ਕੋਰ ਕਮੇਟੀ ਵਿਚ ਵਿਚਾਰਨ ਉਪਰੰਤ ਯੋਗੀ ਨੂੰ ਫ਼ੋਨ ਕੀਤਾ: ਚੰਦੂਮਾਜਰਾ
Published : Jun 16, 2020, 9:56 am IST
Updated : Jun 16, 2020, 9:58 am IST
SHARE ARTICLE
Prem Singh Chandumajra with Daljeet Singh Cheema
Prem Singh Chandumajra with Daljeet Singh Cheema

ਯੂ.ਪੀ. ਵਿਚ 700 ਸਿੱਖ ਪ੍ਰਵਾਰਾਂ ਦੇ ਉਜਾੜੇ ਦਾ ਮਾਮਲਾ

ਚੰਡੀਗੜ੍ਹ: ਉਤਰ ਪ੍ਰਦੇਸ਼ ਦੇ ਤਰਾਈ ਇਲਾਕੇ ਲਖੀਮਪੁਰ ਖੇੜੀ, ਬਿਜਨੌਰ, ਰਾਮ ਨਗਰ, ਚੰਪਤਪੁਰ ਤੇ ਹੋਰ ਪਿੰਡਾਂ ਵਿਚ ਪਿਛਲੇ 72 ਸਾਲਾਂ ਤੋਂ ਜ਼ਮੀਨਾਂ 'ਤੇ ਕਾਬਜ਼, ਪੰਜਾਬੀ ਸਿੱਖ ਕਾਸ਼ਤਕਾਰਾਂ ਦੇ 700 ਤੋਂ ਵੱਧ ਪਰਵਾਰ ਜੰਗਲਾਤ ਮਹਿਕਮੇ ਦੀ ਧੱਕਾਸ਼ਾਹੀ ਅਤੇ ਬੀਜੇਪੀ ਸਰਕਾਰ ਦੇ ਅਵੇਸਲੇਪਣ ਦਾ ਸ਼ਿਕਾਰ ਹੋ ਰਹੇ ਹਨ। ਕਾਰਨ ਇਹ ਕਿ ਕੇਂਦਰੀ ਨੀਮ ਫ਼ੌਜੀ ਦਸਤਿਆਂ ਲਈ ਜ਼ਮੀਨ ਦਾ ਐਕੁਆਰ ਹੋਣਾ ਤੇ ਦੂਜੀ ਥਾਂ ਨਾਨਕ ਸਾਗਰ ਡੈਮ ਦੀ ਉਸਾਰੀ ਕੀਤੇ ਜਾਣਾ ਹੈ ਅਤੇ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਖ਼ਾਤਰ ਵਰਤੀ ਗਈ ਜ਼ਮੀਨ ਦਾ ਮੁਆਵਜ਼ਾ ਇਨ੍ਹਾਂ ਪੰਜਾਬੀ ਸਿੱਖ ਪਰਵਾਰਾਂ ਨੂੰ ਨਾ ਮਿਲਣਾ ਵੀ ਹੈ।

FilePrem Singh Chandumajra with Daljeet Singh Cheema

ਅੱਜ ਇਥੇ ਇਸ ਵੱਡੇ ਤੇ ਗੰਭੀਰ ਮਸਲੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੀਡੀਆ ਨੂੰ ਦਸਿਆ ਕਿ ਕਿਸਾਨੀ ਅਤੇ ਪੰਜਾਬੀ ਸਿੱਖਾਂ ਦੀਆਂ ਭਾਵਨਾਵਾਂ ਸਮੇਤ ਰੋਜ਼ੀ ਰੋਟੀ ਨਾਲ ਜੁੜੇ ਇਸ ਮਾਮਲੇ ਬਾਰੇ 2 ਦਿਨ ਪਹਿਲਾਂ ਪਾਰਟੀ ਦੀ ਕੋਰ ਕਮੇਟੀ ਵਿਚ ਵਿਚਾਰ ਚਰਚਾ ਹੋਈ ਸੀ। ਹੁਣ ਯੂ.ਪੀ. ਦੇ ਮੁੱਖ ਮੰਤਰੀ ਅਦਿਤਿਆ ਨਾਥ ਯੋਗੀ ਨਾਲ ਫ਼ੋਨ 'ਤੇ ਗੱਲਬਾਤ ਕਰ ਕੇ ਇਸ ਮਸਲੇ ਬਾਰੇ ਉਨ੍ਹਾਂ ਨੂੰ ਜਾਣੂੰ ਕਰਵਾਇਆ ਗਿਆ, ਅਗਲੇ ਹਫ਼ਤੇ ਰਾਜ ਸਭਾ ਐਮ.ਪੀ. ਬਲਵਿੰਦਰ ਸਿੰਘ ਭੂੰਦੜ ਤੇ ਨਰੇਸ਼ ਗੁਜਰਾਲ ਸਮੇਤ 3 ਮੈਂਬਰੀ ਅਕਾਲੀ ਵਫ਼ਦ ਮੁੱਖ ਮੰਤਰੀ ਨੂੰ ਵੀ ਮਿਲੇਗਾ।

