਚ ਚਾਰ ਅੰਕਾਂ ਨਾਲ ਅੱਗੇ ਰਹਿਣ ਤੋਂ ਬਾਅਦ ਦੂਜੇ ਹਾਫ਼ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਫਾਰਚਿਊਨਜਾਇੰਟਸ ਨੇ ਪਟਨਾ ਲੀਗ ਮੈਚ ਵਿਚ ਪੁਣੇਰੀ ਫੌਜ ਨੂੰ 37-27 ਨਾਲ ਹਰਾ ਕੇ ਜਿੱਤ ਦੀ ਹੈਟਰਿਕ ਲਗਾ ਦਿਤੀ।
Patna Pirates 3rd Consecutive defeatਪਿਛਲੇ ਸੀਜ਼ਨ ਦੀ ਉਪਵਿਜੇਤਾ ਗੁਜਰਾਤ ਦੀ ਪੰਜ ਮੈਚਾਂ ਵਿਚ ਇਹ ਲਗਾਤਾਰ ਤੀਜੀ ਜਿੱਤ ਹੈ। ਹੁਣ ਉਸ ਦੇ 19 ਅੰਕ ਹੋ ਗਏ ਹਨ ਅਤੇ ਉਹ ਤੀਸਰੇ ਨੰਬਰ ‘ਤੇ ਪਹੁੰਚ ਗਿਆ ਹੈ। ਉਥੇ ਹੀ ਪੁਣੇਰੀ ਨੂੰ 11 ਮੈਚਾਂ ਵਿਚ ਇਹ ਪੰਜਵੀਂ ਅਤੇ ਲਗਾਤਾਰ ਤੀਜੀ ਹਾਰ ਝੱਲਨੀ ਪਈ ਹੈ। ਇਸ ਦੇ ਬਾਵਜੂਦ ਟੀਮ 32 ਅੰਕਾਂ ਦੇ ਨਾਲ ਜੋਨ-ਏ ਵਿਚ ਸਿਖਰ ‘ਤੇ ਹੈ। ਪਾਟਲੀਪੁੱਤਰ ਸਪੋਰਟਸ ਕੰਪਲੈਕਸ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਦੇ ਪਹਿਲੇ ਹਾਫ਼ ਵਿਚ ਗੁਜਰਾਤ ਨੇ ਅੰਕ ਲੈਣਾ ਸ਼ੁਰੂ ਕੀਤਾ
ਪਰ ਪੁਣੇਰੀ ਨੇ ਵਾਪਸੀ ਕੀਤੀ ਅਤੇ ਪਹਿਲੇ ਪੰਜ ਮਿੰਟ ਤੱਕ ਉਹ 4-3 ਨਾਲ ਅੱਗੇ ਰਿਹਾ। ਪੁਣੇਰੀ ਨੇ ਇਕ ਸਮਾਂ 7-5 ਦਾ ਵਾਧਾ ਕੀਤਾ। ਗੁਜਰਾਤ ਨੇ ਵੀ ਜ਼ੋਰਦਾਰ ਖੇਡ ਪ੍ਰਦਰਸ਼ਨ ਵਿਖਾਇਆ ਅਤੇ ਪਹਿਲਾ ਹਾਫ਼ 16-12 ਨਾਲ ਅਪਣੇ ਨਾਮ ਕਰ ਲਿਆ। ਦੂਜੇ ਹਾਫ਼ ਵਿਚ ਵੀ ਦਰਸ਼ਕਾਂ ਨੂੰ ਸ਼ਾਨਦਾਰ ਮੈਚ ਵੇਖਣ ਨੂੰ ਮਿਲਿਆ। ਪਹਿਲੇ ਪੰਜ ਮਿੰਟ ਵਿਚ ਗੁਜਰਾਤ ਦੀ ਟੀਮ 21-15 ਨਾਲ ਅੱਗੇ ਸੀ ਅਤੇ ਆਖ਼ਰੀ ਪੰਜ ਮਿੰਟ ਪੁਣੇਰੀ ਲਈ ਕਰੋ ਜਾਂ ਮਰੋ ਜਿਹੇ ਰਹੇ ਜਿਥੇ ਉਹ ਪਛੜਦੀ ਗਈ।
ਗੁਜਰਾਤ ਨੇ ਆਖ਼ਰੀ ਪੰਜ ਮਿੰਟਾਂ ਵਿਚ ਛੇ ਅੰਕ ਲੈ ਕੇ 37-27 ਨਾਲ ਜਿੱਤ ਦੀ ਹੈਟਰਿਕ ਲਗਾ ਦਿਤੀ। ਗੁਜਰਾਤ ਲਈ ਸਚਿਨ ਨੇ ਸਭ ਤੋਂ ਜ਼ਿਆਦਾ 10 ਅੰਕ ਲਏ। ਉਨ੍ਹਾਂ ਤੋਂ ਇਲਾਵਾ ਮਹਿੰਦਰ ਰਾਜਪੂਤ ਨੇ ਛੇ ਅਤੇ ਰਿਤੁਰਾਜ ਨੇ ਚਾਰ ਅੰਕ ਲਏ। ਗੁਜਰਾਤ ਨੇ ਰੇਡ ਨਾਲ 18, ਟੈਕਲ ਨਾਲ 12 ਅਤੇ ਆਲਆਉਟ ਨਾਲ ਚਾਰ ਅਤੇ ਤਿੰਨ ਹੋਰ ਅੰਕ ਹਾਸਲ ਕੀਤੇ। ਪੁਣੇਰੀ ਦੀ ਟੀਮ ਨੇ ਰੇਡ ਨਾਲ 13 ਅਤੇ ਟੈਕਲ ਨਾਲ 13 ਅੰਕ ਜੁਟਾਏ। ਪੁਣੇਰੀ ਲਈ ਨਿਤੀਨ ਤੋਮਰ ਨੇ ਛੇ ਅਤੇ ਰਵੀ ਕੁਮਾਰ ਨੇ ਚਾਰ ਅੰਕ ਪ੍ਰਾਪਤ ਕੀਤੇ।