
Moga News : ਮੁਲਜ਼ਮ ਕੋਲੋਂ ਇੱਕ 32 ਬੋਰ ਦੀ ਦੇਸੀ ਪਿਸਟਲ ਤੇ 9 ਜ਼ਿੰਦਾ ਕਾਰਤੂਸ ਹੋਏ ਬਰਾਮਦ
Moga News in Punjabi : ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਥਾਣਾ ਸਦਰ ਮੋਗਾ ਦੀ ਪੁਲਿਸ ਪਾਰਟੀ ਵੱਲੋ 01 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋ 32 ਬੋਰ ਦੇਸੀ ਪਿਸਟਲ ਅਤੇ 09 ਕਾਰਤੂਸ ਬਰਾਮਦ ਕੀਤੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ ਡੀਜੀਪੀ ਪੰਜਾਬ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ਼ ਚਲਾਏ ਗਈ ਮੁਹਿੰਮ ਤਹਿਤ ਐਸਐਸਪੀ ਅਜੇ ਗਾਂਧੀ ਦੇ ਨਿਰਦੇਸ਼ਾਂ ਹੇਠ ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਨਾਕਾਬੰਦੀ ਦੌਰਾਨ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਗਸ਼ਤ ਕਰਦੀ ਹੋਈ ਜੀ.ਟੀ ਰੋਡ ਫਿਰੋਜਪੁਰ ਟੀ ਪੁਆਇੰਟ ਘੱਲਕਲਾ ਮੌਜੂਦ ਸੀ ਤਾਂ ਸਾਹਮਣੇ ਤੋਂ ਬਰੀਜਾ ਗੱਡੀ ਰੰਗ ਚਿੱਟਾ ਬਿਨਾ ਨੰਬਰੀ ਆਉਂਦੀ ਦਿਖਾਈ ਦਿੱਤੀ।
ਜਿਸਨੂੰ ਪੁਲਿਸ ਪਾਰਟੀ ਦੇ ਨਾਲ ਰੁਕਣ ਦਾ ਇਸ਼ਾਰਾ ਕੀਤਾ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਆਪਣੀ ਗੱਡੀ ਨੂੰ ਪਿੱਛੇ ਮੋੜਨ ਲੱਗਾ।ਜਿਸਨੂੰ ਸ਼ੱਕ ਦੇ ਅਧਾਰ ਤੇ ਤਲਾਸ਼ੀ ਕਰਨ ਉਪਰੰਤ 32 ਬੋਰ ਦੇਸੀ ਪਿਸਟਲ 9 ਕਾਰਤੂਸ ਜ਼ਿੰਦਾ ਬਰਾਮਦ ਹੋਇਆ।
ਜਿਸਦੇ ਖਿਲਾਫ਼ ਆਰਮਜ ਐਕਟ ਤਹਿਤ ਥਾਣਾ ਸਦਰ ਵਿੱਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜਿਸ ਦੀ ਪਛਾਣ ਸਿਮਰਨ ਸਿੰਘ ਪੁੱਤਰ ਜਗਮੋਹਨ ਵਾਸੀ ਸੋਹੀਆ ਥਾਣਾ ਸਦਰ ਜਗਰਾਉ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ। ਅੱਜ ਇਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
(For more news apart from Moga Police arrests 1 accused with 32 bore country-made pistol and 9 live cartridges News in Punjabi, stay tuned to Rozana Spokesman)