ਸਿਡਨੀ ਦੇ ਬੋਰਡਿੰਗ ਹਾਊਸ ’ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 3 ਲੋਕ
Published : Mar 16, 2022, 12:08 am IST
Updated : Mar 16, 2022, 12:08 am IST
SHARE ARTICLE
image
image

ਸਿਡਨੀ ਦੇ ਬੋਰਡਿੰਗ ਹਾਊਸ ’ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 3 ਲੋਕ

ਸਿਡਨੀ, 15 ਮਾਰਚ : ਸਿਡਨੀ ਵਿਚ ਇਕ ਬੋਰਡਿੰਗ ਹਾਊਸ ਵਿਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਅੱਗ ਲੱਗਣ ਦਾ ਕਾਰਨ ਸ਼ੱਕੀ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਮੰਗਲਵਾਰ ਸਵੇਰੇ ਸਿਡਨੀ ਦੇ ਅੰਦਰੂਨੀ ਪੱਛਮ ਵਿਚ ਇਕ ਉਪਨਗਰ ਨਿਊਟਾਊਨ ਵਿਚ ਦੋ-ਮੰਜ਼ਲਾ ਬੋਰਡਿੰਗ ਹਾਊਸ ਵਿਚ ਫ਼ਾਇਰਫ਼ਾਈਟਰਾਂ ਨੂੰ ਬੁਲਾਇਆ ਗਿਆ ਸੀ। ਫ਼ਾਇਰ ਫ਼ਾਈਟਰਜ਼ ਨੇ ਦਸਿਆ ਕਿ ਅੱਗ ’ਤੇ ਕਾਬੂ ਪਾਉਣ ’ਚ ਕਰੀਬ 2 ਘੰਟੇ ਲੱਗੇ। ਸਵੇਰੇ ਮਲਬੇ ਵਿਚੋਂ ਇਕ ਲਾਸ਼ ਬਰਾਮਦ ਕੀਤੀ ਗਈ, ਜਦਕਿ ਬਾਅਦ ਦੁਪਹਿਰ 2 ਹੋਰ ਲਾਸ਼ਾਂ ਬਰਾਮਦ ਹੋਈਆਂ। ਪੁਲਿਸ ਨੇ ਕਿਹਾ ਕਿ ਅੱਗ ਤੋਂ ਬਚਣ ਵਾਲੇ ਚੌਥੇ ਵਿਅਕਤੀ ਦੀ ਹਾਲਤ ਗੰਭੀਰ ਹੈ ਅਤੇ ਉਸ ਦਾ ਸੈਂਟਰਲ ਸਿਡਨੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਕ ਬਿਆਨ ਵਿਚ ਨਿਊ ਸਾਊਥ ਵੇਲਜ਼ ਪੁਲਿਸ ਦੇ ਸਹਾਇਕ ਕਮਿਸ਼ਨਰ ਪੀਟਰ ਕੋਟਰ ਨੇ ਕਿਹਾ ਕਿ ਇਸ ਘਟਨਾ ਦੀ ਕਤਲ ਵਜੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਅਸੀਂ ਇਸ ਨੂੰ ਸ਼ੱਕੀ ਮੰਨ ਰਹੇ ਹਾਂ- ਇਹ ਇਕ ਧਮਾਕਾ ਸੀ, ਅੱਗ ਨੇ ਬਹੁਤ ਤੇਜ਼ੀ ਨਾਲ ਜ਼ੋਰ ਫੜ ਲਿਆ ਸੀ।’ ਉਨ੍ਹਾਂ ਕਿਹਾ, ‘ਇਹ ਕਹਿਣਾ ਉਚਿਤ ਹੋਵੇਗਾ ਕਿ ਕਿਸੇ ਕਿਸਮ ਦੇ ਜਲਣਸ਼ੀਲ ਪਦਾਰਥ ਦੀ ਵਰਤੋਂ ਕੀਤੀ ਗਈ ਸੀ- ਅਸੀਂ ਇਸ ਨੂੰ ਕਤਲ ਦੇ ਤੌਰ ’ਤੇ ਸਮਝ ਰਹੇ ਹਾਂ, ਅਸੀਂ ਇਸ ਨੂੰ ਖ਼ਤਰਨਾਕ ਰੂਪ ਨਾਲ ਲਗਾਈ ਗਈ ਅੱਗ ਵਜੋਂ ਮੰਨ ਰਹੇ ਹਾਂ।” ਅੱਗ ਲੱਗਣ ਤੋਂ ਬਾਅਦ ਬੋਰਡਿੰਗ ਹਾਊਸ ਵਿਚ ਅਸਥਿਰਤਾ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।     (ਏਜੰਸੀ)

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement