ਜਾਣੋ ਅਕਾਲੀ ਦਲ ਦੀ ਫਰੀਦਕੋਟ ਰੈਲੀ 'ਚ ਕੀ-ਕੀ ਰਿਹਾ ਖ਼ਾਸ
Published : Sep 16, 2018, 7:15 pm IST
Updated : Sep 16, 2018, 7:15 pm IST
SHARE ARTICLE
Faridkot Rally
Faridkot Rally

ਅਕਾਲੀ ਦਲ ਬਾਦਲ ਦੀ ਚਰਚਿਤ ਰੈਲੀ ਮੌਕੇ ਭਾਵੇਂ ਸਾਰਾ ਦਿਨ ਤਨਾਅ ਵਾਲਾ ਮਾਹੌਲ ਬਣਿਆ ਰਿਹਾ ਪਰ ਪੁਲਿਸ ਪ੍ਰਸ਼ਾਸ਼ਨ ਦੇ ਪੁਖਤਾ ਪ੍ਰਬੰਧਾਂ ਕਰਕੇ ਅਖੀਰ ਤੱਕ..........

ਫਰੀਦਕੋਟ :- ਅਕਾਲੀ ਦਲ ਬਾਦਲ ਦੀ ਚਰਚਿਤ ਰੈਲੀ ਮੌਕੇ ਭਾਵੇਂ ਸਾਰਾ ਦਿਨ ਤਨਾਅ ਵਾਲਾ ਮਾਹੌਲ ਬਣਿਆ ਰਿਹਾ ਪਰ ਪੁਲਿਸ ਪ੍ਰਸ਼ਾਸ਼ਨ ਦੇ ਪੁਖਤਾ ਪ੍ਰਬੰਧਾਂ ਕਰਕੇ ਅਖੀਰ ਤੱਕ ਸੰਭਾਵਤ ਜਾਪਦਾ ਰਿਹਾ ਟਕਰਾਅ ਟਲ ਹੀ ਗਿਆ, ਜਿਸ ਨਾਲ ਪੁਲਿਸ ਪ੍ਰਸ਼ਾਸ਼ਨ ਨੇ ਸੁੱਖ ਦਾ ਸਾਹ ਲਿਆ। ਵਿਸ਼ਾਲ ਰੈਲੀ ਦੌਰਾਨ ਅਕਾਲੀ ਦਲ ਦੇ ਸੁਪਰੀਮੋ ਸਮੇਤ ਮੂਹਰਲੀ ਕਤਾਰ ਦੇ ਆਗੂਆਂ ਨੇ ਜਿੱਥੇ ਕਾਂਗਰਸ ਪਾਰਟੀ, ਗਾਂਧੀ ਪਰਿਵਾਰ, ਕੈਪਟਨ ਅਮਰਿੰਦਰ ਸਿੰਘ, ਜਾਖੜ ਅਤੇ ਸਿੱਧੂ ਸਮੇਤ ਹੋਰ ਆਗੂਆਂ ਨੂੰ ਨਿਸ਼ਾਨੇ 'ਤੇ ਰੱਖਿਆ ਉੱਥੇ ਦਾਦੂਵਾਲ ਅਤੇ ਮੰਡ ਖਿਲਾਫ਼ ਵੀ ਸਖ਼ਤ ਸ਼ਬਦਾਵਲੀ ਵਾਲੀ ਦੁਸ਼ਣਬਾਜ਼ੀ ਕੀਤੀ।

Faridkot RallyFaridkot Rally

ਹਰ ਬੁਲਾਰੇ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਸਿਫ਼ਤਾਂ ਦੇ ਪੁੱਲ ਬੰਨ•ੇ ਪਰ ਕਿਸੇ ਨੇ ਵੀ ਨਾ ਤਾਂ ਭਾਜਪਾ ਦੇ ਕਿਸੇ ਸੀਨੀਅਰ ਆਗੂ ਦਾ ਨਾਂ ਲਿਆ, ਨਾ ਸੋਦਾ ਸਾਧ ਤੇ ਉਸ ਦੇ ਪ੍ਰੇਮੀਆਂ ਦਾ ਜ਼ਿਕਰ ਕੀਤਾ ਅਤੇ ਨਾ ਹੀ ਨਵਜੋਤ ਸਿੱਧੂ ਜਾਂ ਦਾਦੂਵਾਲ ਵੱਲੋਂ ਦਿਤੀ ਖੁੱਲੀ ਬਹਿਸ ਦੀ ਚੁਣੌਤੀ ਦਾ ਜ਼ਿਕਰ ਕੀਤਾ। ਬਾਦਲਾਂ ਸਮੇਤ ਸਾਰੇ ਬੁਲਾਰਿਆਂ ਨੇ ਪ੍ਰੈਸ ਤੋਂ ਵੀ ਬਰਾਬਰ ਦੂਰੀ ਬਣਾਈ ਰੱਖੀ, ਰੈਲੀ ਦੀ ਸਮਾਪਤੀ ਹੁੰਦਿਆਂ ਹੀ ਸਾਰੇ ਆਗੂ ਸੁਰੱਖਿਆ ਛੱਤਰੀ ਹੇਠ ਆਪੋ-ਆਪਣੀਆਂ ਗੱਡੀਆਂ 'ਚ ਬੈਠ ਕੇ ਰਫੂਚੱਕਰ ਹੋ ਗਏ। ਉਨ•ਾਂ ਲਗਾਤਾਰ ਕਰੀਬ ਚਾਰ ਘੰਟੇ ਤੋਂ ਬੈਠੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੀ ਜੁਰਅੱਤ ਹੀ ਨਾ ਕੀਤੀ, ਤਕਰੀਬਨ ਹਰ ਬੁਲਾਰੇ ਦੀ ਸੂਈ ਕੈਪਟਨ, ਕਾਂਗਰਸ, ਦਾਦੂਵਾਲ ਅਤੇ ਮੰਡ ਉੱਪਰ ਹੀ ਟਿੱਕੀ ਰਹੀ।

Parkash Singh BadalParkash Singh Badal

ਉਨ•ਾਂ ਕੈਪਟਨ, ਦਾਦੂਵਾਲ ਅਤੇ ਮੰਡ ਸਬੰਧੀ ਅਜਿਹੀ ਸਖ਼ਤ ਸ਼ਬਦਾਵਲੀ ਵਰਤਦਿਆਂ ਨਿੰਦਣਯੋਗ ਟਿੱਪਣੀਆਂ ਕੀਤੀਆਂ, ਜੋ ਕਲਮ ਇੱਥੇ ਲਿਖਣ ਦੀ ਇਜ਼ਾਜਤ ਨਹੀਂ ਦਿੰਦੀ। ਹਰ ਬੁਲਾਰੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰੈਲੀ ਕਰਾਉਣ ਦੀ ਇਜ਼ਾਜਤ ਦੇਣ ਵਾਲੇ ਫੈਸਲੇ ਨੂੰ ਇਤਿਹਾਸਕ ਦੱਸਦਿਆਂ ਜਿੱਥੇ ਸਬੰਧਿਤ ਮੈਜਿਸਟ੍ਰੇਟ ਅਤੇ ਅਕਾਲੀ ਦਲ ਦੇ ਵਕੀਲਾਂ ਦਾ ਧੰਨਵਾਦ ਕੀਤਾ ਉੱਥੇ ਪਾਰਟੀ ਵਰਕਰਾਂ ਸਮੇਤ ਆਗੂਆਂ ਨੂੰ ਵੀ ਮੁਬਾਰਕਾਂ ਦਿੱਤੀਆਂ। ਆਪਣੇ ਸੰਬੋਧਨ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੁਰਾਤਨ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਅਨੇਕਾਂ ਅਜਿਹੀਆਂ ਉਦਾਹਰਨਾਂ ਦਿੱਤੀਆਂ ਕਿ ਮੁਗਲਾਂ ਅਤੇ ਮਹੰਤਾਂ ਦੇ ਸਮੇਂ ਜਿਸ ਤਰ•ਾਂ ਸਿੱਖਾਂ ਨੂੰ ਜ਼ਲੀਲ ਕਰਨ ਅਤੇ ਗੁਰਧਾਮਾਂ 'ਤੇ ਕਬਜ਼ੇ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਸਨ।

Sukhbir Singh BadalSukhbir Singh Badalਬਿਲਕੁੱਲ ਉਸੇ ਤਰ•ਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵੀ ਗੁਰਦਵਾਰਿਆਂ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ ਪਰ ਅਫ਼ਸੋਸ ਕੁੱਝ ਸਿੱਖੀ ਦੇ ਭੇਸ (ਬਾਣੇ) ਵਾਲੇ ਲੋਕ ਕਾਂਗਰਸ ਦਾ ਸਾਥ ਦੇ ਰਹੇ ਹਨ। ਉਨ•ਾਂ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਧਿਆਨ ਸਿੰਘ ਮੰਡ ਦਾ ਨਾਂ ਲੈਂਦਿਆਂ ਆਖਿਆ ਕਿ ਉਨ•ਾਂ ਵੱਲੋਂ ਕਾਂਗਰਸ ਦੇ ਹੱਥ ਠੋਕੇ ਬਣ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ੍ਰ. ਬਾਦਲ ਨੇ ਪੁਲਿਸ ਤੋਂ ਮਿਲੀ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਪੁਲਿਸ ਨੇ ਜਿਸ ਵਿਅਕਤੀ ਨੂੰ ਪਿਸਤੌਲ ਸਮੇਤ ਕਾਬੂ ਕੀਤਾ ਹੈ, ਉਹ ਮੇਰੀ ਜਾਂ ਸੁਖਬੀਰ ਦੀ ਹੱਤਿਆ ਕਰਨ ਲਈ ਆਇਆ ਸੀ ਪਰ ਜੇਕਰ ਮੇਰੀ ਜਾਂ ਸੁਖਬੀਰ ਦੀ ਸ਼ਹਾਦਤ ਨਾਲ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ਬਰਕਰਾਰ ਰਹਿੰਦੀ ਹੋਵੇ ਤਾਂ ਸਾਨੂੰ ਕੁਰਬਾਨੀ ਦੇਣ ਤੋਂ ਕੋਈ ਗੁਰੇਜ਼ ਨਹੀਂ।

Bikram Majithia Bikram Majithia

ਬਾਦਲ ਨੇ ਪੰਡਿਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਵੱਲੋਂ ਪੰਜਾਬ, ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਉੱਪਰ ਢਾਹੇ ਜ਼ੁਲਮਾਂ ਦੀ ਦਾਸਤਾਨ ਸਾਂਝੀ ਕਰਦਿਆਂ ਆਖਿਆ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ। ਸਾਬਕਾ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ 'ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਉਹ ਸਿਰੇ ਦੇ ਨੌਟੰਕੀਬਾਜ਼ ਹਨ ਅਤੇ ਗਿਰਗਿਟ ਦੀ ਤਰ•ਾਂ ਰੰਗ ਬਦਲਣ 'ਚ ਮਾਹਰ ਹਨ। ਉਨ•ਾਂ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਧਿਆਨ ਸਿੰਘ ਮੰਡ ਨੂੰ ਕਾਂਗਰਸ ਦੇ €ਏਜੰਟ ਆਖਦਿਆਂ ਦਾਅਵਾ ਕੀਤਾ ਕਿ ਇਨ•ਾਂ ਦੇ ਮਨਾਂ 'ਚ ਸਿੱਖੀ ਜਾਂ ਪੰਥ ਦਾ ਕੋਈ ਦਰਦ ਨਹੀਂ, ਇਹ ਤਾਂ ਬਰਗਾੜੀ ਮੋਰਚੇ 'ਤੇ ਪੈਸੇ ਕਮਾਉਣ ਲਈ ਬੈਠੇ ਹਨ ਕਿਉਂਕਿ ਜੇਕਰ ਇਨ•ਾਂ ਨੂੰ ਪਾਵਨ ਸਰੂਪਾਂ ਦੀ ਬੇਅਦਬੀ ਦਾ ਕੋਈ ਦੁੱਖ ਜਾਂ ਰੋਸ ਹੁੰਦਾ ਤਾਂ ਇਹ ਬਰਗਾੜੀ ਮੋਰਚੇ 'ਚ ਜਲੇਬੀਆਂ ਅਤੇ ਖੀਰ ਦੇ ਲੰਗਰ ਲਾ ਕੇ ਖੁਸ਼ੀਆਂ ਨਾ ਮਨਾਉਂਦੇ।

Akali Dal RallyAkali Dal Rally

ਉਨ•ਾਂ ਇਕ ਰਜਿਸਟਰੀ ਦੀ ਫੋਟੋ ਕਾਪੀ ਦਿਖਾਉਂਦਿਆਂ ਦੱਸਿਆ ਕਿ ਅਜੇ ਕੁਝ ਦਿਨ ਪਹਿਲਾਂ ਧਿਆਨ ਸਿੰਘ ਮੰਡ ਨੇ 30 ਲੱਖ ਰੁਪਏ ਦੀ ਰਜਿਸਟਰੀ ਕਰਵਾਈ ਹੈ ਪਰ ਕਿਸੇ ਸਮੇਂ ਪਿੰਡ 'ਚ ਕਿਸੇ ਦੀ ਮੱਝ ਜਾਂ ਕੱਟੀ ਚੋਰੀ ਹੋ ਜਾਂਦੀ ਸੀ ਤਾਂ ਉਹ ਮੰਡ ਦੇ ਘਰੋਂ ਮਿਲਦੀ ਸੀ। ਇਸੇ ਤਰ•ਾਂ ਸ੍ਰ: ਬਾਦਲ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਮਸੰਦ ਆਖਦਿਆਂ ਕਿਹਾ ਕਿ ਆਈਐਸਆਈ ਤੋਂ 16 ਕਰੋੜ ਰੁਪਏ ਲੈਣ ਵਾਲਾ ਦਾਦੂਵਾਲ ਅੱਜ ਡੇਢ ਕਰੋੜ ਰੁਪਏ ਵਾਲੀ ਗੱਡੀ 'ਤੇ ਚੜਦਾ ਹੈ ਤੇ ਅਕਸਰ ਮਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਦਾ ਹੈ, ਜੋ ਉਸ ਨੂੰ ਸ਼ੋਭਾ ਨਹੀਂ ਦਿੰਦੀਆਂ। ਉਨ•ਾਂ ਜੂਨ 1984 ਦੇ ਘੱਲੂਘਾਰੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਸ ਸਮੇਂ ਸੁਨੀਲ ਜਾਖੜ ਦੇ ਪਿਤਾ ਚੌਧਰੀ ਬਲਰਾਮ ਜਾਖੜ ਨੇ ਇੰਦਰਾ ਗਾਂਧੀ ਦੇ ਉਕਤ ਕਾਰੇ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਸੀ ਕਿ ਜੇਕਰ ਪੰਜਾਬ ਦੀ ਅਮਨ ਸ਼ਾਂਤੀ ਅਤੇ ਦੇਸ਼ ਦੀ ਅਖੰਡਤਾ ਲਈ ਸਾਨੂੰ ਦੋ ਕਰੋੜ ਸਿੱਖਾਂ ਦਾ ਕਤਲ ਵੀ ਕਰਨਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ।

Faridkot RallyFaridkot Rally

ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਪ੍ਰੋ:ਰਜਿੰਦਰ ਭੰਡਾਰੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਅਟੱਲ ਬਿਹਾਰੀ ਵਾਜਪਾਈ ਸਮੇਤ ਭਾਜਪਾ ਦੇ ਮੂਹਰਲੀ ਕਤਾਰ ਦੇ ਆਗੂਆਂ ਨਾਲ ਕਰਦਿਆਂ ਆਖਿਆ ਕਿ ਅੱਜ ਕੈਪਟਨ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਨਾਲ ਵਪਾਰੀਆਂ ਦਾ ਵੀ ਘਾਣ ਕਰਨ 'ਤੇ ਤੁੱਲੀ ਹੋਈ ਹੈ। ਬਿਕਰਮ ਸਿੰਘ ਮਜੀਠੀਆ ਨੇ ਕੈਪਟਨ, ਜਾਖੜ ਅਤੇ ਨਵਜੋਤ ਸਿੱਧੂ ਸਮੇਤ ਦਾਦੂਵਾਲ ਤੇ ਮੰਡ ਖਿਲਾਫ਼ ਬਹੁਤ ਹੀ ਸਖਤ ਸ਼ਬਦਾਵਲੀ ਵਰਤਦਿਆਂ ਆਖਿਆ ਕਿ ਰਾਧੇ ਮਾਂ ਤੇ ਬਾਪੂ ਆਸਾ ਰਾਮ ਦੀਆਂ ਚੌਕੀਆਂ ਭਰਨ ਵਾਲੇ ਨਵਜੋਤ ਸਿੱਧੂ ਨੂੰ ਅਕਾਲ ਤਖਤ 'ਤੇ ਜਾਣ ਦਾ ਕੋਈ ਅਧਿਕਾਰ ਨਹੀਂ। ਉਨ•ਾਂ ਆਖਿਆ ਕਿ ਸਿੱਧੂ ਸਿਰੇ ਦਾ ਮੌਕਾਪ੍ਰਸਤ ਅਤੇ ਦਲ ਬਦਲੂ ਹੈ, ਉਸ ਨੇ ਦੇਖਦੇ ਦੇਖਦੇ 10 ਬਾਪੂ ਬਦਲ ਦਿੱਤੇ, ਕੈਪਟਨ ਨੇ ਤਿੰਨ ਜਾਂਚ ਕਮਿਸ਼ਨ ਬਣਾਏ ਜੋ ਫੇਲ• ਅਤੇ ਨਖਿੱਧ ਸਾਬਤ ਹੋਏ।

Faridkot RallyFaridkot Rally

ਉਨ•ਾਂ ਨਵਜੋਤ ਸਿੱਧੂ ਨੂੰ ਮੂੰਹ ਕਾਲਾ ਕਰਨ ਅਤੇ ਦਾੜੀ ਕਟਾਉਣ ਵਾਲਾ ਨੌਟੰਕੀਬਾਜ਼ ਆਖਦਿਆਂ ਕਿਹਾ ਕਿ ਸਾਨੂੰ ਮੱਤਾਂ ਦੇਣ ਤੋਂ ਪਹਿਲਾਂ ਸਿੱਧੂ ਸ਼ੀਸ਼ੇ 'ਚ ਭੇਡ ਮੁੰਨੀ ਵਰਗੀ ਆਪਣੀ ਬੂਥੀ ਜ਼ਰੂਰ ਚੈੱਕ ਕਰੇ। ਮਜੀਠੀਆ ਨੇ ਇਕ ਤੋਂ ਵੱਧ ਵਾਰ ਸੁਨੀਲ ਜਾਖੜ ਤੇ ਸਿੱਧੂ ਨੂੰ ਮਾਮਾ ਆਖਿਆ ਤੇ ਦਾਦੂਵਾਲ ਨੂੰ ਵਾਰ ਵਾਰ ਡੱਡੂਵਾਲ ਕਹਿ ਕੇ ਸੰਬੋਧਨ ਕੀਤਾ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਰਬੱਤ ਖਾਲਸਾ ਨੂੰ ਝੂਠੇ ਲੋਕਾਂ ਵੱਲੋਂ ਬੁਲਾਇਆ ਇਕੱਠ ਦੱਸਦਿਆਂ ਆਖਿਆ ਕਿ ਉਨ•ਾਂ ਨੂੰ ਪੰਥਕ ਬਾਣੇ 'ਚ ਕਾਂਗਰਸ ਦੀ ਬੋਲੀ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

Sukhbir Singh Badal in Faridkot RallySukhbir Singh Badal in Faridkot Rally

ਬਲਵਿੰਦਰ ਸਿੰਘ ਭੂੰਦੜ, ਮਨਜਿੰਦਰ ਸਿੰਘ ਸਿਰਸਾ, ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਵਲਟੋਹਾ, ਚਰਨਜੀਤ ਸਿੰਘ ਬਰਾੜ ਆਦਿ ਨੇ ਕਾਂਗਰਸ ਵੱਲੋਂ ਜੂਨ 84 ਅਤੇ ਉਸ ਤੋਂ ਬਾਅਦ ਪੰਜਾਬ ਤੇ ਦੇਸ਼ ਦੇ ਹੋਰ ਰਾਜਾਂ 'ਚ ਕੀਤੀ ਗੁਰਦਵਾਰਿਆਂ ਅਤੇ ਪਾਵਨ ਸਰੂਪਾਂ ਦੀ ਬੇਹੁਰਮਤੀ, ਝੂਠੇ ਪੁਲਿਸ ਮੁਕਾਬਲਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੇ ਬਿਆਨ ਆਪਾ ਵਿਰੋਧੀ ਹਨ ਕਿਉਂਕਿ ਕੈਪਟਨ ਨੇ ਬਿਆਨ ਜਾਰੀ ਕੀਤਾ ਕਿ ਬੇਅਦਬੀ ਦੇ ਮਾਮਲਿਆਂ 'ਚ ਏਜੰਸੀ ਆਈਐਸਆਈ ਦਾ ਹੱਥ ਹੈ ਪਰ ਸੁਨੀਲ ਜਾਖੜ ਉਸ ਬਿਆਨ ਨੂੰ ਮੰਨਣ ਲਈ ਤਿਆਰ ਨਹੀਂ। ਵਿਰਸਾ ਸਿੰਘ ਵਲਟੋਹਾ ਨੇ ਤਾਂ ਲਲਕਾਰਾ ਮਾਰਦਿਆਂ ਆਖਿਆ ਕਿ ਉਹ ਕੈਪਟਨਾਂ ਆਪਣੀਆਂ ਚਾਲਾਂ ਤੋਂ ਬਾਜ ਆ ਜਾ ਨਹੀਂ ਤਾਂ ਪਛਤਾਂਏਗਾ। ਮੰਚ ਤੋਂ ਵਾਰ ਵਾਰ ਜ਼ਮਹੂਰੀਅਤ ਦੀ ਕਾਤਲ ਪੰਜਾਬ ਸਰਕਾਰ ਮੁਰਦਾਬਾਦ ਅਤੇ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ। ਇਸ ਮੌਕੇ ਭਾਰੀ ਗਿਣਤੀ 'ਚ ਸਥਾਨਕ ਪਾਰਟੀ ਆਗੂਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਵੀ ਆਪਣੀ ਹਾਜਰੀ ਲਵਾਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement