ਪੰਜਾਬ ‘ਚ ਦਾਖ਼ਲ ਹੋਏ ਜੈਸ਼-ਏ-ਮੁਹੰਮਦ ਦੇ 7 ਅਤਿਵਾਦੀ, ਪੰਜਾਬ ‘ਚ ਹਾਈ ਅਲਰਟ
Published : Nov 15, 2018, 5:39 pm IST
Updated : Nov 15, 2018, 5:39 pm IST
SHARE ARTICLE
7 militants of Jaish-e-Mohammed entered Punjab, High alert in Punjab
7 militants of Jaish-e-Mohammed entered Punjab, High alert in Punjab

ਗਨ ਪੁਆਇੰਟ ‘ਤੇ ਇਨੋਵਾ ਕਾਰ ਦੀ ਲੁੱਟ ਤੋਂ ਬਾਅਦ ਖ਼ੁਫ਼ੀਆ ਏਜੰਸੀ ਨੇ ਜੈਸ਼-ਏ-ਮੁਹੰਮਦ ਦੇ ਸੱਤ ਅਤਿਵਾਦੀਆਂ...

ਪਠਾਨਕੋਟ (ਪੀਟੀਆਈ) : ਗਨ ਪੁਆਇੰਟ ‘ਤੇ ਇਨੋਵਾ ਕਾਰ ਦੀ ਲੁੱਟ ਤੋਂ ਬਾਅਦ ਖ਼ੁਫ਼ੀਆ ਏਜੰਸੀ ਨੇ ਜੈਸ਼-ਏ-ਮੁਹੰਮਦ ਦੇ ਸੱਤ ਅਤਿਵਾਦੀਆਂ ਦੇ ਪੰਜਾਬ ਵਿਚ ਦਾਖ਼ਲ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਕਾਉਂਟਰ ਇਟੈਂਲੀਜੈਂਸ ਦੇ ਆਈਜੀ  (ਇੰਨਸਪੈਕਟਰ ਜਨਰਲ) ਨੇ ਬੁੱਧਵਾਰ ਨੂੰ ਪੰਜਾਬ ਦੇ ਸਾਰੇ ਡੀਜੀਪੀ, ਆਈਜੀਪੀ, ਕਮਿਸ਼ਨਰ ਅਤੇ ਐਸਐਸਪੀ ਸਮੇਤ ਤਮਾਮ ਆਲਾ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਹੈ।

High alert in PunjabHigh alert in Punjab ​ਪੱਤਰ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਜੈਸ਼  ਦੇ 6-7 ਅਤਿਵਾਦੀਆਂ ਦੇ ਦਾਖ਼ਲ ਹੋ ਚੁਕੇ ਹੋਣ ਦਾ ਸ਼ੱਕ ਹੈ, ਅਤਿਵਾਦੀ ਫਿਰੋਜ਼ਪੁਰ ਸ਼ਹਿਰ ਵਿਚ ਲੁਕੇ ਹੋ ਸਕਦੇ ਹਨ ਪਰ ਉਹ ਦਿੱਲੀ ਵੱਲ ਨੂੰ ਜਾਣਾ ਚਾਹੁੰਦੇ ਹਨ। ਆਈਜੀ ਨੇ ਪੱਤਰ ਵਿਚ ਕਿਹਾ ਕਿ ਪੰਜਾਬ ਦੇ ਮੁੱਖ ਹਿੱਸਿਆਂ ਵਿਚ ਤੱਤਕਾਲ ਪ੍ਰਭਾਵ ਤੋਂ ਸਪੈਸ਼ਲ ਅਤੇ ਸਖ਼ਤ ਨਾਕੇ ਲਗਾਏ ਜਾਣੇ ਚਾਹੀਦਾ ਹਨ, ਵਾਹਨਾਂ ਦੀ ਸਖਤੀ ਨਾਲ ਚੈਕਿੰਗ ਨੂੰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਭਾਰਤ-ਪਾਕਿ ਬਾਰਡਰ ਦੇ ਆਸਪਾਸ ਦੀ ਸੈਕੰਡ ਲਾਈਨ ਆਫ਼ ਡਿਫੈਂਸ ਨੂੰ ਮਜ਼ਬੂਤ ਕਰਨ ਅਤੇ ਉਸ ਦੇ ਰੀਵਿਊ ਦੀ ਸਖ਼ਤ ਜ਼ਰੂਰਤ ਹੈ। ਸੀਮਾ ਸੁਰੱਖਿਆ ਬਲ ਅਤੇ ਪੁਲਿਸ ਡਿਫੈਂਸ ਨੂੰ ਮਿਲ ਜੁਲ ਕੇ ਸੁਰੱਖਿਆ ਵਿਵਸਥਾ ਕਰੜੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਹਰੇਕ ਰੇਂਜ ਦੇ ਆਈਜੀਪੀ ਅਤੇ ਡੀਆਈਜੀ ਤੋਂ ਇਲਾਵਾ ਪੁਲਿਸ ਕਮਿਸ਼ਨਰ ਨੂੰ ਵਿਅਕਤੀਗਤ ਤੌਰ ‘ਤੇ ਦਖ਼ਲ ਦੇਣਾ ਹੋਵੇਗਾ, ਤਾਂ ਜੋ ਪੰਜਾਬ ਵਿਚ ਕਿਸੇ ਵੱਡੀ ਘਟਨਾ ਨੂੰ ਰੋਕਿਆ ਜਾ ਸਕੇ।

High alert in PunjabHigh alert in Punjabਪਠਾਨਕੋਟ ਦੇ ਮਾਧੋਪੁਰ ਵਿਚ ਡਰਾਇਵਰ ਕੋਲੋਂ ਖੋਹੀ ਗਈ ਇਨੋਵਾ ਕਾਰ ਦੀ ਘਟਨਾ ਤੋਂ 36 ਘੰਟੇ ਬਾਅਦ ਵੀ ਕੋਈ ਸੁਰਾਗ ਪੁਲਿਸ ਨੂੰ ਨਹੀਂ ਮਿਲ ਸਕਿਆ ਹੈ। ਐਸਐਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਸ਼ੱਕੀਆਂ ਦੀ ਪਹਿਚਾਣ ਲਈ ਸਾਂਬਾ ਦੇ ਉਸ ਢਾਬੇ ‘ਤੇ ਪੁਲਿਸ ਟੀਮ ਨੂੰ ਭੇਜਿਆ ਗਿਆ ਹੈ, ਜਿਥੇ ਉਨ੍ਹਾਂ ਨੇ ਖਾਣਾ ਖਾਦਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਪਠਾਨਕੋਟ ਵਿਚ ਇਨੋਵਾ ਗੱਡੀ ਲੁੱਟਣ ਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਰਣਜੀਤ ਸਾਗਰ ਡੈਮ ਪ੍ਰਯੋਜਨਾ ਦੀ ਸੁਰੱਖਿਆ ਕਰੜੀ ਕਰ ਦਿਤੀ ਗਈ ਹੈ। ਬੰਨ੍ਹ ਦੇ ਹਰ ਇਕ ਹਿੱਸੇ ‘ਤੇ ਵਿਸ਼ੇਸ਼ ਕਰੜਾ ਸੁਰੱਖਿਆ ਕਵਚ ਤਿਆਰ ਕੀਤਾ ਗਿਆ ਹੈ। ਉਥੇ ਹੀ ਤੁਰਤ ਰਿਐਕਸ਼ਨ ਟੀਮ ਦੀਆਂ ਦੋ ਵਿਸ਼ੇਸ਼ ਟੀਮਾਂ ਵੀ ਤੈਨਾਤ ਕਰ ਦਿਤੀ ਗਈਆਂ ਹਨ।

ਇਹ ਸਾਰੇ ਆਧੁਨਿਕ ਹਥਿਆਰਾਂ ਨਾਲ ਲੈਸ ਹਨ। ਇਸ ਤੋਂ ਇਲਾਵਾ ਪਾਵਰਫੁਲ ਸੀਸੀਟੀਵੀ ਕੈਮਰਿਆਂ ਦਾ ਹਰ ਇਕ ਹਾਲਾਤ ‘ਤੇ ਨਿਗਰਾਨੀ ਲਈ ਪ੍ਰਬੰਧ ਕੀਤਾ ਗਿਆ ਹੈ। ਬੰਨ੍ਹ ਪ੍ਰਯੋਜਨਾ ਦੇ ਚੈਕ ਪੋਸਟ ਨੰਬਰ 9 ਅਤੇ 14 ‘ਤੇ ਕਿਸੇ ਵੀ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਦੇ ਤਹਿਤ ਰਣਜੀਤ ਸਾਗਰ ਬੰਨ੍ਹ ਪ੍ਰਯੋਜਨਾ ਦੇ ਐਸਈ ਹੈਡਕੁਆਰਟਰ ਸੁਧੀਰ ਗੁਪਤਾ ਅਤੇ ਪ੍ਰਯੋਜਨਾ ਦੇ ਮੁੱਖ ਸੁਰੱਖਿਆ ਅਧਿਕਾਰੀ ਕਰਨਲ ਬੀਐਸ ਰਿਆੜ ਨੇ ਟੀਮ ਸਹਿਤ ਬੰਨ੍ਹ ਪ੍ਰਯੋਜਨਾ ਦਾ ਦੌਰਾ ਕਰ ਕੇ ਹਰ ਚੀਜ਼ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਸੁਰੱਖਿਆ ਬਿੰਦੂਆਂ ਦੀ ਜਾਣਕਾਰੀ ਲਈ।

 

Location: India, Punjab, Pathankot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement