
ਭਾਰਤੀ ਫ਼ੌਜ ਸਾਲ 2018 ਨੂੰ ਅਪਾਹਜ ਹੋਏ ਫ਼ੌਜੀਆਂ ਦੀ ਮਦਦ ਅਤੇ ਪੁਨਰਵਾਸ ਦੇ ਵਰ੍ਹੇ ਵਜੋਂ ਮਨਾ ਰਹੀ ਹੈ। ਇਹ ਜਾਣਕਾਰੀ 1 ਆਰਮਡ ਡਵੀਜ਼ਨ.............
ਪਟਿਆਲਾ : ਭਾਰਤੀ ਫ਼ੌਜ ਸਾਲ 2018 ਨੂੰ ਅਪਾਹਜ ਹੋਏ ਫ਼ੌਜੀਆਂ ਦੀ ਮਦਦ ਅਤੇ ਪੁਨਰਵਾਸ ਦੇ ਵਰ੍ਹੇ ਵਜੋਂ ਮਨਾ ਰਹੀ ਹੈ। ਇਹ ਜਾਣਕਾਰੀ 1 ਆਰਮਡ ਡਵੀਜ਼ਨ ਦੇ ਜੀ.ਓ.ਸੀ. ਮੇਜਰ ਜਨਰਲ ਜੇ. ਐਸ. ਸੰਧੂ ਨੇ 98 ਆਰਮਡ ਬ੍ਰਿਗੇਡ ਦੇ ਮੁੱਖ ਦਫ਼ਤਰ ਵਿਖੇ ਸਨਮਾਨ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਦਿਤੀ। ਇਸ ਮੌਕੇ ਉਨ੍ਹਾਂ ਨਾਲ 98 ਆਰਮਡ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਵਰੁਣ ਸਹਿਗਲ ਵੀ ਸਨ। ਇਸ ਮੌਕੇ ਅਪਾਹਜ ਫ਼ੌਜੀਆਂ ਦਾ ਸਨਮਾਨ ਕੀਤਾ ਗਿਆ। ਮੇਜਰ ਜਨਰਲ ਜੇ.ਐਸ. ਸੰਧੂ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਆਏ 19 ਅਪਾਹਜ ਸੈਨਿਕਾਂ ਨੂੰ ਦੋ ਪਹੀਆਂ ਵਹੀਕਲ ਦਿਤੇ।
ਸਮਾਰੋਹ ਵਿਚ ਵੀਰ ਨਾਰੀਆਂ ਨੂੰ ਵੀ ਸਨਮਾਨਤ ਕੀਤਾ ਗਿਆ। ਮੇਜਰ ਜਨਰਲ ਸੰਧੂ ਨੇ ਕਿਹਾ ਕਿ ਫ਼ੌਜ ਹਮੇਸ਼ਾ ਅਪਣੇ ਫ਼ੌਜੀਆਂ ਦੇ ਸੁੱਖ-ਦੁੱਖ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਫ਼ੌਜ ਦੇ ਸਾਬਕਾ ਫ਼ੌਜੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇ, ਇਸ ਗੱਲ ਨੂੰ ਧਿਆਨ ਵਿਚ ਰਖਦਿਆਂ ਫ਼ੌਜ ਵਲੋਂ ਸਾਲ 2018 ਨੂੰ ਈਅਰ ਆਡਤ ਦੀ ਡਿਸਏਬਲ ਸੋਲਜ਼ਰਸ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਾਰੀ ਗਿਣਤੀ 'ਚ ਫ਼ੌਜ ਦੇ ਅਧਿਕਾਰੀ ਤੇ ਸੇਵਾਮੁਕਤ ਸੈਨਿਕ ਮੌਜੂਦ ਸਨ।