Prem Singh ChandumajraPrem Singh Chandumajra

ਪ੍ਰੋ. ਚੰਦੂਮਾਜਰਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੂਰੇ ਮੁਲਕ ਵਿਚ ਪਛਾਣ 4 ਵੱਡੇ ਨੁਕਤਿਆਂ ਰਾਜਾਂ ਨੂੰ ਵੱਧ ਅਧਿਕਾਰ ਸੰਘੀ ਢਾਂਚਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੱਕਾਂ ਅਤੇ ਸਿੱਖ ਪੰਥ ਦੀ ਰਾਖੀ ਕਰਨ ਕਰ ਕੇ ਬਣੀ ਹੋਈ ਹੈ ਅਤੇ ਇਨ੍ਹਾਂ ਸਿਧਾਂਤਾਂ 'ਤੇ ਡੱਟ ਕੇ ਪਹਿਰਾ ਦਿਤਾ ਜਾਵੇਗਾ। ਸਾਬਕਾ ਐਮ.ਪੀ. ਨੇ ਇਹ ਵੀ ਕਿਹਾ ਕਿ ਅਕਾਲੀ ਦਲ ਨੇ ਦੇਸ਼ ਦੀ ਆਜ਼ਾਦੀ ਅਤੇ 1975 ਦੀ ਐਮਰਜੈਂਸੀ ਮੌਕੇ ਕੁਰਬਾਨੀਆਂ ਦੇ ਕੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਜੇ ਇਹ ਸਿੱਖ ਪਰਵਾਰਾਂ ਦਾ ਮਸਲਾ ਹੱਲ ਨਾ ਹੋਇਆ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਯੋਗੀ ਸਰਕਾਰ 'ਤੇ ਦਬਾਅ ਪਾਇਆ ਜਾਵੇਗਾ।

Prem Singh ChandumajraPrem Singh Chandumajra

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਚੁੱਪ ਨਹੀਂ ਬੈਠੇਗਾ ਅਤੇ ਪੰਜਾਬੀ ਤੇ ਸਿੱਖ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰ ਕੇ ਯੂ.ਪੀ. ਵਿਚ ਸਿੱਖਾਂ ਦੇ ਹੱਕਾਂ ਵਾਸਤੇ ਸੰਘਰਸ਼ ਜ਼ਰੂਰ ਛੇੜੇਗਾ। ਉਨ੍ਹਾਂ ਕਿਹਾ ਪੀੜਤ ਸਿੱਖ ਪਰਵਾਰਾਂ ਵਿਰੁਧ ਹੋ ਰਹੀ ਬੇਇਨਸਾਫ਼ੀ, ਧੱਕਾਜ਼ੋਰੀ, ਯੂ.ਪੀ. ਸਰਕਾਰ ਦੇ ਜੰਗਲਾਤ ਮਹਿਕਮੇ ਦੀਆਂ ਜ਼ਿਆਦਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Prem singh Chandumajra Prem singh Chandumajra

ਕੇਂਦਰ ਸਰਕਾਰ ਵਲੋਂ ਫ਼ਸਲਾਂ ਦੀ ਖ਼ਰੀਦ ਬਾਰੇ ਨਵੇਂ ਸਿਸਟਮ ਸਬੰਧੀ ਜਾਰੀ ਕੀਤੇ ਆਰਡੀਨੈਂਸਾਂ ਦੇ ਪੁਛੇ ਸਵਾਲਾਂ ਦਾ ਜਵਾਬ ਦਿੰਦਿਆਂ ਇਸ ਅਕਾਲੀ ਨੇਤਾ ਨੇ ਕਿਹਾ ਕਿ ਕਣਕ ਝੋਨੇ ਤੇ ਹੋਰ ਫ਼ਸਲਾਂ ਦੀ ਸਰਕਾਰੀ ਖ਼ਰੀਦ, ਘੱਟੋ-ਘੱਟ ਸਮਰਥਨ ਮੁੱਲ 'ਤੇ ਜਾਰੀ ਰਹੇਗੀ। ਪ੍ਰੈਸ ਕਾਨਫ਼ਰੰਸ ਵਿਚ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਕੋਰ ਕਮੇਟੀ ਮੈਂਬਰ ਡਾ. ਦਲਜੀਤ ਸਿੰਘ ਚੀਮਾ ਅਤੇ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਪੰਜਾਬ ਵਿਚ ਗ਼ੈਰ ਕਾਨੂੰਨੀ ਸ਼ਰਾਬ ਦੀ ਵਿਕਰੀ ਨਾਲ ਮਾਲੀਏ ਨੂੰ ਕਰੋੜਾਂ ਦਾ ਨੁਕਸਾਨ, ਨੀਲੇ ਕਾਰਡਾਂ ਵਿਚੋਂ ਹਜ਼ਾਰਾਂ ਲੋਕਾਂ ਦੇ ਨਾਮ ਕੱਟੇ ਜਾਣ

Prem Singh ChandumajraPrem Singh Chandumajra

ਅਤੇ ਕੇਂਦਰ ਸਰਕਾਰ ਤੋਂ 1,40,00,000 ਵਿਅਕਤੀਆਂ ਲਈ ਪੰਜਾਬ ਵਿਚ ਆਇਆ ਅਨਾਜ ਨੂੰ ਵੰਡਣ ਵਿਚ ਹੋਏ ਘਪਲੇ ਸਬੰਧੀ 18 ਜੂਨ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿਤੇ ਜਾਣਗੇ। ਇਸ ਵਾਸਤੇ ਅਕਾਲੀ ਦਲ ਦੇ ਸੀਨੀਅਰ ਨੇਤਾ, ਪਾਰਟੀ ਅਹੁਦੇਦਾਰ, ਐਮ.ਪੀ., ਐਮ.ਐਲ.ਏ., ਜ਼ਿਲ੍ਹਾ ਪ੍ਰਧਾਨ ਸਾਰੇ ਜ਼ਿਲ੍ਹਾ ਮੁਕਾਮਾਂ 'ਤੇ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement