Punjab News: ਪਟਨਾ ਸਾਹਿਬ ਮੱਥਾ ਟੇਕਣ ਗਈ ਕਪੂਰਥਲਾ ਦੀ ਮਹਿਲਾ ਹੋਈ ਲਾਪਤਾ
Published : Apr 17, 2024, 4:27 pm IST
Updated : Apr 17, 2024, 4:27 pm IST
SHARE ARTICLE
Punjab woman missing in Patna
Punjab woman missing in Patna

8 ਅਪ੍ਰੈਲ ਨੂੰ ਆਖਰੀ ਵਾਰ ਹੋਈ ਸੀ ਵਿਦੇਸ਼ ਰਹਿੰਦੇ ਪੁੱਤਰ ਨਾਲ ਗੱਲ

Punjab News: ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ ਡਿਵੀਜ਼ਨ ਦੇ ਪਿੰਡ ਸਾਲਾਪੁਰ ਦੋਨਾ ਦੀ ਰਹਿਣ ਵਾਲੀ ਇਕ ਔਰਤ ਦੇ ਪਟਨਾ ਸਾਹਿਬ ਵਿਚ ਲਾਪਤਾ ਹੋਣ ਦੀ ਖ਼ਬਰ ਹੈ। ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਸੁਲਤਾਨਪੁਰ ਲੋਧੀ ਪੁਲਿਸ ਨੂੰ ਵੀ ਸੂਚਿਤ ਕਰ ਦਿਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਐਸ.ਐਚ.ਓ. ਹਰਗੁਰਦੇਵ ਸਿੰਘ ਨੇ ਦਸਿਆ ਕਿ ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਲੈ ਕੇ ਜਾਂਚ ਕਰਦੇ ਹੋਏ ਪਟਨਾ ਸਾਹਿਬ ਦੇ ਸਬੰਧਤ ਥਾਣੇਦਾਰ ਨੂੰ ਈਮੇਲ ਰਾਹੀਂ ਸੰਪਰਕ ਕਰਕੇ ਔਰਤ ਦੀ ਭਾਲ ਕਰਨ ਲਈ ਕਿਹਾ ਗਿਆ।

ਲਾਪਤਾ ਮਹਿਲਾ ਦੇ ਪਤੀ ਮੁਖਤਿਆਰ ਸਿੰਘ ਨੇ ਥਾਣਾ ਸੁਲਤਾਨਪੁਰ ਲੋਧੀ ਦੇ ਮੁੱਫ਼ ਅਫ਼ਸਰ ਨੂੰ ਪੱਤਰ ਲਿਖਿਆ ਹੈ। ਮੁਖਤਿਆਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਪਤਨੀ ਬਲਵੀਰ ਕੌਰ 2 ਅਪ੍ਰੈਲ ਨੂੰ ਸਵੇਰੇ ਕਰੀਬ ਸਾਢੇ 5 ਵਜੇ ਸ੍ਰੀ ਪਟਨਾ ਸਾਹਿਬ ਦਰਸ਼ਨ ਲਈ ਗਈ ਸੀ। ਉਸ ਦੀ 8 ਅਪ੍ਰੈਲ ਨੂੰ ਆਖਰੀ ਵਾਰ ਇਟਲੀ ਰਹਿੰਦੇ ਉਸ ਦੇ ਲੜਕੇ ਮਨਜੀਤ ਸਿੰਘ ਨਾਲ ਫ਼ੋਨ ਉਤੇ ਗੱਲ ਹੋਈ ਸੀ। ਉਸ ਨੇ ਅਪਣੇ ਪੁੱਤ ਨੂੰ ਕਿਹਾ ਸੀ ਕਿ ਉਸ ਦੇ ਦਰਦ ਹੋ ਰਿਹਾ ਹੈ ਅਤੇ ਉਹ 9 ਅਪ੍ਰੈਲ ਨੂੰ ਵਾਪਸ ਚਲੀ ਜਾਵੇਗੀ। ਇਸ ਤੋਂ ਬਾਅਦ ਵੀ ਉਸ ਦਾ ਫ਼ੋਨ ਬੰਦ ਆ ਰਿਹਾ ਹੈ। ਪਰਿਵਾਰ ਨੇ ਕਈ ਦਿਨ ਉਡੀਕ ਕਰਨ ਮਗਰੋਂ ਹੁਣ ਪੁਲਿਸ ਤੋਂ ਮਦਦ ਮੰਗੀ ਹੈ।

ਇਕ ਹਫ਼ਤੇ ਤਕ ਪਟਨਾ ਸਾਹਿਬ ਵਿਚ ਔਰਤ ਦੀ ਭਾਲ ਕਰਨ ਤੋਂ ਬਾਅਦ ਪਰਿਵਾਰਕ ਮੈਂਬਰ ਬੁੱਧਵਾਰ ਨੂੰ ਵਾਪਸ ਪਰਤ ਗਏ ਹਨ। ਦੂਜੇ ਪਾਸੇ ਸੁਲਤਾਨਪੁਰ ਲੋਧੀ ਥਾਣੇ ਦੇ ਐਸਐਚਓ ਹਰਗੁਰਦੇਵ ਸਿੰਘ ਅਨੁਸਾਰ ਉਹ ਪਟਨਾ ਸਾਹਿਬ ਪੁਲਿਸ ਦੇ ਸੰਪਰਕ ਵਿਚ ਹਨ। ਪਟਨਾ ਸਾਹਿਬ ਪੁਲਿਸ ਔਰਤ ਦੀ ਭਾਲ 'ਚ ਲੱਗੀ ਹੋਈ ਹੈ।

(For more Punjabi news apart from Punjab woman missing in Patna, stay tuned to Rozana Spokesman)

Location: India, Punjab, Kapurthala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement