ਬੇਸ਼ੱਕ ਸਾਡੀ ਸਾਰੀ ਤਨਖ਼ਾਹ ਕੱਟ ਲਉ ਪਰ ਵਿਕਾਸ ਫ਼ੰਡ ਬੰਦ ਨਾ ਕਰੋ : ਭਗਵੰਤ ਮਾਨ
Published : Sep 16, 2020, 2:34 am IST
Updated : Sep 16, 2020, 2:34 am IST
SHARE ARTICLE
image
image

ਬੇਸ਼ੱਕ ਸਾਡੀ ਸਾਰੀ ਤਨਖ਼ਾਹ ਕੱਟ ਲਉ ਪਰ ਵਿਕਾਸ ਫ਼ੰਡ ਬੰਦ ਨਾ ਕਰੋ : ਭਗਵੰਤ ਮਾਨ

ਚੰਡੀਗੜ੍ਹ, 15 ਸਤੰਬਰ (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਮੰਗਲਵਾਰ ਨੂੰ ਸੰਸਦ 'ਚ ਕੋਰੋਨਾ ਦੇ ਮਦੇਨਜ਼ਰ ਸੰਸਦ ਮੈਂਬਰਾਂ ਦੀ ਤਨਖ਼ਾਹ ਅਤੇ ਲੋਕ ਸਭਾ ਹਲਕਿਆਂ ਦੇ ਵਿਕਾਸ ਲਈ ਜਾਰੀ ਹੁੰਦੇ ਐਮਪੀਲੈਡ ਨੂੰ 2 ਸਾਲਾਂ ਲਈ ਬੰਦ ਕਰਨ 'ਤੇ ਅਪਣੀ ਪ੍ਰਤੀਕਿਰਿਆ ਦਰਜ ਕਰਵਾਈ। ਭਗਵੰਤ ਮਾਨ ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਜਾਰੀ ਹੁੰਦੇ ਫ਼ੰਡਾਂ 'ਤੇ ਰੋਕ ਦੇ ਫ਼ੈਸਲੇ ਦਾ 'ਆਪ' ਨੇ ਵਿਰੋਧ ਕੀਤਾ ਹੈ। ਭਗਵੰਤ ਮਾਨ ਨੇ ਕਿਹਾ, ''ਬੇਸ਼ੱਕ ਸਾਡੀ (ਸੰਸਦ ਮੈਂਬਰਾਂ) ਦੀ ਤਨਖ਼ਾਹ 30 ਫ਼ੀ ਸਦੀ ਕੱਟਣ ਦੀ ਥਾਂ 60-70 ਫ਼ੀ ਸਦੀ ਜਾਂ ਸਾਰੀ ਕੱਟ ਲਉ, ਪਰੰਤੂ ਐਮ.ਪੀ ਲੈਂਡ ਦਾ ਲੋਕ ਹਿਤੈਸ਼ੀ ਅਤੇ ਵਿਕਾਸ ਮੁਖੀ ਫ਼ੰਡ 'ਤੇ 2 ਸਾਲ ਦੀ ਪਾਬੰਦੀ ਨਾ ਲਗਾਈ ਜਾਵੇ। ਉਲਟਾ ਇਸ ਨੂੰ ਵਧਾ ਕੇ ਸਾਲਾਨਾ 25 ਕਰੋੜ ਰੁਪਏ ਕੀਤਾ ਜਾਵੇ।
ਸੁਖਬੀਰ ਸਿੰਘ ਬਾਦਲ ਵਲੋਂ ਸੰਸਦ 'ਚ ਜੰਮੂ ਕਸ਼ਮੀਰ ਅੰਦਰ ਪੰਜਾਬੀ ਨਾਲ ਹੋਏ ਪੱਖਪਾਤ ਦਾ ਮੁੱਦਾ ਉਠਾਏ ਜਾਣ 'ਤੇ ਟਿੱਪਣੀ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਕਿਸਾਨਾਂ ਨਾਲ ਹੋ ਰਿਹਾ ਵਿਤਕਰਾ ਬੇਹੱਦ ਨਿੰਦਾ ਜਨਕ ਅਤੇ ਚਿੰਤਾਜਨਕ ਹੈ, ਪਰੰਤੂ ਸੁਖਬੀਰ ਸਿੰਘ ਬਾਦਲ ਇਹ ਤਾਂ ਸਪਸ਼ਟ ਕਰਨ ਕਿ ਉਹ ਇਹ ਮੁੱਦਾ ਉਠਾ ਕਿਸੇ ਮੂਹਰੇ ਰਹੇ ਹਨ, ਜਦਕਿ ਮੋਦੀ ਖ਼ੁਦ ਸਰਕਾਰ ਦਾ ਹਿੱਸਾ ਹਨ, ਜੋ ਅਜਿਹੇ ਵਿਤਕਰੇ ਕਰ ਰਹੀ ਹੈ?
imageimage

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement