
ਇਸ ਨੂੰ ਜਗਜੀਤ ਸਿੰਘ ਆਪਣੇ ਸਾਥੀਆਂ ਨਾਲ ਸੜਕ ਮਾਰਗ ਰਾਹੀਂ ਜੰਮੂ-ਕਸ਼ਮੀਰ ਪਹੁੰਚਾਉਣ ਵਾਲਾ ਸੀ ਪਰ ਪਹਿਲਾਂ ਹੀ ਫੜ੍ਹਿਆ ਗਿਆ
ਅੰਮ੍ਰਿਤਸਰ-ਅੰਮ੍ਰਿਤਸਰ 'ਚ ਬੀਤੇ ਦਿਨੀਂ ਵੱਡੀ ਗਿਣਤੀ 'ਚ ਵਿਦੇਸ਼ੀ ਪਿਸਤੌਲਾਂ ਨਾਲ ਫੜ੍ਹੇ ਗਏ ਦੋਸ਼ੀ ਨੇ ਵੱਡੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਸੁਰੱਖਿਆ ਏਜੰਸੀਆਂ ਮੁਤਾਬਕ ਇਸ ਦੋਸ਼ੀ ਨੇ ਦੱਸਿਆ ਕਿ ਭੇਜੇ ਗਏ ਹਥਿਆਰਾਂ ਦੇ ਜ਼ਖੀਰੇ ਰਾਹੀਂ ਜੰਮੂ-ਕਸ਼ਮੀਰ 'ਚ ਵੱਡਾ ਹਮਲਾ ਕਰਨਾ ਸੀ। ਦੱਸ ਦਈਏ ਕਿ 11 ਜੂਨ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਪੁਲਸ ਦੀ ਖੁਫੀਆ ਬ੍ਰਾਂਚ ਨੇ ਗੈਰ-ਕਾਨੂੰਨੀ ਹਥਿਆਰਾਂ ਦਾ ਕਾਰੋਬਾਰ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਬਟਾਲਾ ਦੇ ਪੁਲਿਆ ਕਲਾਂ 'ਚ ਰਹਿਣ ਵਾਲੇ ਜਗਜੀਤ ਸਿੰਘ ਉਰਫ ਜੱਗੂ ਨਾਂ ਦੇ ਇਸ ਵਿਅਕਤੀ ਤੋਂ 48 ਵਿਦੇਸ਼ੀ ਪਿਸਤੌਲਾਂ, 99 ਮੈਗਜ਼ੀਨ ਅਤੇ ਹੋਰ ਅਸਲਾ ਮਿਲਿਆ ਹੈ। ਪੁੱਛਗਿੱਛ ਦੌਰਾਨ ਸੁਰੱਖਿਆ ਏਜੰਸੀਆਂ ਦੇ ਹੱਥ ਕਈ ਅਹਿਮ ਸੁਰਾਗ ਵੀ ਲੱਗੇ ਹਨ।
ਇਹ ਵੀ ਪੜ੍ਹੋ-ਵੱਡੀ ਲਾਪਰਵਾਹੀ: ਅਮਰੀਕਾ 'ਚ 900 ਲੋਕਾਂ ਨੂੰ ਲਗਾਇਆ ਕੋਰੋਨਾ ਦਾ Expire ਟੀਕਾ
ਬਕੌਲ, ਜਗਜੀਤ ਜੰਮੂ-ਕਸ਼ਮੀਰ 'ਚ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਪਾਕਿਸਤਾਨ ਤੋਂ ਚੱਲ ਰਹੇ ਅੱਤਵਾਦੀ ਸੰਗਠਨਾਂ ਨੇ ਹੀ ਇਹ ਖੇਪ ਭੇਜੀ ਸੀ। ਇਸ ਨੂੰ ਜਗਜੀਤ ਸਿੰਘ ਆਪਣੇ ਸਾਥੀਆਂ ਨਾਲ ਸੜਕ ਮਾਰਗ ਰਾਹੀਂ ਜੰਮੂ-ਕਸ਼ਮੀਰ ਪਹੁੰਚਾਉਣ ਵਾਲਾ ਸੀ ਪਰ ਪਹਿਲਾਂ ਹੀ ਫੜ੍ਹਿਆ ਗਿਆ। ਹੁਣ ਤੱਕ ਦੀ ਜਾਂਚ 'ਚ ਇਹ ਸਾਹਮਣੇ ਆ ਚੁੱਕਿਆ ਹੈ ਕਿ ਜਗਜੀਤ ਦੀ ਚਾਰ ਸਾਲ ਪਹਿਲਾਂ ਅਮਰੀਕਾ 'ਚ ਬੈਠੇ ਦਮਨਜੋਤ ਸਿੰਘ ਉਰਫ ਦਰਮਨ ਕਾਹਲੋਂ ਨਾਲ ਮੀਟਿੰਗ ਹੋਈ ਸੀ। ਜਗਜੀਤ ਨੇ ਪੁਲਸ ਹਿਰਾਸਤ 'ਚ ਸਵੀਕਾਰ ਕੀਤਾ ਹੈ ਕਿ ਕਾਹਲੋਂ ਨੇ ਉਸ ਨੂੰ ਟਾਸਕ ਦਿੱਤਾ ਹੈ ਕਿ ਉਹ ਆਪਣੀ ਤਰ੍ਹਾਂ ਦੇ ਬਿਨਾਂ ਅਪਰਾਧਿਕ ਰਿਕਾਰਡ ਵਾਲੇ 15 ਨੌਜਵਾਨਾਂ ਨੂੰ ਜੋੜੇ ਤਾਂ ਕਿ ਪੰਜਾਬ 'ਚ ਉਹ ਆਪਣੀਆਂ ਗਤੀਵਿਧੀਆਂ ਨੂੰ ਅੰਜ਼ਾਮ ਦੇ ਸਕੇ।
ਇਹ ਵੀ ਪੜ੍ਹੋ-MP : ਬਿਨ੍ਹਾਂ ਟੈਸਟ ਕੀਤੇ ਸਰਕਾਰ ਨੇ ਜਾਰੀ ਕਰ ਦਿੱਤੀ ਕੋਰੋਨਾ ਰਿਪੋਰਟ, ਅੱਧੇ ਨੰਬਰ Out of Service
ਹੁਣ ਪੁਲਸ ਅਤੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਪਤਾ ਲਾਉਣ 'ਚ ਜੁੱਟੇ ਹਨ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਵੱਲੋਂ ਹਥਿਆਰਾਂ ਦਾ ਇਹ ਜ਼ਖੀਰਾ ਕਿਹੜੇ ਕਿਸਾਨ ਦੇ ਖੇਤ 'ਚ ਰੱਖਿਆ ਗਿਆ ਸੀ। ਪੁਲਸ ਨੇ ਜਗਜੀਤ ਦੇ ਪੀ.ਐੱਸ.ਪੀ.ਸੀ.ਐੱਲ. ਕਰਮਚਾਰੀ ਪਿਤਾ ਪਰਮਜੀਤ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਹੈ। ਹਾਲਾਂਕਿ ਪੁਲਸ ਅਜੇ ਉਨ੍ਹਾਂ ਦੋ ਦੋਸ਼ੀਆਂ ਦਾ ਪਤਾ ਨਹੀਂ ਲੱਗਾ ਸਕੀ ਜੋ ਸਰਹੱਦ ਤੋਂ ਹਥਿਆਰਾਂ ਦੀ ਖੇਪ ਲੈ ਕੇ ਜਗਜੀਤ ਕੋਲ ਕਤਥੂਨੰਗਲ ਪਹੁੰਚੇ ਸਨ। ਉਥੇ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਪੁਲਸ ਟੀਮ ਨੇ ਜੰਮੂ-ਕਸ਼ਮੀਰ 'ਚ ਛਾਪੇ ਮਾਰੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਗ੍ਰਿਫਤਾਰੀਆਂ ਹੋਣਗੀਆਂ।
ਇਹ ਵੀ ਪੜ੍ਹੋ-ਕੋਰੋਨਾ ਦੇ ਡੈਲਟਾ ਵੈਰੀਐਂਟ ਵਿਰੁੱਧ ਸਭ ਤੋਂ ਵਧੇਰੇ ਅਸਰਦਾਰ ਹੈ ਰੂਸ ਦੀ 'ਸਪੂਤਨਿਕ ਵੀ' ਵੈਕਸੀਨ