
ਸਿੱਧੂ ਉਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਦੇ ਘਰ ਜਾ ਰਹੇ ਹਨ ਜੋ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਦੱਸੇ ਜਾ ਰਹੇ ਸਨ।
ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਚੱਲ ਰਹੇ ਕਲੇਸ਼ ਦਰਮਿਆਨ ਨਵਜੋਤ ਸਿੱਧੂ ਨੇ ਅੱਜ ਸੁਨੀਲ ਜਾਖੜ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਿੱਧੂ ਨੇ ਕਾਂਗਰਸ ਦੇ ਹੋਰ ਵੀ ਕਈ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਜਿਹਨਾਂ ਵਿਚ ਬਲਬੀਰ ਸਿੱਧੂ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਮੌਜੂਦ ਸਨ।
ਇਹ ਵੀ ਪੜ੍ਹੋ - ਕੇਂਦਰੀ ਬਿਜਲੀ ਮੰਤਰਾਲੇ ਦੀ ਰੇਟਿੰਗ ’ਚ ਪੰਜਾਬ ਨੂੰ ਮਿਲਿਆ ਤੀਜਾ ਰੈਂਕ, ਪਹਿਲੇ ਨੰਬਰ 'ਤੇ ਗੁਜਰਾਤ
ਸਮਰਥਨ ਹਾਸਲ ਕਰਨ ਲਈ ਸਿੱਧੂ ਪੈਦਲ ਇਕ ਵਿਧਾਇਕ ਦੇ ਘਰ ਤੋਂ ਦੂਜੇ ਵਿਧਾਇਕ ਦੇ ਘਰ ਜਾ ਰਹੇ ਹਨ। ਦੂਜੇ ਪਾਸੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਸਿਸਵਾਂ ਹਾਊਸ ਵਿਖੇ ਜਾਰੀ ਹੈ। ਸਿੱਧੂ ਉਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਦੇ ਘਰ ਜਾ ਰਹੇ ਹਨ ਜੋ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਦੱਸੇ ਜਾ ਰਹੇ ਸਨ।