
ਪਤਨੀ ਦਾ ਕਤਲ ਕਰਨ ਪਿੱਛੋਂ ਖ਼ੁਦ ਨੂੰ ਵੀ ਕੀਤਾ ਜ਼ਖ਼ਮੀ
ਰੂਪਨਗਰ: ਜ਼ਿਲ੍ਹਾ ਰੂਪਨਗਰ ਦੇ ਪਿੰਡ ਝਿਜੜੀ ’ਚ ਇਕ ਵਿਅਕਤੀ ਵਲੋਂ ਅਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣਾ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਤੀ ਨੇ ਪਹਿਲਾਂ ਅਪਣੀ ਪਤਨੀ ਦਾ ਕਤਲ ਕੀਤਾ ਤੇ ਬਾਅਦ ਵਿਚ ਖ਼ੁਦ ਨੂੰ ਵੀ ਜ਼ਖ਼ਮੀ ਕਰ ਲਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਮਹਿਲਾ ਦਾ ਨਾਂਅ ਅਨੀਤਾ ਰਾਣੀ ਸੀ।
Murder Case
ਮ੍ਰਿਤਕ ਲੜਕੀ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਅਨੀਤਾ ਰਾਣੀ ਦਾ 2004 ਵਿਚ ਝਿੰਜੜੀ ਦੇ ਰਾਕੇਸ਼ ਕੁਮਾਰ ਨਾਲ ਵਿਆਹ ਹੋਇਆ ਸੀ, ਜੋ ਟਾਇਰ ਪੰਚਰ ਦਾ ਕੰਮ ਕਰਦਾ ਹੈ ਅਤੇ ਉਸ ਦੀਆਂ 5 ਕੁੜੀਆਂ ਹਨ। ਅਨੀਤਾ ਨੇ ਅਜੇ ਪੰਜ ਮਹੀਨੇ ਪਹਿਲਾਂ ਹੀ ਪੰਜਵੀਂ ਲੜਕੀ ਨੂੰ ਜਨਮ ਦਿਤਾ ਸੀ ਜਿਸ ਕਰਕੇ ਰਾਕੇਸ਼ ਪ੍ਰੇਸ਼ਾਨ ਰਹਿੰਦਾ ਸੀ ਤੇ ਉਸ ਨੇ ਅਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਜਾਣਕਾਰੀ ਮੁਤਾਬਕ ਜਦੋਂ ਲਾਸ਼ ਨੂੰ ਐਂਬੂਲੈਂਸ ਲੈਣ ਆਈ ਤਾਂ ਰਾਕੇਸ਼ ਨੇ ਖ਼ੁਦ ਨੂੰ ਵੀ ਜ਼ਖ਼ਮੀ ਕਰ ਲਿਆ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟੀ ਹੋਈ ਹੈ।