Bank Fraud: ਆਈਟੀ ਕੰਪਨੀ ਦੇ ਮੁਲਾਜ਼ਮ ਦੇ ਖਾਤੇ 'ਚੋਂ ਠੱਗੇ 13 ਲੱਖ ਰੁਪਏ; ਸਾਈਬਰ ਪੁਲਿਸ ਵਲੋਂ ਮਾਮਲਾ ਦਰਜ
Published : Nov 16, 2023, 11:45 am IST
Updated : Nov 16, 2023, 11:45 am IST
SHARE ARTICLE
Bank Fraud With IT company employee
Bank Fraud With IT company employee

ਪਿਤਾ ਦੇ ਬੈਂਕ ਖਾਤੇ 'ਚੋਂ ਵੀ ਨਿਕਲੇ 50 ਹਜ਼ਾਰ ਰੁਪਏ

Bank Fraud: ਸਾਈਬਰ ਠੱਗਾਂ ਨੇ ਗੁਰੂਗ੍ਰਾਮ 'ਚ ਇਕ ਆਈਟੀ ਕੰਪਨੀ ਦੇ ਕਰਮਚਾਰੀ ਦੇ ਖਾਤੇ 'ਚੋਂ 13 ਲੱਖ ਰੁਪਏ ਆਨਲਾਈਨ ਚੋਰੀ ਕਰ ਲਏ। ਇਸ 'ਚ ਸੱਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਧੋਖੇਬਾਜ਼ਾਂ ਨੇ ਛੇ ਲੈਣ-ਦੇਣ 'ਚ 13 ਲੱਖ ਰੁਪਏ ਕਢਵਾ ਲਏ ਅਤੇ ਬਾਅਦ 'ਚ 8.5 ਲੱਖ ਰੁਪਏ ਦੁਬਾਰਾ ਨੌਜਵਾਨ ਦੇ ਖਾਤੇ 'ਚ ਜਮ੍ਹਾ ਕਰਵਾ ਦਿਤੇ ਅਤੇ ਕੁੱਝ ਸਮੇਂ ਬਾਅਦ ਫਿਰ ਖਾਤੇ 'ਚੋਂ ਇਹ ਰਕਮ ਕਢਵਾ ਲਈ।

ਨੌਜਵਾਨ ਨੇ ਇਸ ਮਾਮਲੇ ਦੀ ਸ਼ਿਕਾਇਤ ਸਾਈਬਰ ਕਰਾਈਮ ਪੁਲਿਸ ਨੂੰ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਖਰੜ ਦੀ ਆਰੀਆ ਹੋਮਜ਼ ਸੁਸਾਇਟੀ ਦੇ ਰਹਿਣ ਵਾਲੇ ਆਦਿਸ਼ ਨੇ ਸਾਈਬਰ ਪੁਲਿਸ ਨੂੰ ਦਸਿਆ ਕਿ ਉਹ ਗੁਰੂਗ੍ਰਾਮ ਦੀ ਇਕ ਆਈਟੀ ਕੰਪਨੀ ਵਿਚ ਕੰਮ ਕਰਦਾ ਹੈ। ਉਸ ਦਾ ਆਈਸੀਆਈਸੀਆਈ ਬੈਂਕ ਵਿਚ ਤਨਖਾਹ ਖਾਤਾ ਹੈ।

ਉਸ ਦੇ ਖਾਤੇ 'ਚ 14 ਲੱਖ 26 ਹਜ਼ਾਰ 899 ਰੁਪਏ ਜਮ੍ਹਾ ਸੀ। 13 ਨਵੰਬਰ ਨੂੰ ਉਹ ਅਪਣੇ ਰਿਸ਼ਤੇਦਾਰਾਂ ਦੇ ਘਰ ਸੀ। ਉਸ ਦੇ ਬੈਂਕ ਖਾਤੇ ਤੋਂ ਲੈਣ-ਦੇਣ ਲਈ ਉਸ ਦੇ ਮੋਬਾਈਲ 'ਤੇ ਓਟੀਪੀ ਲਗਾਤਾਰ ਆ ਰਹੇ ਸਨ, ਪਰ ਇਹ ਨਹੀਂ ਪਤਾ ਸੀ ਕਿ ਕਿੰਨੀ ਰਕਮ ਕਢਵਾਈ ਜਾ ਰਹੀ ਹੈ।

ਆਦਿਸ਼ ਦਾ ਕਹਿਣਾ ਹੈ ਕਿ ਉਸ ਨੇ ਨਾ ਤਾਂ ਮੋਬਾਈਲ 'ਤੇ ਮਿਲਿਆ ਓਟੀਪੀ ਕਿਸੇ ਨੂੰ ਦਿਤਾ ਅਤੇ ਨਾ ਹੀ ਅੱਗੇ ਭੇਜਿਆ। ਫਿਰ ਵੀ ਉਸ ਦੇ ਖਾਤੇ ਵਿਚੋਂ 13 ਲੱਖ ਰੁਪਏ ਕਢਵਾ ਲਏ ਗਏ। ਆਦੀਸ਼ ਨੇ ਦਸਿਆ ਕਿ ਠੱਗਾਂ ਨੇ 13 ਨਵੰਬਰ ਦੀ ਸਵੇਰ ਤੋਂ ਉਸ ਦੇ ਖਾਤੇ 'ਚੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਖਾਤੇ 'ਚੋਂ 6 ਲੈਣ-ਦੇਣ 'ਚ ਪਹਿਲਾਂ 28 ਰੁਪਏ, ਫਿਰ 98 ਹਜ਼ਾਰ 900 ਰੁਪਏ, ਫਿਰ 2.38 ਲੱਖ, 3.30 ਲੱਖ, 3.30 ਹਜ਼ਾਰ, 2.80 ਲੱਖ ਰੁਪਏ ਕਢਵਾ ਲਏ ਗਏ।

ਉਸ ਦੇ ਖਾਤੇ ਵਿਚ 1 ਲੱਖ 22 ਹਜ਼ਾਰ ਰੁਪਏ ਰਹਿ ਗਏ। ਇਸ ਤੋਂ ਬਾਅਦ ਠੱਗਾਂ ਨੇ ਪਹਿਲਾਂ ਉਸੇ ਦਿਨ ਉਸ ਦੇ ਖਾਤੇ 'ਚ ਇਕ ਰੁਪਏ ਜਮ੍ਹਾ ਕਰਵਾਏ ਅਤੇ ਫਿਰ 8.5 ਲੱਖ ਰੁਪਏ ਜਮ੍ਹਾ ਕਰਵਾ ਦਿਤੇ। ਆਦਿਸ਼ ਨੇ ਦਸਿਆ ਕਿ ਉਸ ਦੇ ਪਿਤਾ ਪ੍ਰਮੋਦ ਸੇਠ ਦਾ ਐਕਸਿਸ ਬੈਂਕ ਖਾਤਾ ਉਸ ਨਾਲ ਜੁੜਿਆ ਹੋਇਆ ਸੀ। ਠੱਗਾਂ ਨੇ ਉਸ ਦੇ ਪਿਤਾ ਦੇ ਖਾਤੇ 'ਚੋਂ 50 ਹਜ਼ਾਰ ਰੁਪਏ ਕਢਵਾ ਕੇ ਆਦਿਸ਼ ਦੇ ਖਾਤੇ 'ਚ ਵੀ ਪਾ ਦਿਤੇ ਅਤੇ ਫਿਰ 14 ਨਵੰਬਰ ਦੀ ਸਵੇਰ ਨੂੰ ਆਦੀਸ਼ ਦੇ ਖਾਤੇ 'ਚੋਂ 10 ਲੱਖ 22 ਹਜ਼ਾਰ ਰੁਪਏ ਕਢਵਾ ਲਏ।

(For more news apart from Bank Fraud With IT company employee, stay tuned to Rozana Spokesman)

Tags: bank fraud

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement