
ਸੁਲਤਾਨਪੁਰ ਲੋਧੀ ਦੇ ਡੱਲਾ ਰੋਡ ‘ਤੇ ਸੜਕ ਹਾਦਸੇ ਵਿਚ ਰਿਸ਼ਤੇਦਾਰੀ ‘ਚ ਲਗਦੇ ਭੈਣ-ਭਰਾ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਅਇਆ।
ਸੁਲਤਾਨਪੁਰ ਲੋਧੀ: ਸੁਲਤਾਨਪੁਰ ਲੋਧੀ (Sultanpur Lodhi) ਦੇ ਡੱਲਾ ਰੋਡ ‘ਤੇ ਇਕ ਸੜਕ ਹਾਦਸੇ (Road Accident) ਵਿਚ ਰਿਸ਼ਤੇਦਾਰੀ ‘ਚ ਲਗਦੇ ਭੈਣ-ਭਰਾ (Brother-Sister) ਦੀ ਮੌਤ (Death) ਹੋ ਜਾਣ ਦਾ ਮਾਮਲਾ ਸਾਹਮਣੇ ਅਇਆ ਹੈ। ਹਰ ਰੋਜ਼ ਅਨੇਕਾਂ ਹੀ ਸੜਕ ਹਾਦਸਿਆਂ ‘ਚ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਇਸ ਮਾਮਲੇ ‘ਚ ਪ੍ਰਾਪਤ ਜਾਣਕਾਰੀ ਮੁਤਾਬਕ ਜਸ਼ਨਪ੍ਰੀਤ ਸਿੰਘ (18) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਮੇਵਾ ਸਿੰਘ ਆਪਣੇ ਮਾਮੇ ਦੀ ਕੁੜੀ ਅਨਮੋਲ ਨਾਲ ਮੋਟਰਸਾਈਕਲ ’ਤੇ ਘਰ ਵਾਪਸ ਪਰਤ ਰਿਹਾ ਸੀ।
ਇਹ ਵੀ ਪੜ੍ਹੋ - ਖੂਹ 'ਚ ਡਿੱਗੇ ਬੱਚੇ ਨੂੰ ਬਚਾਉਣ ਗਏ 2 ਦਰਜਨ ਲੋਕ ਡਿੱਗੇ ਖੂਹ ਅੰਦਰ, ਤਿੰਨ ਦੀ ਮੌਤ
PHOTO
ਇਹ ਵੀ ਪੜ੍ਹੋ - ਦਿੱਲੀ ਪਹੁੰਚੇ ਨਵਜੋਤ ਸਿੰਘ ਸਿੱਧੂ, ਵੱਡੇ ਫੇਰਬਦਲ ਦੀ ਤਿਆਰੀ 'ਚ ਨਜ਼ਰ ਆ ਰਹੀ ਹੈ ਕਾਂਗਰਸ ਹਾਈਕਮਾਨ
ਕਰੀਬ 8 ਵਜੇ ਜਦ ਉਹ ਡੱਲਾ ਰੋਡ ’ਤੇ ਪੁੱਜੇ ਤਾਂ ਕਿਸੇ ਅਣਪਛਾਤੇ ਵਾਹਨ (Unknown vehicle) ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਮਗਰੋਂ ਦੋਵੇਂ ਗੰਭੀਰ ਤਰੀਕੇ ਨਾਲ ਜ਼ਖਮੀ ਹੋ ਗਏ। ਟੱਕਰ ਤੋਂ ਬਾਅਦ ਉਹ ਅਣਜਾਣ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਦੋਵਾਂ ਭੈਣ-ਭਰਾ ਨੂੰ ਰਾਹ ਜਾਂਦੇ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ, ਜਿਥੇ ਉਨ੍ਹਾਂ ਦੋਵਾਂ ਦੀ ਮੋਤ ਹੋ ਗਈ। ਇਸ ਸਭ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਪੁਲਿਸ ਵੀ ਮੌਕੇ ’ਤੇ ਪਹੁੰਚੀ ਅਤੇ ਮਾਮਲੇ ‘ਚ ਕਾਰਵਾਈ ਜਾਰੀ ਹੈ।